ਪੰਜਾਬ ਭਾਜਪਾ ਪੰਜਾਬੀਆਂ ਦੇ ਨਾਲ ਹੈ, ਪਾਣੀਆਂ ਦੇ ਮਾਮਲੇ ਬਾਰੇ ਕੇਂਦਰ ਨਾਲ ਗੱਲ ਕਰਾਂਗੇ: ਅਵਿਨਾਸ਼ ਰਾਏ ਖੰਨਾ

ਸ੍ਰੀ ਆਨੰਦਪੁਰ ਸਾਹਿਬ, 1 ਮਈ (ਖਬਰ ਖਾਸ ਬਿਊਰੋ)

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਰਾਜਸਭਾ ਮੈਂਬਰ ਰਹੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਦੀ ਸਮੁੱਚੀ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਹੈ। ਉਨ੍ਹਾਂ ਕਿਹਾ ਪੰਜਾਬ ਕੋਲ ਨਾ ਹੀ ਫਾਲਤੂ ਪਾਣੀ ਹੈ ਨਾ ਹੀ ਇਕ ਵੀ ਬੂੰਦ ਕਿਸੇ ਹੋਰ ਨੂੰ ਦੇਣ ਲਈ ਹੈ। ਸ੍ਰੀ ਖੰਨਾ ਨੇ ਕਿਹਾ ਕਿ ਪੰਜਾਬ ਭਾਜਪਾ ਇਸ ਬਾਬਤ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਹੈ ਕਿ ਪੰਜਾਬ ਦਾ ਹੱਕ ਕਿਸੇ ਨੂੰ ਖੋਹਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਧਰਨਿਆਂ ਬਾਰੇ ਸਵਾਲ ਕੀਤਾ ਗਿਆ ਉਹ ਇਹ ਦੱਸਣ, ‘‘ਜਦੋਂ ਬੀਬੀਐੱਮਬੀ ਦੀ ਬੈਠਕ ਚੱਲ ਰਹੀ ਸੀ ਤਾਂ ਪੰਜਾਬ ਦਾ ਪੱਖ ਸਹੀ ਢੰਗ ਦੇ ਨਾਲ ਕਿਉਂ ਨਹੀਂ ਰੱਖਿਆ ਗਿਆ ਅਤੇ ਉਸ ਵੇਲੇ ਬੋਲਣ ਦੀ ਥਾਂ ਚੁੱਪ ਕਿਉਂ ਵੱਟੀ ਗਈ? ਇਸ ਲਈ ਇਹ ਮਹਿਜ਼ ਡਰਾਮੇਬਾਜ਼ੀ ਹੈ ਤੇ ਅਖਬਾਰੀ ਸੁਰਖੀਆਂ ਬਟੋਰਨ ਵਾਲੀ ਧਿਰ ਜੇਕਰ ਸਹੀ ਢੰਗ ਦੇ ਨਾਲ ਪੰਜਾਬ ਦਾ ਪੱਖ ਪੂਰਦੀ ਤਾਂ ਕੋਈ ਵੀ ਅਜਿਹਾ ਫੈਸਲਾ ਨਹੀਂ ਲਿਆ ਜਾ ਸਕਦਾ ਸੀ।’’ ਖੰਨਾ ਨੇ ਕਿਹਾ ਕਿ ਹੁਣ ਪੰਜਾਬ ਭਾਜਪਾ ਵੱਲੋਂ ਕੇਂਦਰ ਦੇ ਨਾਲ ਇਸ ਮਸਲੇ ‘ਤੇ ਗੱਲਬਾਤ ਕੀਤੀ ਜਾਵੇਗੀ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਡਟ ਕੇ ਲੜਾਈ ਲੜਾਈ ਜਾਵੇਗੀ।

ਹੋਰ ਪੜ੍ਹੋ 👉  LPU ਸਆਈਟੀ ਗਠਿਤ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਯਾਦਵ

Leave a Reply

Your email address will not be published. Required fields are marked *