’ਪੰਜਾਬ ਬਚਾਓ, ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ’ ਮੁਹਿੰਮ 17 ਫਰਵਰੀ ਤੋਂ ਸ਼ੁਰੂ ਕਰੇਗਾ ਅਕਾਲੀ ਦਲ

ਚੰਡੀਗੜ੍ਹ, 12 ਫਰਵਰੀ (ਖ਼ਬਰ ਖਾਸ ਬਿਊਰੋ)

 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵੱਲੋਂ ’ਪੰਜਾਬ ਬਚਾਓ, ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ’ ਮੁਹਿੰਮ ਤਹਿਤ 17 ਫਰਵਰੀ ਤੋਂ ਕਾਦੀਆਂ ਤੋਂ ਪਹਿਲੇ ਪੜਾਅ ਦੀਆਂ ਰੈਲੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਬਾਰੇ ਫੈਸਲਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਭੱਖਦੇ ਸਾਰੇ ਮਸਲੇ ਇਹਨਾਂ ਰੈਲੀਆਂ ਵਿਚ ਚੁੱਕਾਂਗੇ ਅਤੇ ਸੂਬੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਜਾਣਗੇ ਜੋ ਇਕੱਲਾ ਹੀ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਦੇ ਸਮਰਥ ਹੈ।

ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਵਿਚ 13 ਅਪ੍ਰੈਲ ਵਿਸਾਖੀ ਤੱਕ 40 ਰੈਲੀਆਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ 31 ਮਾਰਚ ਤੱਕ 28 ਰੈਲੀਆਂ ਹੋਣਗੀਆਂ ਜਿਹਨਾਂ ਦੀ ਰੂਪ ਰੇਖਾ ਤੈਅ ਕੀਤੀ ਜਾ ਰਹੀ ਹੈ। ਬਾਕੀ ਦੀਆਂ 12 ਰੈਲੀਆਂ ਅਪ੍ਰੈਲ ਵਿਚ ਹੋਣਗੀਆਂ।

ਹੋਰ ਪੜ੍ਹੋ 👉  ਅਜੇ ਨਹੀਂ ਹੋਵੇਗੀ ਹੈਲੋ-ਹੈਲੋ,ਹਾਈ ਕੋਰਟ ਨੇ ਆਂਗਣਵਾੜੀਆਂ ਲਈ ਸਮਾਰਟਫੋਨ ਖਰੀਦ ਟੈਂਡਰ 'ਤੇ ਰੋਕ ਲਗਾਈ ਰੋਕ, ਨੋਟਿਸ ਜਾਰੀ

ਹੋਰ ਵੇਰਵੇ ਦੱਸਦਿਆਂ ਡਾ. ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੈਤਿਕਤਾ ਦੀ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਬੀਤੇ ਸਮੇਂ ਵਿਚ ਜੋ ਵਾਅਦੇ ਉਹ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਇਸ ਵਾਰ ਅਸੀਂ ਸੂਬੇ ਵਾਸਤੇ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਦੀ ਗੱਲ ਹੋਵੇਗੀ ਅਤੇ ਮੁੱਖ ਜ਼ੋਰ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ’ਤੇ ਹੋਵੇਗਾ।

ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਅਹਿਮ ਮਾਮਲਿਆਂ ’ਤੇ ਆਪਣੇ ਸਟੈਂਡ ਸਪਸ਼ਟ ਕਰੇਗੀ ਤੇ ਨਾਲ ਹੀ ਇਹਨਾਂ ਦੇ ਹੱਲ ਵਾਸਤੇ ਆਪਣੀ ਸੋਚ ਵੀ ਦੱਸੇਗੀ। ਉਹਨਾਂ ਕਿਹਾ ਕਿ ਇਹਨਾਂ ਮਸਲਿਆਂ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੂਬੇ ਨੂੰ ਦੇਣਾ ਅਤੇ ਪੰਜਾਬ ਨਾਲ ਇਸਦੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਹੋ ਰਹੇ ਵਿਤਕਰੇ ਨੂੰ ਖ਼ਤਮ ਕਰਨਾ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਪਾਰਟੀ ਨੂੰ ਦੇਸ਼ ਵਿਚ ਸੰਘੀ ਢਾਂਚੇ ਨੂੰ ਖੋਰਾ ਲੱਗਣ ਦੀ ਵੀ ਚਿੰਤਾ ਹੈ ਅਤੇ ਉਹ ਸੰਘੀ ਢਾਂਚੇ ਦੀ ਪੈਰਵੀ ਕਰੇਗੀ। ਉਹਨਾਂ ਕਿਹਾ ਕਿ ਸੰਘੀ ਢਾਂਚੇ ਨੂੰ ਖੋਰ੍ਹਾ ਲੱਗਣ ਨਾਲ ਪੰਜਾਬ ਨੂੰ ਵਿੱਤੀ ਤੌਰ ’ਤੇ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਸੂਬੇ ਨੂੰ ਮਿਲਣ ਵਾਸਤੇ ਕੇਂਦਰੀ ਫੰਡਾਂ ਵਿਚੋਂ ਮਿਲਣ ਵਾਸਤੇ ਹਿੱਸੇ ਅਤੇ ਸੂਬਿਆਂ ਨੂੰ ਆਪਣੀ ਮਰਜ਼ੀ ਤੇ ਤਰਜੀਹਾਂ ਮੁਤਾਬਕ ਖਰਚ ਕਰਨ ਦੀ ਆਜ਼ਾਦੀ ’ਤੇ ਰੋਕ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਹੋਰ ਪੜ੍ਹੋ 👉  ਬਟਾਲਾ ਹਲਕੇ ਦੀਆਂ ਵਾਰਡਾਂ  ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਵਿਸ਼ੇਸ਼ ਕੈਂਪ

ਡਾ. ਚੀਮਾ ਨੇ ਕਿਹਾ ਕਿ ਖੇਤੀਬਾੜੀ ਸੰਕਟ ਵਿਚ ਹੈ ਅਤੇ ਕਰਜ਼ੇ ਤੇ ਖੁਦਕੁਸ਼ੀਆਂ ਸਮੇਤ ਕਿਸਾਨਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ 2025 ਵਿਚ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਨਹੀਂ ਮਿਲ ਰਿਹਾ ਜੋ ਮਸਲਾ ਰੈਲੀਆਂ ਵਿਚ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣਾ, ਖੇਤੀਬਾੜੀ ਸਬਸਿਡੀਆਂ ਵਿਚ ਕਟੌਤੀ ਅਤੇ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਵਿਚ ਕਿਸਾਨ ਹਿੱਤਾਂ ਦੀ ਰਾਖੀ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਭਲਾਈ ਵਾਸਤੇ ਵਿਸ਼ੇਸ਼ ਪ੍ਰੋਗਰਾਮ ਖਾਸ ਤੌਰ ’ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਭ੍ਰਿਸ਼ਟਾਚਾਰ ਬੇਨਕਾਬ ਕਰਨ, ਆਪ ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਫੇਲ੍ਹ ਹੋਣ ਅਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਵੀ ਵੱਡੇ ਮੁੱਦੇ ਹਨ ਜੋ ਚੁੱਕੇ ਜਾਣਗੇ।

ਹੋਰ ਪੜ੍ਹੋ 👉  ਪੰਜਾਬ ਦੇ ਕਰ ਵਿਭਾਗ ਵੱਲੋਂ 9 ਕਰੋੜ ਰੁਪਏ ਦੇ ਜੀ.ਐਸ.ਟੀ. ਘੁਟਾਲੇ ਅਤੇ ਅੰਦਰੂਨੀ ਅਨੁਸ਼ਾਸਨਹੀਣਤਾ ਵਿਰੁੱਧ ਵੱਡੀ ਕਾਰਵਾਈ: ਹਰਪਾਲ ਸਿੰਘ ਚੀਮਾ

ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਪੰਥਕ ਮਸਲਿਆਂ ਖਾਸ ਤੌਰ ’ਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨਾਂ ’ਤੇ ਵੀ ਬਾਰੀਕੀ ਨਾਲ ਚਰਚਾ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਨੂੰ ਬੇਨਕਾਬ ਕਰਾਂਗੇ ਤੇ ਸਾਰੇ ਪੰਥ ਨੂੰ ਅਪੀਲ ਕਰਾਂਗੇ ਕਿ ਉਹ ਅਕਾਲੀ ਦਲ ਨਾਲ ਡੱਟ ਕੇ ਖੜ੍ਹੇ ਹੋਣ ਤਾਂ ਸਿੱਖ ਪੰਥ ਦਾ ਮਾਣ ਤੇ ਸਤਿਕਾਰ ਕਾਇਮ ਰੱਖਿਆ ਜਾ ਸਕੇ।

Leave a Reply

Your email address will not be published. Required fields are marked *