ਮਾਨਸਾ 21 ਦਸੰਬਰ( ਖ਼ਬਰ ਖਾਸ ਬਿਊਰੋ )
ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਮਾਨਸਾ ਦੇ ਪੈਨਸ਼ਨਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 16ਵਾਂ ਪੈਨਸ਼ਨਰ ਤੇ ਮੰਡਲ ਪ੍ਰਧਾਨ ਲਖਨ ਲਾਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਹ ਸਮਾਗਮ ਪੈਨਸ਼ਨਰ ਭਵਨ ਨੇੜੇ ਕਚਿਹਰੀਆਂ ਮਾਨਸਾ ਵਿਖੇ ਅਯੋਜਿਤ ਕੀਤਾ ਗਿਆ ਜਿਸ ਵਿੱਚ 70,75 ਅਤੇ 80 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਪੈਨਸ਼ਨਰ ਐਸੋਸੀਏਸ਼ਨ ਸਰਕਲ ਬਠਿੰਡਾ ਦੇ ਪ੍ਰਧਾਨ ਸ੍ਰ. ਧੰਨਾ ਸਿੰਘ ਤਿਗੜੀ ਸਨ। ਇਸ ਸਮਾਗਮ ਵਿੱਚ ਪੈਨਸ਼ਨਰ ਅਤੇ ਪਰਿਵਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਸਟੇਜ ਦੀ ਕਾਰਵਾਈ ਮੰਡਲ ਮਾਨਸਾ ਦੇ ਸਕੱਤਰ ਦਰਸ਼ਨ ਸਿੰਘ ਜੋਗਾ ਨੇ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਿਛੜੇ ਹੋਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਸਮਰਪਿਤ ਕੀਤੀ ਗਈ।
ਮੰਡਲ ਪ੍ਰਧਾਨ ਲਖਨ ਲਾਲ ਜੋ ਕਿ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪ੍ਰੰਤੂ ਫਿਰ ਵੀ ਆਪਣੇ ਸਾਥੀਆਂ ਦੀ ਲੰਬੀ ਉਮਰ ਲਈ ਕਾਮਨਾ ਕਰਨ ਲਈ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਨ ਤੇ ਸੰਬੋਧਨ ਕਰਦੇ ਹੋਏ ਬਹੁਤ ਹੀ ਸੰਖੇਪ ਤੇ ਹੌਲੀ ਹੌਲੀ ਪੈਨਸ਼ਨਰ ਡੇ ਦੀ ਮਹੱਤਤਾ ਸੰਬੰਧੀ ਵਿਚਾਰ ਪੇਸ਼ ਕੀਤੇ। ਸੀਨੀਅਰ ਮੀਤ ਪ੍ਰਧਾਨ ਚਾਨਣ ਰਾਮ ਸ਼ਰਮਾ ਨੇ ਪੈਨਸ਼ਨਰਾਂ ਨੂੰ ਸ਼ੰਘਰਸ਼ਾਂ ਲਈ ਇੱਕਮੁੱਠ ਹੋ ਕੇ ਲੜਨ ਲਈ ਸੁਨੇਹਾ ਦਿੱਤਾ। ਉਹਨਾਂ ਨੇ ਪੈਨਸ਼ਨਰਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਪਰਿਵਾਰਾਂ ਨੂੰ ਵੀ ਸੁਨੇਹਾ ਦਿੱਤਾ ਕਿ ਹਰ ਇੱਕ ਪਰਿਵਾਰ ਪੈਨਸ਼ਨਰ ਦੀ ਸਿਹਤ ਦਾ ਖਿਆਲ ਰੱਖਣ ਅਤੇ ਅਤੇ ਉਸਦੀ ਤੰਦਰੁਸਤੀ ਲਈ ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ।
ਇਸ ਸਮੇਂ ਮੰਡਲ ਮਾਨਸਾ ਦੇ ਆਗੂ ਜਗਜੀਤ ਸਿੰਘ ਜੋਗਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੈਨਸ਼ਨਰ ਪਰਿਵਾਰ ਦੀ ਰੀੜ ਦੀ ਹੱਡੀ ਹੁੰਦੇ ਹਨ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਪਰਿਵਾਰ ਦਾ ਮੁੱਢਲਾ ਫਰਜ ਬਣਦਾ ਹੈ ਅਤੇ ਵੱਧਦੀ ਉਮਰ ਨੂੰ ਵੇਖਦੇ ਹੋਏ ਉਸਦੀ ਹਰ ਪੱਖੋਂ ਸਮੇਂ ਸਿਰ ਡਾਕਟਰੀ ਚੈਕਅੱਪ ਕਰਾਉਣਾ ਰਹਿਣਾ ਚਾਹੀਦਾ ਹੈ। ਇਸ ਸਮੇਂ ਮੀਤ ਪ੍ਰਧਾਨ ਦਰਸ਼ਨ ਸਿੰਘ ਮੋਫਰ ਅਤੇ ਜੋਇੰਟ ਸਕੱਤਰ ਬਘੇਲ ਸਿੰਘ ਸਰਦੂਲਗੜ੍ਹ ਨੇ ਵੀ ਪੈਨਸ਼ਨਰਾਂ ਨੂੰ ਇੱਕਮੁੱਠ ਹੋਣ ਅਤੇ ਮਹੀਨਾਵਾਰ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤਾ।
ਇਸ ਪੈਨਸ਼ਨਰ ਡੇ ਦੇ ਸਮਾਗਮ ਦੇ ਮੁੱਖ ਮਹਿਮਾਨ ਧੰਨਾ ਸਿੰਘ ਤਿੱਗੜੀ ਸਰਕਲ ਪ੍ਰਧਾਨ ਬਠਿੰਡਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਨਮਾਨ ਲਈ ਆਏ ਪੈਨਸ਼ਨਰਾਂ ਅਤੇ ਪਰਿਵਾਰਾਂ ਨੂੰ ਚੜਦੀ ਕਲਾ ਵਿੱਚ ਰਹਿਣ ਦਾ ਅਸ਼ੀਰਵਾਦ ਦਿੱਤਾ। ਧੰਨਾ ਸਿੰਘ ਤਿਗੜੀ ਨੇ ਵਿਸਥਾਰ ਪੂਰਵਕ ਪੈਨਸ਼ਨਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੈਨਸ਼ਨਰ ਤੁਹਾਡੀ ਕੀਤੀ ਹੋਈ ਮਿਹਨਤ ਹੈ। ਸਾਡੇ ਪੈਨਸ਼ਨਰਾਂ ਨੇ ਆਪਣੀ ਡਿਊਟੀ ਜੋ ਕਿ ਜੇਠ ਹਾੜ ਦੀਆਂ ਧੁੱਪਾਂ ਵਿੱਚ ਪੋਹ ਮਾਘ ਦੀਆਂ ਸਰਦੀਆਂ ਵਿੱਚ ਵੀ ਲਾਈਨਾਂ ਉਪਰ ਚੜ ਚੜ ਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਈ ਉਸ ਮਿਹਨਤ ਸਦਕਾ ਹੀ ਅੱਜ ਪੈਨਸ਼ਨ ਲੈਣ ਦੇ ਹੱਕਦਾਰ ਬਣੇ ਹੋ। ਤੁਸੀਂ ਪੰਜਾਬ ਦੇ ਗਰੀਬ ਅਮੀਰ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਲਈ ਬਹੁਤ ਹੀ ਧੰਨਵਾਦ ਦੇ ਪਾਤਰ ਹੋ। ਤੁਸੀਂ ਐਨੀਆਂ ਤਪਦੀਆਂ ਧੁੱਪਾਂ ਤੇ ਤਪਦੇ ਪੋਲਾਂ ਉਪਰ ਚੜ ਕੇ ਮੀਂਹ ਹਨੇਰੀ ਝੱਖੜਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਈ ਉਸੇ ਦੇ ਇਵਜ ਵਜੋਂ ਅੱਜ ਤੁਸੀਂ ਪੈਨਸ਼ਨ ਦੀ ਸਹੂਲਤ ਮਾਣ ਰਹੇ ਹੋ। ਉਹਨਾਂ ਇਹ ਵੀ ਕਿਹਾ ਕਿ ਸੈਂਟਰ ਦੀ ਮੋਦੀ ਦੀ ਸਰਕਾਰ ਅਤੇ ਉਸਦੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਪੰਜਾਬ ਸਰਕਾਰ ਅੱਜ ਤੁਹਾਡੀਆਂ ਪੈਨਸ਼ਨਾਂ ਤੇ ਕੌੜੀ ਅੱਖ ਰੱਖਦੀ ਹੈ ਜਿਸਨੂੰ ਢੁੱਕਵੇਂ ਜਵਾਬ ਦੇਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਮੋਦੀ ਸਰਕਾਰ ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਲੈ ਕੇ ਆ ਰਹੀ ਜਿਸਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ ਅਤੇ ਜੋ ਵੀ ਲੜਾਈ ਇਸ ਦੇ ਖਿਲਾਫ ਦੇਣੀ ਪਈ ਦੇਵਾਂਗੇ ਅਤੇ ਹਰ ਇੱਕ ਪੈਨਸ਼ਨਰ ਨੂੰ ਸਮੇਤ ਪਰਿਵਾਰ ਇਸ ਲੜਾਈ ਨੂੰ ਲੜਨ ਲਈ ਤੁਰੰਤ ਤਿਆਰ ਹੋਣਾ ਪਵੇਗਾ।
ਧੰਨਾ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਮਹੀਨੇ ਅੰਦਰ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਪ੍ਰੋਗਰਾਮ ਆ ਰਹੇ ਹਨ ਜਿੰਨ੍ਹਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਮਾਨਸਾ ਮੰਡਲ ਦੀ ਪੈਨਸ਼ਨਰ ਮੁੱਢ ਤੋਂ ਹੀ ਸੰਘਰਸ਼ੀ ਯੋਧੇ ਹਨ ਜੋ ਕਿ ਸਰਕਲ ਹੋਵੇ ਜਾਂ ਸੂਬੇ ਦਾ ਸੰਘਰਸ਼ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ ਤੇ ਜਥੇਬੰਦੀ ਨੂੰ ਮੰਡਲ ਮਾਨਸਾ ਤੇ ਹਮੇਸ਼ਾਂ ਹੀ ਮਾਣ ਮਹਿਸੂਸ ਹੁੰਦਾ ਹੈ।
ਅਖੀਰ ਵਿੱਚ ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਵੱਲੋਂ ਸਾਰੇ ਪੈਨਸ਼ਨਰ ਸਾਥੀਆਂ ਦਾ ਸਮਾਗਮ ਵਿੱਚ ਪਹੁੰਚਣ ਅਤੇ ਪੂਰਾ ਸਹਿਯੋਗ ਦੇਣ ਵਿੱਚ ਮੱਦਦ ਕਰਨ ਲਈ ਅਤੇ ਸਾਡੇ ਸਨਮਾਨਿਤ ਹੋਣ ਵਾਲੇ ਸਾਥੀਆਂ ਨੂੰ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਇਕੱਠੇ ਹੋ ਕੇ ਵਾਹਿਗੁਰੂ ਅੱਗੇ ਅਰਦਾਸ ਕਰਨ ਲਈ ਇੱਕ ਸਮਾਗਮ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ। ਅੱਜ ਦਾ ਦਿਨ ਸਮਾਗਮ ਵਿੱਚ ਰਣਜੀਤ ਸਿੰਘ ਜੋਗਾ ਜੇ.ਈ, ਕਮਰ ਸਿੰਘ ਜੋਗਾ ਏ.ਏ.ਈ, ਜਗਦੇਵ ਸਿੰਘ ਜੋਗਾ, ਦਰਸ਼ਨ ਸਿੰਘ ਲ.ਮ. ਜੋਗਾ, ਅਮਰਜੀਤ ਸਿੰਘ ਏ.ਏ.ਈ ਸੂਬਾ ਮੀਤ ਪ੍ਰਧਾਨ, ਜਗਰਾਜ ਸਿੰਘ ਰੱਲਾ ਫੋਰਮੈਨ (ਸੀਨੀਅਰ ਮੀਤ ਪ੍ਰਧਾਨ ਸਰਕਲ ਬਠਿੰਡਾ), ਜੈ ਚੰਦ ਜੇ.ਈ., ਕੇਵਲ ਚੰਦ ਜੇ.ਈ, ਜੋਗਿੰਦਰ ਸਿੰਘ ਮਾਨਸ਼ਾਹੀਆ, ਰੂਪ ਸਿੰਘ ਲ.ਮ., ਕੁਲਵੰਤ ਸਿੰਘ ਲ.ਮ,, ਜਗਜੀਤ ਸਿੰਘ ਲ.ਮ,, ਕੌਰ ਸਿੰਘ ਜੇ.ਈ. ਅਕਲੀਆ, ਬਲਜਿੰਦਰ ਸਿੰਘ ਜੇ.ਈ, ਬਲਵਿੰਦਰ ਸਿੰਘ ਕੈਸ਼ੀਅਰ, ਜੋਗਿੰਦਰ ਸਿੰਘ ਜੋ ਕਿ ਬਾਹਰ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ।
ਅੰਤ ਵਿੱਚ ਲਖਨ ਲਾਲ ਨੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ।