ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਬਣੇ ਮਲਾਗਰ ਸਿੰਘ ਖਮਾਣੋਂ 

 

ਮੋਰਿੰਡਾ 10 ਮਈ (ਖ਼ਬਰ ਖਾਸ ਬਿਊਰੋ)

,ਪੀ ਡਬਲਿਊ ਡੀ ,ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ( ਰਜਿ 36 ) ਪੰਜਾਬ ਦਾ ਜਰਨਲ ਚੋਣ ਅਜਲਾਸ ਹੋਇਆ। ਜਿਸ ਦੀ ਪ੍ਰਧਾਨਗੀ ਬਲਜੀਤ ਸਿੰਘ ਬਡਰੁੱਖਾਂ, ਹਰਜੀਤ ਬਾਲੀਆ, ਮਹਿਮਾ ਸਿੰਘ ਧਨੋਲਾ, ਜਗਦੇਵ ਘੁਰਕਣੀ, ਅਸ਼ੋਕ ਬਠਿੰਡਾ ਅਤੇ ਰਾਮਜੀ ਭਲਾਈਆਂਣਾ ਨੇ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਮਾ ਸਿੰਘ ਧਨੋਲਾ ਨੇ ਦੱਸਿਆ ਕਿ ਇਸ ਵਿੱਚ ਵੱਖ ਵੱਖ ਬਰਾਂਚਾਂ ਦੇ ਆਗੂ ਤੇ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ। ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਭੇਟ ਕਰਦਿਆਂ ਵੱਖ ਵੱਖ ਆਗੂਆਂ ਨੇ ਕੌਮਾਂਤਰੀ ਤੇ ਸੁਬਾਈ ਪੱਧਰ ਦੇ ਹਾਲਾਤਾ,ਸੰਸਾਰੀਕਰਨ ,ਉਦਾਰੀਕਰਨ, ਨਿੱਜੀਕਰਨ, ਪੰਚਾਇਤੀਕਰਨ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਸਨਮੁੱਖ ਮੁਲਾਜ਼ਮਾਂ ਦੇ ਸੰਘਰਸ਼, ਸੂਬਾ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਅਤੇ ਨੀਤ ਬਾਰੇ ਵਿਸਤਾਰ ਪੂਰਕ ਵਿਚਾਰ ਚਰਚਾ ਕੀਤੀ ਗਈ । ਇਜਲਾਸ ਦੌਰਾਨ ਸ਼ਾਮਲ ਆਗੂਆਂ ਵੱਲੋਂ ਵਿਭਾਗੀ ਜਥੇਬੰਦੀਆਂ ਦੀ ਏਕਤਾ ਅਤੇ ਸਾਂਝੇ ਸੰਘਰਸ਼ਾਂ ਨੂੰ ਮਜਬੂਤ ਕਰਨ ਦਾ ਅਹਿਦ ਕੀਤਾ ।

ਹੋਰ ਪੜ੍ਹੋ 👉  ਮੁੁੱਖ ਮੰਤਰੀ ਤੇ ਮੰਤਰੀ ਜਵਾਬ ਦੇਣ ਕਿ ਦਿੱਲੀ ਵਾਲੇ ਸਰਕਾਰੀ ਕੋਠੀਆਂ ਵਿਚ ਕਿਵੇਂ ਰਹਿੰਦੇ ਹਨ -ਇਯਾਲੀ

ਇਜ਼ਲਾਸ ਦੋਰਾਨ ਸੂਬਾ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਮਲਾਗਰ ਸਿੰਘ ਖਮਾਣੋ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਜਨਰਲ ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ ,ਵਿੱਤ ਸਕੱਤਰ ਭੂਸ਼ਨ ਕੁਮਾਰ ਗੋਇਲ ,ਮੁੱਖ ਸਲਾਹਕਾਰ ਉਮੇਦ ਸਿੰਘ ਬਿਸ਼ਟ ,ਚੇਅਰਮੈਨ ਉਜਾਗਰ ਸਿੰਘ ਜੱਗਾ , ਜ/ ਸਕੱਤਰ ਅਵਤਾਰ ਸਿੰਘ ਨਾਗਰਾ, ਸੀਨੀਅਰ ਮੀਤ ਪ੍ਰਧਾਨ ਓਮਕਾਰ ਯਾਦਵ ,ਬਲਵਿੰਦਰ ਸੁਨਾਮ ,ਮੀਤ ਪ੍ਰਧਾਨ ਲਖਵੀਰ ਸਿੰਘ ਮਲੇਰਕੋਟਲਾ, ਆਡੀਟਰ ਸੁਖਵਿੰਦਰ ਸਿੰਘ ਗੰਗਾ, ਪ੍ਰੈਸ ਸਕੱਤਰ ਅਸ਼ੋਕ ਕੁਮਾਰ ਬਠਿੰਡਾ, ਪ੍ਰਚਾਰ ਸਕੱਤਰ ਮਨਦੀਪ ਸਿੰਘ ਮੋਹਾਲੀ, ਕੁਲਵਿੰਦਰ ਮਲੋਟ, ਜਥੇਬੰਦ ਸਕੱਤਰ ਬਿਕਰਮਜੀਤ ਸਿੰਘ ਬਠਿੰਡਾ, ਮੁੱਖ ਜਥੇਬੰਦਕ ਸਕੱਤਰ ਸੁਖਦੇਵ ਸਿੰਘ ਗਿੱਦੜਬਾਹਾ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ

ਹੋਰ ਪੜ੍ਹੋ 👉  ਜਨਗਣਨਾ 2027 ਦੇ ਫੇਜ਼-2 ਦੇ ਕੰਮ ਲਈ ਜ਼ਿਲ੍ਹਾ ਰੂਪਨਗਰ ਵਿੱਚ ਸਿਖਲਾਈ ਦਾ ਆਯੋਜਨ

Leave a Reply

Your email address will not be published. Required fields are marked *