ਚੰਡੀਗੜ੍ਹ 20 ਸਤੰਬਰ (ਖ਼ਬਰ ਖਾਸ ਬਿਊਰੋ)
ਭਾਰਤੀ ਕਮਿਊਨਿਸਟ ਪਾਰਟੀ ਦੇ 25 ਵੇਂ ਮਹਾਂ ਸੰਮੇਲਨ ਦੇ ਸੰਬੰਧ ਵਿੱਚ 21 ਸਤੰਬਰ ਨੂੰ ਮੋਹਾਲੀ ਸਥਿੱਤ ਪੰਜਾਬ ਮੰਡੀ ਬੋਰਡ ਫੇਸ 11 ,ਸੈਕਟਰ 65 ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ , ਪਾਰਟੀ ਵਰਕਰਾ ਤੇ ਲੋਕਾਂ ਵਿੱਚ ਰੈਲੀ ਵਿੱਚ ਸ਼ਿਰਕਤ ਕਰਨ ਲਈ ਭਾਰੀ ਉਤਸਾਹ ਹੈ
ਇਸ ਦੇ ਨਾਲ ਮਹਾਂ ਸੰਮੇਲਨ ਲਈ ਤਾਮਿਲਨਾਡੂ, ਕੇਰਲਾ ,ਕਰਨਾਟਕਾ, ਮਨੀਪੁਰ, ਆਂਧਰਾ ਪ੍ਰਦੇਸ਼ , ਬਿਹਾਰ, ਯੂ ਪੀ , ਮਹਾਰਾਸ਼ਟਰ ਸਮੇਤ ਹੋਰ ਸੂਬਿਆਂ ਦੇ ਡੈਲੀਗੇਟ ਪੁੱਜਣੇ ਸ਼ੁਰੂ ਹੋ ਗਏ ਹਨ
ਵਿਸ਼ਾਲ ਰੈਲੀ ਨੂੰ ਭਾਰਤੀ ਕਮਿਊਨਿਸਟ ਪਾਰਟੀ ਲਈ ਜਰਨਲ ਸਕੱਤਰ ਡੀ ਰਾਜਾ,ਸੱਕਤਰ ਅਮਰਜੀਤ ਕੌਰ, ਪੰਜਾਬ ਦੇ ਸੱਕਤਰ ਬੰਤ ਸਿੰਘ ਬਰਾੜ , ਟਰੇਡ ਯੂਨੀਅਨ ਆਗੂ ਨਿਰਮਲ ਸਿੰਘ ਧਾਲੀਵਾਲ, ਸਾਬਕਾ ਵਿਧਇਕ ਹਰਦੇਵ ਅਰਸ਼ੀ, ਕਾਮਰੇਡ ਜਗਰੂਪ , ਸਮੇਤ ਹੋਰ ਆਗੂ ਸੰਬੋਧਨ ਕਰਨ ਗੇ ,ਰੈਲੀ ਵਾਲੀ ਜਗ੍ਹਾ ਨੂੰ ਝੰਡਿਆਂ ਮਾਟੋਆਂ ਨਾਲ ਸਜਾਇਆ ਜਾ ਰਿਹਾ ਹੈ ਰੈਲੀ ਤੋਂ ਪਹਿਲਾ ਵਲੰਟੀਅਰਜ਼ ਪੁੱਜ ਗਏ ਹਨ , ਉਹਨਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆ ਹਨ ਆਗੂਆਂ ਵੱਲੋਂ ਦੇਸ਼ ਨੂੰ ਅਤੇ ਪੰਜਾਬ ਨੂੰ ਦਰਪੇਸ਼ ਸਮੱਸਿਆਂ ਨੂੰ ਉਭਾਰਿਆ ਜਾਏਗਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾਏ ਗੀ , ਕੇ ਇਹਨਾਂ ਨੂੰ ਹੱਲ ਕੀਤਾ ਜਾਏ ਰੈਲੀ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਪਾਰਟੀ ਦੇ ਜਰਨਲ ਸਕੱਤਰ ਡੀ ਰਾਜਾ ਤੇ ਹੋਰ ਆਗੂਆਂ ਨੂੰ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ , ਅਤੇ ਪ੍ਰਬੰਧਾ ਦਾ ਜਾਇਜਾ ਲਿਆ, ਕੇਂਦਰ ਸਰਕਾਰ ਦੀਆਂ ਲੋਕ ਮਾਰੂ ਅਤੇ ਧਰੁਵੀਕਰਨ ਦੀਆਂ ਨੀਤੀਆਂ ਦੀ ਨਿਖੇਦੀ ਕਰਦਿਆ ਮੰਗ ਕੀਤੀ ਕੇਂਦਰ ਸਰਕਾਰ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਣ ਦੀਆਂ ਨੀਤੀਆਂ ਤੋਂ ਬਾਜ ਆਵੇ, ਉਹਨਾਂ ਕਿਹਾ ਕਿ NDA ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨੌਜਵਾਨਾਂ ਨੂੰ 2 ਕਰੋੜ ਰੁਜ਼ਗਾਰ ਦੇਣ ਦਾ ਵਾਧਾ ਕੀਤਾ ਸੀ , ਪਰ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਇਸ ਕਰਕੇ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਹਨ ਇਸ ਲਈ ਕੇਂਦਰ ਸਰਕਾਰ ਵਾਅਦੇ ਪੂਰੇ ਕਰੇ ਇਸ ਵਾਰ ਪੰਜਾਬ ਸਮੇਤ ਕੁਝ ਹੋਰ ਸੂਬਿਆਂ ਦਾ ਹੜਾ ਨਾਲ ਵਿਆਪਕ ਨੁਕਸਾਨ ਹੋਇਆ ਹੈ , ਇਸ ਨੁਕਸਾਨ ਦੀ ਭਰਪਾਈ ਲਈ ਖੁੱਲਦਿਲੀ ਨਾਲ ਲੋਕਾਂ (ਪੀੜਤਾਂ) ਦੀ ਮਦਦ ਕੀਤੀ ਜਾਏ।