ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਕੀਤੀ ਹੋਰ ਭਾਰੀ, ਪੰਜਾਬ ਨੂੰ ਬਣਾਇਆ ਕੰਗਲਾ -ਮਜੀਠੀਆ

ਚੰਡੀਗੜ੍ਹ 7 ਅਪ੍ਰੈਲ ( ਖ਼ਬਰ ਖਾਸ ਬਿਊਰੋ) 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਿਰ ਲਗਾਤਾਰ ਚੜਾਏ ਜਾ ਰਹੇ ਕਰਜ਼ੇ ਨੂੰ ਲੈਕੇ ਵੱਡੇ ਸਵਾਲ ਖੜੇ ਕੀਤੇ ਹਨ l ਉਨਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰਦਿਆਂ ਅਪ੍ਰੈਲ ਮਹੀਨਾ ਚੜਦੇ ਹੀ ਇੱਕ ਵਾਰ ਫਿਰ ਮੋਟਾ ਕਰਜ਼ਾ ਚੁੱਕ ਲਿਆ ਹੈ l

ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਦਿੱਲੀ ਵਾਲੇ ਆਕਾ  ਨੂੰ ਜਹਾਜ ਦੇ ਝੂਟੇ ਦੇਣ ਅਤੇ ਆਪਣੀ ਸਰਕਾਰੀ ਦੀ ਝੂਠੀ ਇਸ਼ਤਿਹਾਰਬਾਜ਼ੀ ਕਰਨ ਲਈ 1500 ਕਰੋੜ ਦਾ ਹੋਰ ਕਰਜ਼ਾ ਚੁੱਕਿਆ ਹੈ ਜਿਸ ਨਾਲ ਪੰਜਾਬ ਸਿਰ ਕਰਜ਼ੇ ਹੀ ਪੰਡ ਹੋਰ ਭਾਰੀ ਹੋ ਗਈ ਹੈ l ਮਜੀਠੀਆ ਆਪ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਚੁੱਕਿਆ 1500 ਕਰੋੜ ਦਾ ਕਰਜ਼ਾ ਝੂਠੀ ਇਸ਼ਤਿਹਾਰਬਾਜ਼ੀ ਅਤੇ ਦਿੱਲੀ ਵਾਲਿਆਂ ਦੇ ਹਵਾਈ ਝੂਟਿਆਂ ‘ਤੇ ਖਰਚਣ ਦੀ ਬਜਾਏ ਕਿਸਾਨਾਂ ਨੂੰ ਮੁਆਵਜਾ ਦੇਣਾ ਚਾਹੀਦਾ ਹੈ ਤਾਂ ਜੋ ਕੁਦਰਤੀ ਕਹਿਰ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਫੌਰੀ ਤਹਿਤ ਮਿਲ ਸਕੇ l

ਹੋਰ ਪੜ੍ਹੋ 👉  ਪੰਜਾਬ ਚ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਵਿਸ਼ੇਸ਼ ਟੀਮ ਭੇਜੇ

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਦਿਨੀ ਆਪਣੀ ਸਿਆਸੀ ਰੈਲੀ ਦੌਰਾਨ ਓਥੇ ਦੇ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਗੁਜਰਾਤ ‘ਚ ਬੋਲਿਆ ਗਿਆ ਸੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਦੌਰਾਨ ਸਾਰੇ ਜਿਲ੍ਹਿਆਂ ਵਿੱਚ ਹੋਈ ਤਬਾਹੀ ਦੀ ਤੁਰੰਤ ਭਰਪਾਈ ਕਰਦੇ ਹੋਏ ਪੰਜਾਬ ਦੇ *ਕਿਸਾਨਾਂ ਨੂੰ ਮੁਆਵਜ਼ੇ ਵਜੋਂ 50 ਹਜ਼ਾਰ ਪ੍ਰਤੀ ਏਕੜ
ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤਾ ਸੀ lਮਜੀਠੀਆ ਨੇ ਕਿਹਾ ਕਿ ਹੁਣ ਗੁਜਰਾਤ ਚ ਕੀਤੇ ਐਲਾਨ ਅਨੁਸਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਤੁਰੰਤ ਉਹਨਾਂ ਦੇ ਖਾਤਿਆਂ ‘ਚ ਪਈਆਂ ਪਈਆਂ ਹਜ਼ਾਰ ਪਾ ਦੇਣੇ ਚਾਹੀਦੇ ਹਨ ਜਦਕਿ ਹੜਾਂ ਦੌਰਾਨ ਕੀਤਾ ਵਾਅਦਾ ਸਰਕਾਰ ਪੂਰੀ ਨਹੀਂ ਕਰ ਸਕੀ ਸੀ l

ਹੋਰ ਪੜ੍ਹੋ 👉  ਕੰਗ ਨੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ

ਮਜੀਠੀਆ ਨੇ ਕਿਹਾ ਕਿ ਪੰਜਾਬ ਸਿਰ ਚੜ੍ਹਿਆ*ਕਰਜਾ ਉਤਾਰਨ ਦੇ ਝੂਠੇ ਵਾਅਦੇ* ਕਰਕੇ ਸੱਤਾ ‘ਚ ਆਉਣ ਵਾਲਿਆਂ ਨੇ 4 ਸਾਲਾਂ ‘ਚ ਕਰਜ਼ੇ ਲੈ-ਲੈ ਕੇ ਪੰਜਾਬ ਨੂੰ ਰੰਗਲਾ ਨਹੀਂ ਸਗੋਂ ਕੰਗਲਾ ਬਣਾ ਦਿੱਤਾ ਹੈ l ਉਹਨਾਂ ਕਿਹਾ ਕਿ ਉਹੀ ਆਮ ਆਦਮੀ ਪਾਰਟੀ ਆ ਜਿਸ ਨੇ ਸੱਤਾ ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਵਾਦਾ ਕੀਤਾ ਸੀ ਕਿ ਪੰਜਾਬ ਨੂੰ ਪੈਰਾਂ ਭਾਰ ਕਰਨ ਲਈ ਪੰਜਾਬ ਉੱਤੇ ਇੱਕ ਵੀ ਹੋਰ ਪੈਸਾ ਕਰਦੇ ਵਜੋਂ ਨਹੀਂ ਚੜਾਇਆ ਜਾਵੇਗਾ ਸਗੋਂ ਪੰਜਾਬ ਸਿਰ ਚੜਿਆ ਕਰਜਾ ਉਤਾਰਿਆ ਜਾਵੇਗਾ l ਉਹਨਾਂ ਕਿਹਾ ਕਿ ਇਸ ਝੂਠੀ ਇਸ਼ਤਿਹਾਰਾਂ ਵਾਲੀ ਝਾੜੂ ਪਾਰਟੀ ਨੇ ਪੰਜਾਬ ਦੇ ਸਿਰ ਤੋਂ ਕਰਜ਼ਾ ਉਤਾਰਨਾ ਤਾਂ ਕੀ ਸੀ ਸਗੋਂ ਇਨਾ ਵੱਡਾ ਕਰਜ਼ਾ ਪੰਜਾਬ ਸਿਰ ਚੜ੍ਹਾ ਦਿੱਤਾ, ਜਿੰਨਾ ਪਿਛਲੀਆਂ ਸਰਕਾਰਾਂ ਨੇ 70 ਸਾਲ ਵਿੱਚ ਨਹੀਂ ਚੜਾਇਆ l

ਹੋਰ ਪੜ੍ਹੋ 👉  20,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੰਡਕਟਰ ਗ੍ਰਿਫ਼ਤਾਰ

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਸਾਨਾਂ ਦੇ ਹੱਕ ‘ਚ ਅਪੀਲ ਕਰਦਿਆਂ ਕਿਹਾ ਕਿ ਜੋ ਕਰਜ਼ਾ ਸਰਕਾਰ ਨੇ ਚੁੱਕਿਆ ਹੈ, ਉਸ ਨੂੰ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ ਤੇ ਫਲਾਂ ਦੀ ਹੋਈ ਤਬਾਹੀ ਦੇ ਮੁਆਵਜੇ ਵਜੋਂ ਤੁਰੰਤ ਵੰਡਿਆ ਜਾਵੇ ਤਾਂਜੋ ਪਹਿਲਾਂ ਹੀ ਮੰਦਹਾਲੀ ਕੰਢੇ ਖੜੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ l ਉਹਨਾਂ ਮੁੱਖ ਮੰਤਰੀ ਨੂੰ ਪੁਰਾਣਾ ਵਾਅਦਾ ਵੀ ਯਾਦ ਕਰਵਾਇਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਗਿਰਦਾਵਰੀਆਂ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਜਿਸਦੇ ਚਲਦੇ ਕਿਸਾਨਾਂ ਨੂੰ ਗਿਰਦਾਵਰੀ ਕਰਨ ਤੋਂ ਪਹਿਲਾਂ ਹੀ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ l

Leave a Reply

Your email address will not be published. Required fields are marked *