ਅਕਾਲੀ ਦਲ ਦੀ ਪੁਨਰ ਸੁਰਜੀਤੀ 15 ਤੋਂ ਜ਼ਿਲ੍ਹਾ ਤੇ ਸਟੇਟ ਡੈਲੀਗੇਟ ਦੀਆਂ ਚੋਣਾਂ ਲਈ ਹਲਕਾ ਵਾਰ ਮੀਟਿੰਗ ਹੋਣਗੀਆਂ

ਚੰਡੀਗੜ 3 ਜੁਲਾਈ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋ ਭਰਤੀ ਸਬੰਧੀ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਅਗਲੇ ਪ੍ਰੋਗਰਾਮ ਨੂੰ ਜਾਰੀ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਦੱਸਿਆ ਕਿ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਓਹਨਾ ਨੂੰ ਮਿਲੀ ਸੇਵਾ ਦੇ ਕਾਰਜ ਦੀ ਸ਼ੁਰੂਆਤ ਤੋ ਹੁਣ ਤੱਕ ਬੇਸ਼ੱਕ ਇੱਕ ਧੜੇ ਵੱਲੋਂ ਬਿਲਕੁੱਲ ਵੀ ਸਹਿਯੋਗ ਨਹੀਂ ਕੀਤਾ ਗਿਆ, ਇਸ ਦੇ ਬਾਵਜੂਦ ਭਰਤੀ ਮੁਹਿੰਮ ਨੂੰ ਕਾਮਯਾਬੀ ਮਿਲੀ ਹੈ। ਅੱਜ ਹਰ ਪੰਥ ਦਰਦੀ ਅਤੇ ਪੰਜਾਬ ਹਿਤੈਸ਼ੀ ਸਖ਼ਸ਼ ਆਪਣੀ ਖੇਤਰੀ ਪਾਰਟੀ ਦੇ ਵਜੂਦ ਨੂੰ ਮਜ਼ਬੂਤ ਅਤੇ ਪੁਨਰ ਸੁਰਜੀਤ ਕਰਨ ਲਈ ਸ਼ੁਰੂ ਮੁਹਿੰਮ ਦਾ ਆਪ ਮੁਹਾਰੇ ਹਿੱਸਾ ਬਣਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਕਿ ਅੱਜ ਸੂਬੇ ਦੇ ਹਰ ਸਖ਼ਸ਼ ਦੀ ਜੁਬਾਨ ਉਪਰ ਖੇਤਰੀ ਪਾਰਟੀ ਨੂੰ ਮਜ਼ਬੂਤ ਰੱਖਣ ਅਤੇ ਕਰਨ, ਇਸ ਦੀ ਮਹੱਤਤਾ ਅਤੇ ਲੋੜ ਦਾ ਜ਼ਿਕਰ ਹੈ।

ਹੋਰ ਪੜ੍ਹੋ 👉  ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ; 10 ਆਧੁਨਿਕ ਪਿਸਤੌਲ ਬਰਾਮਦ

ਭਰਤੀ ਕਮੇਟੀ ਵੱਲੋ ਬੇਹੱਦ ਇਮਨਾਦਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਹੇਠ ਹੁਣ ਤੱਕ ਪ੍ਰਾਪਤ ਮੈਂਬਰਸ਼ਿਪ ਦਾ ਅੰਕੜਾ ਜਾਰੀ ਕਰਦੇ ਕਿਹਾ ਕਿ, 2 ਜੁਲਾਈ ਦੁਪਿਹਰ ਤਿੰਨ ਵਜੇ ਤੱਕ 8 ਲੱਖ 29 ਹਜ਼ਾਰ ਮੈਂਬਰਸ਼ਿਪ ਜਮ੍ਹਾ ਹੋ ਚੁੱਕੀ ਹੈ। ਭਰਤੀ ਕਮੇਟੀ ਮੈਬਰਾਂ ਨੇ ਇਹ ਵੀ ਆਸ ਪ੍ਰਗਟ ਕੀਤੀ ਕਿ ਬਹੁਤ ਸਾਰੇ ਸੱਜਣ ਜਿਨਾ ਨੇ ਸੰਗਠਿਤ ਰੂਪ ਵਿੱਚ ਆਪਣੇ ਆਪ ਭਰਤੀ ਸ਼ੁਰੂ ਕੀਤੀ, ਓਹਨਾਂ ਦੀ ਮੈਂਬਰਸ਼ਿਪ ਬਕਾਇਆ ਹੈ ਅਤੇ ਕੁਝ ਲੋਕਾਂ ਵੱਲੋਂ ਕਾਪੀਆਂ ਭਰ ਲਈਆਂ ਗਈਆਂ ਹਨ, ਪਰ ਜਰੂਰੀ ਰੁਝੇਵਿਆਂ ਦੇ ਚਲਦੇ ਦਫਤਰ ਨਹੀਂ ਜਮ੍ਹਾ ਕਰਵਾ ਸਕੇ। ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਭਰਤੀ ਕਾਪੀਆਂ ਜਮ੍ਹਾ ਕਰਵਾਉਣ ਲਈ ਆਖਰੀ ਮਿਤੀ 10 ਜੁਲਾਈ ਤਹਿ ਕੀਤੀ ਗਈ ਹੈ। ਭਰਤੀ ਭਾਵੇ ਉਸ ਤੋਂ ਬਾਅਦ ਵੀ ਜਾਰੀ ਰਹੇਗੀ।

ਹੋਰ ਪੜ੍ਹੋ 👉  ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ

ਅਗਲੇ ਪ੍ਰੋਗਰਾਮ ਤਹਿਗਤ 11 ਜੁਲਾਈ ਤੋਂ ਲੈਕੇ 14 ਜੁਲਾਈ ਤੱਕ ਹਰ ਕਾਪੀ ਪਿੱਛੇ ਬਣਨ ਵਾਲੇ ਸਰਕਲ ਡੇਲੀਗੇਟ ਨਾਮ ਵਾਲੀਆਂ ਲਿਸਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। 15 ਜੁਲਾਈ ਤੋਂ 27 ਜੁਲਾਈ ਤੱਕ ਭਰਤੀ ਕਮੇਟੀ ਦੇ ਮੈਂਬਰ ਹਲਕਾ ਵਾਰ ਮੀਟਿੰਗਾਂ ਦਾ ਦੌਰ ਸ਼ੁਰੂ ਕਰੇਗੀ। ਹਲਕਾ ਵਾਰ ਮੀਟਿੰਗ ਵਿੱਚ ਜ਼ਿਲ੍ਹਾ ਡੈਲੀਗੇਟ ਅਤੇ ਸਟੇਟ ਡੈਲੀਗੇਟ  ਦੀ ਚੋਣ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰੀ ਅਤੇ ਸਟੇਟ ਡੈਲੀਗੇਟ ਦੀ ਚੋਣ ਉਪਰੰਤ ਜਨਰਲ ਇਜਲਾਸ ਲਈ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।

ਭਰਤੀ ਕਮੇਟੀ ਮੈਂਬਰਾਂ ਨੇ ਇੱਕ ਇੱਕ ਕਾਪੀ ਭਰਨ ਵਾਲੇ ਹਰ ਸਖ਼ਸ਼ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ, ਮੰਜਿਲ ਦਾ ਪੈਂਡਾ ਬਹੁਤ ਵੱਡਾ ਅਤੇ ਅਤਿ ਕਠਿਨਾਈ ਭਰਿਆ ਸੀ, ਪਰ ਸੰਗਤ ਦੇ ਪਿਆਰ ਅਤੇ ਹੌਸਲੇ ਦੇ ਜਰੀਏ ਇਸ ਦਾ ਇੱਕ ਪੜਾਅ ਪੂਰਾ ਕਰ ਲਿਆ ਗਿਆ ਹੈ।

ਹੋਰ ਪੜ੍ਹੋ 👉  ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ

Leave a Reply

Your email address will not be published. Required fields are marked *