ਚੰਡੀਗੜ੍ਹ 3 ਮਾਰਚ, (ਖ਼ਬਰ ਖਾਸ ਬਿਊਰੋ)
ਡਾ.ਬਲਵਿੰਦਰ ਸਿੰਘ ਥਿੰਦ ਵਲੋਂ ਸੰਪਾਦਿਤ ਸ਼੍ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ ਜੀਵਨੀ ਯਾਦਾਂ ਦਾ ਦਰਪਣ ਅੱਜ ਪ੍ਰੈੱਸ ਕਲੱਬ ਚੰਡੀਗੜ ਰੀਲੀਜੀੀ਼ ਕੀਤੀ ਗਈ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋ ਕਰਵਾਏ ਗਏ ਸਮਾਗਮ ਵਿਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, #ਨਿੰਦਰ ਘੁਗਿਆਣਵੀ ,ਪੱਤਰਕਾਰ ਬਲਜੀਤ ਬੱਲੀ, ਡਾਕਟਰ ਬਲਵਿੰਦਰ ਸਿੰਘ ਥਿੰਦ, ਦੀਪਕ ਚਰਨਾਥਲ ਤੇ ਭੁਪਿੰਦਰ ਸਿੰਘ ਮਲਿਕ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਸ਼ਾਮਲ ਹੋਏ।

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੱਤਰਕਾਰੀ ਦੀ ਪਰਿਭਾਸ਼ਾ ਬਦਲ ਗਈ ਹੈ। ਅਜੋਕੇ ਸਮੇਂ ਵਿਚ ਪ੍ਰਿੰਟ ਦੀ ਭਰੋਸੇਯੋਗਤਾ ਹੈ ਪਰ ਇਲੈਕਟਰੋਨਿਕਸ ਮੀਡੀਆ ਨਾਲ ਜੁੜੇ ਪੱਤਰਕਾਰ ਗਾਲਾਂ ਕੱਢਣ ਨੂੰ ਪੱਤਕਰਾਰੀ ਸਮਝਦੇ ਹਨ। ਉਹਨਾਂ ਕਿਹਾ ਕਿ ਭੁੱਲਰ ਨੇ ਪੰਜਾਬੀ ਸਾਹਿਤ ਅਤੇ ਪਤਰਕਾਰਿਤਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਪੱਤਰਕਾਰ ਆਪਣੇ ਬਾਰੇ ਘੱਟ ਬਲਕਿ ਸਮਾਜਿਕ ਸਮੱਸਿਆ ਬਾਰੇ ਜ਼ਿਆਦਾ ਲਿਖਦਾ ਹੈ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਖ਼ਬਰਾਂ ਦੀ ਸਪੀਡ ਵਧ ਗਈ ਹੈ ਪਰ ਖ਼ਬਰ ਵਿੱਚ ਡੂੰਘਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਅਜੋਕੇ ਸਮੇਂ ਸਾਰਥਕ ਪਤਰਕਰਤਾ ਦੀ ਜਰੂਰਤ ਹੈ।

ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਦੇ ਰੁਖ਼ਸਤ ਹੋਣ ਬਾਅਦ ਕਿਤਾਬ ਦਾ ਰਿਲੀਜ਼ ਹੋਣਾ ਸਵਰਗੀ ਭੁੱਲਰ ਦੀ ਚੜਦੀ ਕਲਾਂ ਦੀ ਨਿਸ਼ਾਨੀ ਹੈ।ਉਹਨਾਂ ਕਿਹਾ ਕਿ ਭੁੱਲਰ ਬੇਬਾਕੀ ਨਾਲ ਲਿਖਣ ਵਾਲੇ ਅਤੇ ਹਰੇਕ ਛੋਟੇ ਵੱਡੇ ਨੂੰ ਹਲੀਮੀ ਨਾਲ ਬਲਾਉਣ ਵਾਲੇ ਪੱਤਰਕਾਰ ਸਨ।
ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਕਿਹਾ ਕਿ ਪੱਤਰਕਾਰਾਂ ਦੇ ਕਾਰਜ ਬਾਰੇ ਜਗਤਾਰ ਸਿੰਘ ਭੁੱਲਰ ਦੀ ਲਿਖੀ ਕਿਤਾਬ ਖਾਕੀ,ਖਾੜਕੂ ਤੇ ਕਲਮ ਪੱਤਰਕਾਰਾਂ ਦੇ ਕੰਮਕਾਜ਼ ਅਤੇ ਜੀਵਨੀ ਬਾਰੇ ਚਾਨਣਾ ਪਾਉਂਦੀ ਹੈ।ਬੱਲੀ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਵਿੱਚ ਬਹੁਤ ਜਦੋ ਜਹਿਦ ਹੈ। ਬੱਲੀ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਗਿਰਾਵਟ ਆਈ ਹੈ।
ਸ੍ਰੋਮਣੀ ਲੇਖਕ ਮਨਮੋਹਨ ਸਿੰਘ ਦਾਊਂ ਨੇ ਭੁੱਲਰ ਹੁਰਾਂ ਨਾਲ ਸਾਢੇ ਤਿੰਨ ਦਹਾਕੇ ਦੀ ਦੋਸਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਵੈ ਜੀਵਨੀ ਲਿਖਣੀ ਔਖੀ ਹੈ। ਪੱਤਰਕਾਰ ਹਰਬੰਸ ਸਿੰਘ ਸੋਢੀ ਨੇ ਭੁੱਲਰ ਨਾਲ ਸਾਂਝ ਦਾ ਵਰਨਣ ਕੀਤਾ।
ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਗਿੱਲ ਨੇ ਕਿਹਾ ਕਿ ਭੁੱਲਰ ਨੇ ਉਹਨਾਂ ਨੂੰ ਜਲੰਧਰ ਤੋਂ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਨਿਯੁਕਤ ਕਰਕੇ ਪੱਤਰਕਾਰੀ ਕਰਨ ਦੀ ਇੱਛਾ ਪੂਰੀ ਕੀਤੀ ਸੀ। ਉਹਨਾਂ ਕਿਹਾ ਕਿ ਭੁੱਲਰ ਸਾਹਿਬ ਚਾਰ ਪੰਜਾਬੀ ਅਖ਼ਬਾਰਾਂ ਦੇ ਸੰਪਾਦਕ ਰਹੇ ਅਤੇ ਉਹਨਾਂ ਨੂੰ ਭੁੱਲਰ ਸਾਹਿਬ ਕੋਲ ਦਫ਼ਤਰ ਵਿੱਚ ਜਾਣ ਤੋਂ ਕਦੇ ਡਰ ਨਹੀਂ ਲਗਿਆ ਕਿਉਂਕਿ ਸੰਪਾਦਕ ਕੋਲ ਜਾਣ ਤੋਂ ਹਮੇਸ਼ਾ ਡਰ ਲਗਦਾ ਹੈ।
ਇਸੇ ਤਰਾਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ 1992 ਵਿੱਚ ਉਸਦਾ ਪਹਿਲਾ ਲੇਖ ਛਪਿਆ ਸੀ। ਉਹਨਾਂ ਕਿਹਾ ਕਿ ਭੁੱਲਰ ਸਾਹਿਬ ਨੇ ਮੇਰਾ ਲੇਖ ਛਪਿਆ ਅਤੇ ਚਿੱਠੀ ਭੇਜੀ ਕਿ ਮੇਰੇ ਨਾਮ ਤੇ ਚਿੱਠੀ ਨਹੀਂ ਭੇਜਣੀ ਬਲਕਿ ਡਾਕ ਸੰਪਦਾਕ ਦੇ ਨਾਮ ਭੇਜਣੀ ਹੈ। ਘੁਗਿਆਣਵੀ ਨੇ ਕਿਹਾ ਕਿ ਲੇਖਕ ਬਣਾਉਣ ਪਿੱਛੇ ਭੁੱਲਰ ਦਾ ਵੱਡਾ ਹੱਥ ਹੈ। ਉਹਨਾਂ ਕਿਹਾ ਕਿ ਸਮਾਂ, ਸਥਿਤੀ ਤੇ ਸਬੱਬ ਕਿਸੇ ਦੇ ਮਿੱਤ ਨਹੀਂ ਹੁੰਦੇ। ਉਹਨਾਂ ਕਿਹਾ ਕਿ ਭੁੱਲਰ ਨੇ ਉਸਨੂੰ ਲੇਖਕ , ਕਾਲਮ ਨਵੀਸ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਸਿਆਸੀ ਬੰਦਿਆਂ ਦੀ ਗੱਲ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ।
ਪ੍ਰਿੰਸੀਪਲ ਸਰਵਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਤੇ ਵਰਿਆਮ ਸਿੰਘ ਸੰਧੂ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਸਾਨੂੰ ਆਖਰ ਵਿੱਚ ਕਿਉਂ ਬਲਾਉਂਦੇ ਹਨ। ਉਹਨਾਂ ਕਿਹਾ ਕਿ ਲੋਕ ਬੋਲਦੇ ਹਨ ਤੇ ਭਾਸ਼ਣ ਕਰਕੇ ਚਲੇ ਜਾਂਦੇ ਹਨ।
ਪ੍ਰਿੰਸੀਪਲ ਨੇ ਕਿਹਾ ਕਿ ਉਹ ਪਹਿਲੀ ਵਾਰ ਭੁੱਲਰ ਨੂੰ ਦਿੱਲੀ ਵਿੱਚ ਮਿਲੇ ਸਨ। ਉਹਨਾਂ ਕਿਹਾ ਕਿ ਭੁੱਲਰ ਤੇ ਹਰਭਜਨ ਸਿੰਘ ਹਲਵਾਰਵੀ ਨੇ ਓਹਨਾ ਨੂੰ ਬਹੁਤ ਮਾਣ ਦਿੱਤਾ ਜਿਸਨੂੰ ਉਹ ਭੁੱਲ ਨ੍ਹੀ ਸਕਦੇ। ਉਹਨਾਂ ਕਿਹਾ ਕਿ ਲੇਖ ਅਤੇ ਸਫ਼ਰਨਾਮਾ ਛਪਣ ਨਾਲ ਉਹਨਾਂ ਦੀਆਂ ਕਈ ਕਿਤਾਬਾਂ ਛਪ ਗਈਆਂ। ਖੇਡਾਂ ਨਾਲ ਸਬੰਧਤ ਬਹੁਤ ਕਿਤਾਬਾਂ ਛਪ ਚੁੱਕੀਆਂ ਹਨ। ਉਹਨਾਂ ਕਿਹਾ ਕਿ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖਣ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖਣ ਵਾਲੇ ਨੂੰ ਸਾਹਿਤਕਾਰ ਨਹੀਂ ਸਮਝਦੇ ਪਰ ਅਸੀਂ ਕਹਿੰਦੇ ਸਾਹਿਤਕਾਰ ਨਾ ਸਮਝੋ ਪਰ ਸਿਹਤਕਾਰ ਹੀ ਸਮਝ ਲਓ।
ਡਾ. ਸੁਰਿੰਦਰ ਗਿੱਲ ਅਤੇ ਰਜਿੰਦਰ ਕੌਰ ਨੇ ਸ਼ੰਗਾਰਾ ਸਿੰਘ ਭੁੱਲਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਗੱਲਾਂ ਦੱਸੀਆਂ I ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਾਸਾਰ ਵਿੱਚ ਉਹਨਾਂ ਦਾ ਯੋਗਦਾਨ ਬੇਹਤਰੀਨ ਹੈ ।
ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਇੱਕ ਮਾਣ-ਮੱਤੀ ਸ਼ਖ਼ਸੀਅਤ ਸਨ ।
9 ਜਨਵਰੀ 1946 ਨੂੰ ਜਨਮੇ ਸ਼ੰਗਾਰਾ ਸਿੰਘ ਭੁੱਲਰ ਦਾ 73 ਸਾਲ ਦੀ ਉਮਰ ਵਿੱਚ 11 ਦਸੰਬਰ 2019 ਨੂੰ ਕੈਂਸਰ ਦੀ ਬਿਮਾਰੀ ਹੱਥੋਂ ਹਾਰਦਿਆਂ ਦੇਹਾਂਤ ਹੋ ਗਿਆ ਸੀ।
ਜ਼ਿਕਰ ਯੋਗ ਹੈ ਕਿ ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਵੀ ਰਹੇ ਸਨ I ਅੱਜ ਦੇ ਇਸ ਸਮਾਗਮ ਵਿੱਚ ਉਪਰੋਕਤ ਨਾਵਾਂ ਤੋਂ ਇਲਾਵਾ ਜਿਹਨਾਂ ਦੀ ਹਾਜ਼ਰੀ ਅਹਿਮ ਰਹੀ ਉਹਨਾਂ ਵਿੱਚ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ ਆਈ. ਏ. ਐੱਸ, ਜੈ ਸਿੰਘ ਛਿੱਬਰ, ਰਜਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਉੱਤਮ, ਡਾ. ਤਰਲੋਚਨ ਸਿੰਘ ਸੇਠੀ, ਪਾਲ ਅਜਨਬੀ, ਭੁਪਿੰਦਰ ਸਾਂਬਰ, ਹਰਮਿੰਦਰ ਕਾਲੜਾ, ਲਾਭ ਸਿੰਘ ਬਰਾੜ, ਗੁਰਜੀਤ ਕੌਰ, ਨਵਦੀਪ ਪਾਲ ਕੌਰ, ਪਰਿਤੋਸ਼ ਗੁਪਤਾ, ਯੋਗੇਸ਼ ਗੁਪਤਾ, ਸਰੋਜ ਬਾਲਾ, ਨਿਰਪਾਲ ਸਿੰਘ ਰੰਧਾਵਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਰਜਨੀ ਸ਼ਰਮਾ, ਰਾਜ ਕੁਮਾਰੀ, ਪਰਵੀਨ ਕੌਰ, ਕੁਲਵਿੰਦਰਜੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ ਥਿੰਦ, ਅਜਾਇਬ ਸਿੰਘ ਔਜਲਾ, ਰਣਦੀਪ ਸਿੰਘ ਆਹਲੂਵਾਲੀਆ, ਸੁਰਜੀਤ ਸਿੰਘ ਧੀਰ, ਰਜਿੰਦਰ ਕੌਰ ਸਰਾਂ, ਗੁਰਮੀਤ ਖਰੜ,ਇੰਸਪੈਕਟਰ ਰਾਮ ਦਿਆਲ, ਤੇਜਿੰਦਰ ਕੌਰ ਥਿੰਦ, ਕਿਰਨਦੀਪ ਕੌਰ, ਜੋਗਿੰਦਰ ਕੁਮਾਰ, ਜਗਰੂਪ ਸਿੰਘ, ਸਿਮਰਨ, ਬਲਜੀਤ ਸਿੰਘ ਗਿੱਲ, ਕੁਲਬੀਰ ਸਿੰਘ, ਸਤੀਸ਼ ਰਤਨ, ਪ੍ਰੋ. ਨਾਨਕ ਸਿੰਘ ਮਾਹਲ, ਕੇਵਲ ਕ੍ਰਿਸ਼ਨ ਸ਼ਰਮਾ, ਤਰੁਣ ਭਜਨੀ, ਚਰਨਜੀਤ ਭੁੱਲਰ, ਸੌਰਵ ਦੁੱਗਲ, ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਕੁਲਵੰਤ ਸਿੰਘ ਸੰਧੂ, ਹਰਚਰਨ ਸਿੰਘ ਗਰੇਵਾਲ, ਸੁਰਮੁਖ ਸਿੰਘ, ਸੁੱਚਾ ਸਿੰਘ ਬੁੱਟਰ, ਕੰਵਲਜੀਤ ਕੌਰ, ਗੋਬਿੰਦਰ ਸਿੰਘ, ਜਸਵਿੰਦਰ ਸਿੰਘ, ਬਲਬੀਰ ਸਿੰਘ, ਲਾਭ ਸਿੰਘ ਲਹਿਲੀ, ਸਵੈਰਾਜ ਸੰਧੂ,ਪਰਮਿੰਦਰ ਸਿੰਘ ਗਿੱਲ, ਡਾ. ਸਾਹਿਬ ਸਿੰਘ ਅਰਸ਼ੀ, ਸੰਜੇ ਸ਼ਰਮਾ, ਪਰਮਜੀਤ ਸਿੰਘ, ਪ੍ਰਵੇਸ਼ ਚੌਹਾਨ,ਹਰਸ਼ਬਾਬ ਸਿੰਘ,ਧਰਮਪਾਲ ਰਾਣਾ, ਡਾ. ਅਰਵਿੰਦਰ ਸਾਂਬਰ, ਦਿਨੇਸ਼ ਜੋਸ਼ੀ, ਜਸਵਿੰਦਰ ਕੌਰ, ਗੁਰਮੀਤ ਸਿੰਘ ਗੋਲਾਂ, ਪੱਤਰਕਾਰ ਕੇ. ਪੀ ਸਿੰਘ, ਸੁਖਦੇਵ ਸਿੰਘ ਕਾਹਲੋਂ, ਉਪਿੰਦਰ ਸਿੰਘ ਲਾਂਬਾ, ਸੁਖਦੇਵ ਸਿੰਘ, ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਡੀ.ਪੀ. ਆਰ. ਓ, ਪਰਮਜੀਤ ਸਿੰਘ,ਬਲਵਿੰਦਰ ਸਿੰਘ, ਬਲਜੀਤ ਸਿੰਘ, ਭਗਵਾਨ ਦਾਸ ਗੁਪਤਾ, ਰਾਜੀਵ ਕੁਮਾਰ ਵਸਿਸ਼ਟ, ਗਗਨਦੀਪ ਸਿੰਘ ਧਾਲੀਵਾਲ, ਜਸਵੀਰ ਸਮਰ, ਜੋਗਿੰਦਰ ਸਿੰਘ ਜੱਗਾ, ਮਨਜੀਤ ਕੌਰ ਮੁਹਾਲੀ, ਗੁਰਪ੍ਰੀਤ ਖੋਖਰ, ਮਨਜੀਤ ਸਿੰਘ, ਸੰਤੋਸ਼, ਏਕਤਾ, ਵਰਿੰਦਰ ਚੱਠਾ, ਵਿਸ਼ਾਲ ਸ਼ਰਮਾ, ਬਲਦੇਵ ਸਿੰਘ (ਸਪਤਰਿਸ਼ੀ ਪ੍ਰਕਾਸ਼ਨ) ਹਰੀਸ਼ ਕੁਮਾਰ, ਪੱਤਰਕਾਰ ਜਗਦੀਸ਼ ਥਿੰਦ, ਦਿਵਿੰਦਰਜੀਤ ਸਿੰਘ ਦਰਸ਼ੀ, ਗਗਨਦੀਪ ਸਿੰਘ, ਸਪਨਦੀਪ ਸਿੰਘ ਅਤੇ ਮਨਮੋਹਨ ਸ਼ਰਮਾ ਦੇ ਨਾਮ ਕਾਬਿਲੇ ਗ਼ੌਰ ਹਨ I