ਚੰਡੀਗੜ੍ਹ, 20 ਦਸੰਬਰ (ਖ਼ਬਰ ਖਾਸ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਭੂਮਿਹੀਨ ਲੋੜਮੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਜਲਦ ਹੀ 10-100 ਗਜ ਦੇ ਪਲਾਟ ਅਲਾਟ ਕੀਤੇ ਜਾਣਗੇ। ਸੂਬੇ ਦੇ ਇਨ੍ਹਾਂ 7 ਹਜ਼ਾਰ ਪਲਾਟਧਾਰਕਾਂ ਨੂੰ ਪੀਐਮ ਆਵਾਸ ਯੋਜਨਾ ਨਾਲ ਜੋੜ ਕੇ ਮਕਾਨ ਨਿਰਮਾਣ ਲਈ ਤੈਅ ਰਕਮ ਦਿੱਤੀ ਜਾਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਕੁਰੂਕਸ਼ੇਤਰ ਜ਼ਿਲ੍ਹਾ ਦੇ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡ ਪ੍ਰਲਾਦਪੁਰ, ਬਦਰਪੁਰ ਅਤੇ ਪਿੰਡ ਬਣੀ ਵਿੱਚ ਧੰਨਵਾਦੀ ਅਤੇ ਜਨਸੰਵਾਦ ਪ੍ਰੋਗਰਾਮ ਦੌਰਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਨੇ ਗ੍ਰਾਮੀਣਾਂ ਦੀ ਸਮੱਸਿਆਵਾਂ ਵੀ ਸੁਣੀ ਅਤੇ ਮੌਕੇ ‘ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਪਿੰਡ ਪ੍ਰਲਾਦਪੁਰ, ਬਦਰਪੁਰ ਅਤੇ ਪਿੰਡ ਬਣੀ ਵਿੱਚ ਵਿਕਾਸ ਕੰਮਾਂ ਲਈ 21-21 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਪਿੰਡ ਪ੍ਰਲਾਦਪੁਰ ਵਿੱਚ ਸਰਪੰਚ ਸੁਮਨ ਸੈਣੀ ਵੱਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪੀਣ ਦੇ ਪਾਣੀ ਦੀ ਪਾਇਪ ਲਾਇਨ ਲਈ 47.46 ਲੱਖ ਰੁਪਏ, ਹਾਲ ਨਿਰਮਾਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਬਦਰਪੁਰ ਪਿੰਡ ਦੇ ਸਰਪੰਚ ਕਰਮਵੀਰ ਵੱਲੋਂ ਰੱਖੀ ਗਈ ਸਾਰੀ 16 ਮੰਗਾਂ ਨੂੰ ਵਿਭਾਗਾਂ ਨੂੰ ਭੇਜ ਕੇ ਪੂਰਾ ਕਰਵਾਉਣ, ਪੀਣ ਦੇ ਪਾਣੀ ਦੀ ਪਾਇਪ ਲਾਇਨ ਲਈ 43.31 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਿੰਡ ਬਣੀ ਦੇ ਸਰਪੰਚ ਵੱਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਤਕਰੀਬਨ 15 ਹਜ਼ਾਰ 500 ਪਰਿਵਾਰਾਂ ਨੂੰ 30 ਗਜ ਦਾ ਪਲਾਟ ਦੇਣ ਦਾ ਕੰਮ ਕੀਤਾ ਹੈ। ਜਲਦ ਹੀ ਸ਼ਹਿਰੀ ਆਵਾਸ ਯੋਜਨਾ ਤਹਿਤ ਯੋਗ ਬਿਨੈਕਾਰਾਂ ਨੂੰ ਦੂਜੀ ਕਿਸਤ ਵੱਜੋਂ 30-30 ਗਜ ਦੇ ਪਲਾਟ ਅਲਾਟ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਲਦ ਹੀ ਨੌਜੁਆਨਾਂ ਲਈ ਵੱਖ ਵੱਖ ਅਹੁਦਿਆਂ ਲਈ ਸਰਕਾਰੀ ਭਰਤਿਆਂ ਨਿਕਾਲ ਨੌਕਰਿਆਂ ਦੇਵੇਗੀ।
ਉਨ੍ਹਾਂ ਨੇ ਕਿਹਾ ਕਿ ਚੌਣਾਂ ਦੌਰਾਨ ਸੰਕਲਪ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਸ਼ਪਥ ਗ੍ਰਹਿਣ ਪ੍ਰੋਗਰਾਮ ਤੋਂ ਪਹਿਲਾਂ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਤਿੱਜੀ ਵਾਰ ਸਰਕਾਰ ਬਨਣ ਤੋਂ ਬਾਅਦ ਸਭ ਤੋਂ ਪਹਿਲਾਂ ਕੀਤੇ ਹੋਏ ਵਾਅਦਾਂ ਨੂੰ ਪੂਰਾ ਕੀਤਾ ਹੈ। ਸੂਬੇ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ 25 ਹਜ਼ਾਰ ਨੌਜੁਆਨਾਂ ਨੂੰ ਬਿਨਾ ਖਰਚੀ ਪਰਚੀ ਦੇ ਇੱਕ ਸਾਥ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰੀ ਮਿਲੀ ਹੋਵੇ।
ਉਨ੍ਹਾਂ ਨੇ ਕਿਹਾ ਕਿ ਕਿਡਨੀ ਦੇ ਮਰੀਜਾਂ ਦਾ ਡਾਇਲਿਸਿਸ ਸੂਬੇ ਦੇ ਸਾਰੇ ਹੱਸਪਤਾਲਾਂ, ਮੇਡਿਕਲ ਕਾਲੇਜ ਅਤੇ ਹੈਲਥ ਯੂਨਿਵਰਸਿਟੀ ਵਿੱਚ ਫ੍ਰੀ ਵਿੱਚ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਪਰਿਵਾਰਾਂ ਦੀ ਆਮਦਣ 1.80 ਲੱਖ ਰੁਪਏ ਤੋਂ ਘੱਟ ਹੈ ਅਜਿਹੇ ਪਰਿਵਾਰ ਦੀ ਮਹਿਲਾਵਾਂ ਨੂੰ 500 ਰੁਪਏ ਵਿੱਚ ਗੈਸ ਸਿਲੇਂਦਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸੂਬੇ ਵਿੱਚ 15 ਲੱਖ ਮਹਿਲਾਵਾਂ ਇਸ ਯੋਜਨਾ ਤਹਿਤ 500 ਰੁਪਏ ਵਿੱਚ ਗੈਸ ਸਿਲੇਂਡਰ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਯੋਗ ਪਰਿਵਾਰਾਂ ਦੀ ਮਹਿਲਾਵਾਂ ਇਸ ਯੋਜਨਾ ਤੋਂ ਵਾਂਝੇ ਹਨ, ਉਹ ਆਵੇਦਨ ਕਰਨ ਅਤੇ ਯੋਜਨਾ ਦਾ ਲਾਭ ਪ੍ਰਾਪਤ ਕਰਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਸਾਰੀ 24 ਫਸਲਾਂ ‘ਤੇ ਐਮਐਸਪੀ ਲਾਗੂ ਕੀਤਾ ਹੈ, ਅਜਿਹਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਕੁੱਝ ਸਮੇ ਪਹਿਲੇ ਹੋਏ ਜਲਭਰਾਵ ਦੇ ਕਾਰਨ ਫਸਲਾਂ ਦੇ ਖਰਾਬ ਹੋ ਜਾਣ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ 116 ਕਰੋੜ ਰੁਪਏ ਭੇਜੇ ਗਏ। ਇਸੇ ਦੌਰਾਨ ਕੁੱਝ ਕਿਸਾਨਾਂ ਦੀ ਬਾਜਰਾ ਦੀ ਫਸਲ ਪ੍ਰਭਾਵਿਤ ਹੋਈ ਸੀ, ਜਿਸ ‘ਤੇ ਭਾਵਾਂਤਰ ਭਰਪਾਈ ਯੋਜਨਾ ਤਹਿਤ 430 ਕਰੋੜ ਰੁਪਏ ਸੂਬੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਗ੍ਰਾਮੀਣਾਂ ਨੇ ਪੰਚਾਇਤੀ ਭੂਮਿ ‘ਤੇ ਮਕਾਨ ਬਣਾਏ ਹੋਏ ਹਨ, ਅਜਿਹੇ ਪਰਿਵਾਰਾਂ ਲਈ ਸਰਕਾਰ ਨੇ ਯੋਜਨਾ ਬਣਾ ਕੇ 2004 ਦੇ ਕਲੇਕਟਰ ਰੇਟ ‘ਤੇ ਮਾਲਿਕਾਨਾ ਹੱਕ ਦੇਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਦੀ ਮਹਿਲਾਵਾਂ ਨੂੰ 2100 ਰੁਪਏ ਹਰ ਮਹੀਨੇ ਦੇਣ ਲਈ ਲਾਡੋ ਲਛਮੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੀ 0 ਲੱਖ ਮਹਿਲਾਵਾਂ ਨੂੰ ਦੋ ਕਿਸਤਾਂ ਦਿੱਤੀ ਜਾ ਚੁੱਕੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਯੋਗ ਮਹਿਲਾਵਾਂ ਹੁਣੇ ਵੀ ਲਾਡੋ ਲਛਮੀ ਯੋਜਨਾ ਵਿੱਚ ਅਪਲਾਈ ਨਹੀਂ ਕਰ ਸੱਕੀਆਂ, ਉਹ ਹੁਣੇ ਵੀ ਅਪਲਾਈ ਕਰ ਸਕਦੀਆਂ ਹਨ। ਅਪਲਾਈ ਕਰਨ ਲਈ ਆਪਣੇ ਮੁਬਾਇਲ ‘ਤੇ ਏਪ ਡਾਉਨਲੋਡ ਕਰ ਸਾਰੀ ਜਾਣਕਾਰੀ ਭਰਦੇ ਹੋਏ ਆਨਲਾਇਨ ਅਪਲਾਈ ਕਰਨ ਦੀ ਲੋੜ ਹੈ। ਸੂਬਾ ਸਰਕਾਰ ਕੋਲ੍ਹ ਰੁਜਾਨਾ ਇਸ ਯੋਜਨਾ ਵਿੱਚ 3 ਤੋਂ 4 ਹਜ਼ਾਰ ਵਿੱਚਕਾਰ ਨਵੀ ਅਰਜਿਆਂ ਪ੍ਰਾਪਤ ਹੋ ਰਹੀਆਂ ਹਨ।