ਇਆਲੀ ਦੇ ਬਿਆਨ ਨਾਲ ਪੰਥਕ ਹਲਕੇ ਹੈਰਾਨ

ਚੰਡੀਗੜ੍ਹ 18 ਦਸੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਤੋ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਸਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਇਥੋ ਤਕ ਕਹਿ ਦਿੱਤਾ ਕਿ ਉਹ ਅਕਾਲੀ ਦਲ (ਪੁਨਸੁਰਜੀਤ) ਦਾ ਮੈਂਬਰ ਨਹੀਂ ਹੈ। ਇਆਲੀ ਦੇ ਇਸ ਬਿਆਨ ਨੇ ਪੰਥਕ ਹਲਕਿਆ ਵਿਚ ਹੈਰਾਨੀ ਪਾਈ ਜਾ ਰਹੀ ਹੈ।

ਹਾਲਾਂਕਿ ਇਆਲੀ ਨੇ ਕਿਸੇ ਪਾਰਟੀ ਦਾ ਮੈਂਬਰ ਨਾ ਹੋਣ ਦੀ ਗ੍ਲ ਕਹੀ ਹੈ ਪਰ ਉਹ ਮੂਲ ਰੂਪ ਵਿਚ ਅਤੇ ਕਾਨੂੰਨੀ ਤੌਰ ਉਤੇ ਅਜੇ ਅਕਾਲੀ ਦਲ ਦਾ ਵਿਧਾਇਕ ਹੈ। ਲਗਾਤਾਰ ਸੁਖਬੀਰ ਬਾਦਲ ਖਿਲਾਫ਼ ਬਿਆਨਬਾਜੀ ਕੀਤੇ ਜਾਣ ਕਾਰਨ ਉਸਨੂੰ ਪਾਰਟੀ ਵਿਚੋ ਮੁਅਤਲ ਕਰ ਦਿੱਤਾ ਗਿਆ ਸੀ। ਅਤੇ ਉਹ ਅਕਾਲੀ ਦਲ ਪੁਨਰ ਸੁਰਜੀਤ ਨਾਲ ਮਿਲ ਗਏ ਸਨ।

ਹੋਰ ਪੜ੍ਹੋ 👉  ਗੱਤਕੇ ਲਈ ਇਤਿਹਾਸਕ ਪੁਲਾਂਘ : ਨੀਲਮ ਯੂਨੀਵਰਸਿਟੀ ਤੇ ਐਨ.ਜੀ.ਏ.ਆਈ. ਵੱਲੋਂ ਗੱਤਕੇ ਦੇ ਵਿਕਾਸ ਲਈ ਭਾਈਵਾਲੀ

ਇਆਲੀ ਦਾ  ਕਹਿਣਾ ਹੈ ਕਿ ਉਹਨਾ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਿਕ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ  ਬਣੇ ਸਨ ਅਤੇ ਅਕਾਲੀ ਦਲ ਲਈ ਮੈਂਬਰਸ਼ਿਪ ਕੀਤੀ ਸੀ। ਜਦਕਿ ਉਸਦਾ  ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣ ਨਤੀਜ਼ਿਆਂ ਬਾਦ ਮਨਪ੍ਰੀਤ ਇਯਾਲੀ ਦੇ ਇਸ ਬਿਆਨ ਨਾਲ ਕਈ ਤਰਾਂ ਦੀਆਂ ਅਟਕਲਾਂ ਲਾਈਆ ਜਾ ਰਹੀਆਂ ਹਨ।

ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਆਲੀ ਤਿੰਨ ਮਹੀਨੇ ਦੇਰ ਨਾਲ ਸਹੀ ਫੈਸਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਹੋਰ ਆਗੂ ਜੋ ਵੱਖ ਹੋਣਾ ਚਾਹੁੰਦਾ ਹੈ, ਉਸਦਾ ਸਵਾਗਤ ਹੈ। ਚਰਚਾ ਹੈ ਕਿ ਮਨਪ੍ਰੀਤ ਇਆਲੀ ਇੱਕ ਅਜਿਹਾ ਪਲੇਟਫਾਰਮ ਬਣਾਉਣਾ ਚਾਹੁੰਦਾ ਹੈ ਜਿੱਥੇ ਸਾਰੇ ਅਕਾਲੀ ਦਲ ਇੱਕਜੁੱਟ ਹੋ ਕੇ ਆਪਣੇ ਤਰੀਕੇ ਨਾਲ ਮਿਲਣ ਵਾਲੀਆਂ ਸੀਟਾਂ ‘ਤੇ ਚੋਣ ਲੜਣ।  ਆਉਣ ਵਾਲੇ ਦਿਨਾਂ ਵਿਚ ਮਨਪ੍ਰੀਤ ਇਆਲੀ ਕੀ ਰੁਖ਼ ਅਖਤਿਆਰ ਕਰਨਗੇ ਸਾਰਿਆ ਦੀ ਨਜ਼ਰਾ ਇਸ ਉਤੇ ਟਿਕੀਆ ਹੋਈਆਂ ਹਨ। ਜਦਕਿ ਦੂਜੇ ਪਾਸੇ  ਅਕਾਲੀ ਦਲ ਬਾਦਲ ਧੜਾ ਬਾਗੋਬਾਗ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ 👉  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

Leave a Reply

Your email address will not be published. Required fields are marked *