ਡਾ. ਰਵਜੋਤ ਆਪਣੀ ਸਾਬਕਾ ਪਤਨੀ ਦੀਆਂ ਤਸਵੀਰਾਂ ਵਾਇਰਲ ਕਰਨ ਲਈ ਖੁਦ ਜ਼ਿੰਮੇਵਾਰ:ਕਲੇਰ

ਪਟਿਆਲਾ, 18 ਜੂਨ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕੈਬਨਿਟ ਮੰਤਰੀ ਡਾ. ਰੋਵਤ ਸਿੰਘ ਆਪਣੀ ਸਾਬਕਾ ਪਤਨੀ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਲਈ ਖੁਦ ਹੀ ਜ਼ਿੰਮੇਵਾਰ ਹਨ ਅਤੇ ਸਿਰਫ ਇਕ ਸੀ ਬੀ ਆਈ ਜਾਂਚ ਹੀ ਇਹ ਗੱਲ ਬੇਨਕਾਬ ਕਰ ਸਕਦੀ ਹੈ ਕਿ ਇਹ ਤਸਵੀਰਾਂ ਮੰਤਰੀ ਦੇ ਫੋਨ ਵਿਚੋਂ ਬਾਹਰ ਕਿਵੇਂ ਗਈਆਂ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਅਰ਼ਸਦੀਪ ਸਿੰਘ ਕਲੇਰ ਨੇ ਕਿਹਾ ਕਿ ਸਾਰਾ ਮਾਮਲਾ ਡੂੰਘਾਈ ਨਾਲ ਜਾਂਚ ਵਾਸਤੇ ਸੀ ਬੀ ਆਈ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਹੀ ਇਹ ਗੱਲ ਬੇਨਕਾਬ ਕਰ ਸਕਦੀ ਹੈ ਕਿ ਇਹ ਤਸਵੀਰਾਂ ਕਿਵੇਂ ਖਿੱਚੀਆਂ ਗਈਆਂ ਤੇ ਕਿਵੇਂ ਇਹ ਡਾ. ਰਵਜੋਤ ਸਿੰਘ ਵੱਲੋਂ ਦੂਜਿਆਂ ਦੇ ਫੋਨ ਵਿਚ ਤਬਦੀਲ ਕੀਤੀਆਂ ਗਈਆਂ।

ਹੋਰ ਪੜ੍ਹੋ 👉  ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਚੋਣ ਸੁਧਾਰਾਂ ਨੂੰ ਲੈ ਕੇ ਸੈਮੀਨਾਰ 16 ਮਈ ਨੂੰ

ਉਹਨਾਂ ਕਿਹਾ ਕਿ ਇਹ ਜਾਂਚ ਇਹ ਵੀ ਬੇਨਕਾਬ ਕਰੇਗੀ ਕਿ ਇਹ ਮਹਿਲਾ ਜਿਸਨੂੰ ਮੰਤਰੀ ਆਪਣੀ ਸਾਬਕਾ ਪਤਨੀ ਦੱਸ ਰਿਹਾ ਹੈ, ਦੀ ਬਦਨਾਮੀ ਕਿਵੇਂ ਤੇ ਕਿਉਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਜਾਂਚ ਇਹ ਵੀ ਬੇਨਕਾਬ ਕਰੇਗੀ ਕਿ ਇਹ ਮੰਤਰੀ ਜਿਸਨੇ ਖੁਦ ਮੰਨਿਆ ਹੈ ਕਿ ਉਸਨੇ ਸੈਲਫੀਆਂ ਖਿੱਚੀਆਂ ਅਤੇ ਵੀਡੀਓ ਬਣਾਈਆਂ, ਨੇ ਇਹ ਅਸ਼ੋਕ ਨਾਂਗਲੀਆਂ ਨੂੰ ਇਹ ਕਿਉਂ ਸਾਂਝੀਆਂ ਕੀਤੀਆਂ ਜਿਸਨੇ ਇਹ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਨਾਂਗਲੀਆਂ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਨ ਤੋਂ ਬਾਅਦ ਹੀ ਇਹ ਹੋਰਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ।

ਹੋਰ ਪੜ੍ਹੋ 👉  ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਅਸਰ, ਪੰਜਾਬ ਦੇ 416 ਸਰਕਾਰੀ ਸਕੂਲਾਂ ਦੀ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਐਡਵੋਕੇਟ ਕਲੇਰ ਨੇ ਕਿਹਾ ਕਿ ਮੰਤਰੀ ਨੇ ਖੁਦ ਮੰਨਿਆ ਹੈ ਕਿ ਉਸਦੇ ਚਾਰ ਵਿਆਹ ਹੋਏ ਹਨ ਤੇ ਉਸਦੀਆਂ ਤਿੰਨ ਸਾਬਕਾ ਪਤਨੀਆਂ ਹਨ। ਉਹਨਾਂ ਕਿਹਾ ਕਿ ਕਿਸੇ ਦੀਆਂ ਵੀ ਚਾਰ ਪਤਨੀਆਂ ਹੋਣਾ ਹੈਰਾਨੀਜਨਕ ਹੈ ਜਿਸ ਤੋਂ ਮੰਤਰੀ ਦੇ ਰਵੱਈਏ ਦਾ ਪਤਾ ਚਲਦਾ ਹੈ। ਉਹਨਾਂ ਨੇ ਸਾਬਕਾ ਪਤਨੀ ਦੀ ਪਛਾਣ ਜਨਤਕ ਕਰਨ ਤੇ ਉਸਦੀ ਬਦਨਾਮੀ ਕਰਨ ਲਈ ਮੰਤਰੀ ਖਿਲਾਫ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ।

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਅਸ਼ੋਕ ਨਾਂਗਲੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਹੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਕਿਸੇ ਦਾ ਨਾਂ ਵੀ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਨਾਂਗਲੀਆਂ ਮੰਤਰੀ ਦਾ ਪੁਰਾਣਾ ਮਿੱਤਰ ਹੈ ਤੇ ਇਹ ਗੱਲ ਸਾਰੇ ਜਾਣਦੇ ਹਨ। ਉਹਨਾਂ ਇਹ ਵੀ ਕਿਹਾ ਕਿ ਆਪ ਸਰਕਾਰ ਲੁਧਿਆਣਾ ਪੱਛਮੀ ਦੀ ਚੋਣ ਦੇ ਨਤੀਜੇ ਤੋਂ ਡਰੀ ਹੋਈ ਹੈ ਤੇ ਇਸੇ ਕਾਰਨ ਇਹ ਕੋਝੀਆਂ ਹਰਕਤਾਂ ’ਤੇ ਉਤਰ ਆਈ ਹੈ।

ਹੋਰ ਪੜ੍ਹੋ 👉  ਲੋਕ ਸੰਪਰਕ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਦਾ ਤਬਾਦਲਾ

Leave a Reply

Your email address will not be published. Required fields are marked *