ਕਾਂਗਰਸ ਨੇ ਖਹਿਰਾ ਦੇ ਘਰ ਦੀ ਦੀਵਾਰ ਢਹਾਏ ਜਾਣ ਦੀ ਨਿੰਦਾ ਕੀਤੀ

ਚੰਡੀਗੜ੍ਹ, 23 ਫਰਵਰੀ: ਪੰਜਾਬ ਕਾਂਗਰਸ ਦੇ ਆਗੁਆਂ ਨੇ ਅੱਜ ਸੀਨੀਅਰ ਪਾਰਟੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕਪੂਰਥਲਾ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿੱਚ ਸਥਿਤ ਪੁਰਖੀ ਜਾਇਦਾਦ ਨੂੰ ਢਹਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਕੜੀ ਨਿੰਦਾ ਕੀਤੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਏਆਈਸੀਸੀ ਦੇ ਜਨਰਲ ਸਕੱਤਰ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਸਾਂਝੇ ਬਿਆਨ ਰਾਹੀਂ, ਆਮ ਆਦਮੀ ਪਾਰਟੀ ਸਰਕਾਰ ਨੂੰ ਸਿਆਸੀ ਬਦਲਾਖੋਰੀ ਤਹਿਤ ਸਰੇਆਮ ਭਾਰੀ ਤਾਕਤ ਦੀ ਦੁਰਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਬਹੁਤ ਜ਼ਿਆਦਾ ਹੋ ਗਈ ਹੈ।

ਹੋਰ ਪੜ੍ਹੋ 👉  ਚਾਰ ਮਜ਼ਦੂਰ ਕੋਡ ਹੋਣ ਰੱਦ,29 ਮਜ਼ਦੂਰ ਕਾਨੂੰਨ ਮੁੜ ਲਾਗੂ ਹੋਣ : ਪੰਨੂ

ਕਾਂਗਰਸੀ ਆਗੂਆਂ ਨੇ ਅਜਿਹੇ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪ ਸਰਕਾਰ ਦੀ ਗੈਰ ਕਾਨੂੰਨੀ ਤੇ ਗੈਰ ਨਿਆਇਕ ਇਸ਼ਾਰੇ ਤੇ ਕੰਮ ਨਾ ਕਰਨ, ਜਿਸਦੀ ਸੱਤਾ ਤੋਂ ਬਾਹਰ ਜਾਣ ਦੀ ਤਿਆਰੀ ਚੱਲ ਰਹੀ ਹੈ। ਅਜਿਹੇ ਅਫਸਰਾਂ ਨੂੰ ਸਪਸ਼ਟ ਚੇਤਾਵਨੀ ਦਿੰਦਿਆਂ ਹੋਇਆਂ, ਕਾਂਗਰਸੀ ਆਗੂਆਂ ਨੇ ਕਿਹਾ ਕਿ ਜਦੋਂ ਤੁਹਾਡੀਆਂ ਕਰਤੂਤਾਂ ਲਈ ਜਵਾਬਦੇਹੀ ਤੈਅ ਹੋਏਗੀ, ਤਾਂ ਤੁਹਾਨੂੰ ਕੋਈ ਨਹੀਂ ਬਚਾਵੇਗਾ, ਇਸ ਲਈ ਸਾਵਧਾਨ ਰਹੋ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਭੁਲੱਥ ਵਿਧਾਨ ਸਭਾ ਹਲਕੇ ਦੇ ਰਾਮਗੜ੍ਹ ਪਿੰਡ ਵਿੱਚ ਖਹਿਰਾ ਦੇ ਪੁਰਖੀ ਘਰ ਦੀ ਬਾਹਰੀ ਦਿਵਾਰ ਢਾਹੁਣਾ ਸਿਆਸੀ ਬਦਲਾਖੋਰੀ ਦਾ ਸਾਫ਼ ਮਾਮਲਾ ਹੈ, ਜਿਸਦਾ ਮਕਸਦ ਉਨ੍ਹਾਂ ਦੀ ਆਵਾਜ਼ ਨੂੰ ਚੁੱਪ ਕਰਵਾਉਣਾ ਹੈ।

ਹੋਰ ਪੜ੍ਹੋ 👉  BBMB ਪੰਜਾਬ ਦਾ ਹਿੱਸਾ ਖ਼ਤਮ ਕਰਨਾ ਪੰਜਾਬ ਦੇ ਪਾਣੀ ਨੂੰ ਹਥਿਆਉਣ ਦੀ ਇੱਕ ਸਾਜ਼ਿਸ਼ ਦਾ ਹਿੱਸਾ

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਇਸਦੇ ਆਗੂ ਗਲਤਫ਼ਹਮੀ ਵਿੱਚ ਹਨ ਕਿ ਇਹ ਕਾਂਗਰਸ ਦੇ ਆਗੂਆਂ ਨੂੰ ਡਰਾ-ਧਮਕਾ ਕੇ ਸਰਕਾਰ ਦੀਆਂ ਨਾਕਾਮੀਆਂ ਬੇਨਕਾਬ ਕਰਨ ਤੋਂ ਰੋਕ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਕਾਰਵਾਈ ਆਪ ਦੀ ਨਿਰਾਸ਼ਾ ਅਤੇ ਹਤਾਸ਼ਾ ਨੂੰ ਦਰਸਾਉਂਦੀ ਹੈ, ਕਿਉਂਕਿ ਉਹ ਲੋਕਾਂ ਦਾ ਭਰੋਸਾ ਗੁਆ ਬੈਠੀ ਹੈ।

ਕਾਂਗਰਸੀਂ ਆਗੂਆਂ ਨੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਆਪ ਨੇ ਭਾਜਪਾ ਦੀ ਰਾਹ ਫੜ ਲਈ ਹੈ, ਜਿਹੜੀ ਇਹ ਅੰਨ੍ਹੇਵਾਹ ਬੁਲਡੋਜਰ ਦਾ ਇਸਤੇਮਾਲ ਕਰ ਰਹੀ ਹੈ।

ਕਾਂਗਰਸ ਨੇ ਆਪ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਗਲਤ ਨਜ਼ੀਰ ਨਾ ਬਣਾਓ। ਤੁਹਾਡਾ ਸਮਾਂ ਮੁੱਕ ਰਿਹਾ ਹੈ, ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਸਾਡਾ ਸਮਾਂ ਆ ਰਿਹਾ ਹੈ ਤੇ ਹਰ ਕਾਰਵਾਈ ਲਈ ਤੁਹਾਨੂੰ ਜਵਾਬ ਦੇਣਾ ਪਵੇਗਾ।

ਹੋਰ ਪੜ੍ਹੋ 👉  DR Ambedkar ਦੀ ਜੈਅੰਤੀ ਮੌਕੇ ਕਾਂਗਰਸ ਨੇ ਕੀਤਾ ‘ਰਨ ਫ਼ਾਰ ਅੰਬੇਡਕਰ ਜੀ, ਰਨ ਫ਼ਾਰ ਕਾਨਸਟਿਊਸ਼ਨ’ ਦਾ ਆਯੋਜਨ

ਸੀਨੀਅਰ ਕਾਂਗਰਸੀ ਆਗੂਆਂ ਨੇ ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ, ਕਿਹਾ ਕਿ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਡਰਾਉਣ ਲਈ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਹੱਦੋਂ ਵੱਧ ਨਾ ਜਾਓ।

ਪਾਰਟੀ ਆਗੂਆਂ ਨੇ ਕਿਹਾ ਕਿ ਹਰ ਚੀਜ਼ ਨੋਟ ਕੀਤੀ ਜਾ ਰਹੀ ਹੈ। ਸਭ ਕੁਝ ਦਰਜ ਹੋ ਰਿਹਾ ਹੈ। ਕੁਝ ਵੀ ਭੁਲਾਇਆ ਨਹੀਂ ਜਾਵੇਗਾ। ਕੁਝ ਵੀ ਮੁਆਫ਼ ਨਹੀਂ ਕੀਤਾ ਜਾਵੇਗਾ। ਜਦਕਿ ਆਪ ਸਰਕਾਰ ਪਹਿਲਾਂ ਹੀ ਸੱਤਾ ਤੋਂ ਬਾਹਰ ਜਾਣ ਲਈ ਤਿਆਰ ਹੈ।

Leave a Reply

Your email address will not be published. Required fields are marked *