ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਮਾਨ ਸਰਕਾਰ – ਅਸ਼ਵਨੀ

ਚੰਡੀਗੜ੍ਹ 9 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪੰਜਾਬ ਵਿੱਚ ਬੇਮੌਸਮੀ ਬਰਸਾਤ, ਗੜ੍ਹੇਮਾਰੀ ਅਤੇ ਝੱਖੜ ਕਾਰਨ ਹੋਏ ਨੁਕਸਾਨ ਦਾ ਭਗਵੰਤ ਮਾਨ ਸਰਕਾਰ 50,000 -50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਕਿਸਾਨਾਂ ਨੂੰ ਅਦਾ ਕਰੇ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਹਨ।

ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਅਸ਼ਵਨੀ ਨੇ ਕਿਹਾ, ‘‘ਪੰਜਾਬ ਸਰਕਾਰ ਦੇ ਆਪਣੇ ਅੰਕੜੇ ਮੁਤਾਬਕ ਸੂਬੇ ਵਿੱਚ 1.30 ਲੱਖ ਏਕੜ ਫ਼ਸਲ ਦਾ ਖ਼ਰਾਬਾ ਹੋਇਆ ਹੈ। ਜੇਕਰ ਸਹੀ ਤਰੀਕੇ ਨਾਲ ਗਦਾਵਰੀ ਕੀਤੀ ਜਾਵੇ ਤਾਂ ਇਹ ਰਕਬਾ ਹੋ ਵੱਧ ਜਾਵੇਗਾ।’’

ਹੋਰ ਪੜ੍ਹੋ 👉  ਸਰਕਾਰੀ ਕਾਲਜ ਰੂਪਨਗਰ ਦੀਆਂ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕੌਮੀ ਪੱਧਰ ’ਤੇ ਚਮਕਾਇਆ ਕਾਲਜ ਦਾ ਨਾਮ

ਸ਼ਰਮਾ ਨੇ ਕਿਹਾ ਕਿ 2025 ਦੌਰਾਨ ਆਏ ਹੜ੍ਹਾਂ ਨੇ ਜਿਵੇਂ ਝੋਨੇ ਦੀ ਫਸਲ ਦੀ ਤਬਾਹੀ ਕੀਤੀ, ਉਸ ਤੋਂ ਕਿਸਾਨ ਅਜੇ ਉੱਭਰੇ ਨਹੀਂ ਸਨ, ਕਿ ਨਵਾਂ ਸੰਕਟ ਆਉਣ ਖੜਾ ਹੋਇਆ ਹੈ, ਨਾ ਸਾਉਣੀ ਪੱਲੇ ਪਈ, ਨਾ ਹਾੜੀ। ਇਹ ਕਿਸਾਨੀ ਲਈ ਬਹੁਤ ਹੀ ਮੁਸ਼ਕਲ ਦੀ ਘੜੀ ਹੈ, ਕਿਸਾਨ ਆਗੂ ਵੀ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਜਿਸ ਉੱਤੇ ਤੁਰੰਤ ਗੌਰ ਕਰਨ ਲਈ ਲੋੜ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ ਦੇ ਬੋਝ ਹੇਠ ਦੱਬੇ ਹੋਏ ਹਨ, ਲਗਾਤਾਰ ਫ਼ਸਲਾਂ ਦੇ ਮਰਨ ਦਾ ਸਿਲਸਿਲਾ, ਉਨ੍ਹਾਂ ਦੀ ਮੰਦਹਾਲੀ ਨੂੰ ਹੋਰ ਬਦਤਰ ਬਣਾ ਰਿਹਾ ਹੈ, ਇਸ ਲਈ ਕਿਸਾਨਾਂ ਦੀ ਬਾਂਹ ਇਸ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।

ਹੋਰ ਪੜ੍ਹੋ 👉  ਪਿੰਡ ਖੰਡੇਬਾਦ ਵਿਖੇ 27 ਏਕੜ ਤੋਂ ਵੱਧ ਸਰਕਾਰੀ ਜ਼ਮੀਨ 'ਤੇ ਬਣਾਈ ਜਾਵੇਗੀ ਨਵੀਂ ਅਨਾਜ ਮੰਡੀ: ਗੋਇਲ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਸੌਖਾ ਕੰਮ ਫੜਿਆ ਹੋਇਆ ਹੈ, ਕਿ ਜਦੋਂ ਕਿਸਾਨਾਂ ਉੱਤੇ ਕੋਈ ਆਫ਼ਤ ਆਉਂਦੀ ਹੈ, ਤਾਂ ਆਪਣਾ ਪੱਲ਼ਾ ਝਾੜਨ ਲਈ ਕੇਂਦਰ ਨੂੰ ਚਿੱਠੀਆਂ ਲਿਖਣ ਲੱਗਦੇ ਹਨ। ਪਰ ਜਿਹੜਾ ਫੰਡ ਕੇਂਦਰ ਤੋਂ ਆਉਂਦਾ ਹੈ, ਉਸ ਦੀ ਦੁਰਵਰਤੋਂ ਇਸ਼ਤਿਹਾਰਬਾਜ਼ੀ, ਹੋਰਡਿੰਗ ਅਤੇ ਸੈਲਫ ਪ੍ਰਮੋਸ਼ਨ ਲਈ ਕਰਦੇ ਹਨ।

Leave a Reply

Your email address will not be published. Required fields are marked *