ਐਸੀ ਬੀਸੀ ਮਹਾ ਪੰਚਾਇਤ ਪੰਜਾਬ ਅਤੇ ਪੀੜਿਤ ਪਰਿਵਾਰਾਂ ਵੱਲੋਂ ਮੋਹਾਲੀ ਦੇ ਡੀਐਸਪੀ ਸਿਟੀ-2 ਅਤੇ ਥਾਣਾ ਸੋਹਾਣਾ ਦਾ ਕੀਤਾ ਗਿਆ ਘਿਰਾਓ

ਮੋਹਾਲੀ, 28 ਅਪ੍ਰੈਲ (ਖਬਰ ਖਾਸ ਬਿਊਰੋ)

ਅੱਜ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਨੇ ਮੋਹਾਲੀ ਪੁਲਿਸ ਦੀਆਂ ਵਧੀਕੀਆਂ ਅਤੇ ਲੋਕਾਂ ਦੀ ਸੁਣਵਾਈ ਨਾ ਹੋਣ ਨੂੰ ਲੈ ਕੇ ਡੀਐਸਪੀ ਸਿਟੀ-2 ਅਤੇ ਥਾਣਾ ਸੁਹਾਣਾ ਦਾ ਘਿਰਾਓ ਕੀਤਾ। ਜਿਸ ਵਿੱਚ ਪੀੜਿਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਆਪਣੀਆਂ ਸਮੱਸਿਆਵਾਂ ਦੱਸੀਆਂ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਹੋਏ ਇਸ ਘਿਰਾਓ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਏ ਆਗੂਆਂ ਨੇ ਸਰਕਾਰ ਅਤੇ ਪੁਲਿਸ ਦੀਆਂ ਵਧੀਕੀਆਂ ਦਾ ਵਿਰੋਧ ਕਰਦੇ ਕਿਹਾ ਕਿ ਪੰਜਾਬ ਅੰਦਰ ਕੋਈ ਸੁਰੱਖਿਤ ਨਹੀਂ ਹੈ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਦੇ ਦਫਤਰ ਅਤੇ ਘਰ ਦੇ ਸਮਾਨ ਨੂੰ ਜਤਿੰਦਰ ਕੁਮਾਰ ਸ਼ਿੰਗਾਰੀ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਘਰ ਚ ਦਾਖਿਲ ਹੋਕੇ ਸ਼ਰੇਆਮ ਚੋਰੀ ਕੀਤਾ ਜਾਂਦਾ ਹੈ ਤੇ ਉਸ ਦੇ ਜਰੂਰੀ ਕਾਗਜਾਤ ਤੇ ਬੈਨਰ ਜਲਾਏ ਜਾਂਦੇ ਹਨ। ਪਰ ਪੁਲਿਸ ਪ੍ਰਸ਼ਾਸਨ ਤਮਾਸ਼ਬੀਨ ਬਣ ਕੇ ਦੇਖਦਾ ਰਹਿੰਦਾ ਹੈ। ਪਿੰਡ ਰਾਏਪੁਰ ਖੁਰਦ ਵਿੱਚ ਅਵਤਾਰ ਸਿੰਘ ਨਾਂ ਦਾ ਵਿਅਕਤੀ ਬਿਨਾਂ ਕਿਸੇ ਮਨਜ਼ੂਰੀ ਦੇ ਬਹੁਮੰਜ਼ਲੀ ਇਮਾਰਤ ਬਣਾਉਂਦਾ ਹੈ। ਜਿਸ ਕਾਰਨ ਨਾਲ ਬਣੇ ਹੋਏ ਮਕਾਨਾਂ ਦਾ ਨੁਕਸਾਨ ਹੋਇਆ। ਸ਼ਿਕਾਇਤ ਕਰਨ ਤੇ ਐਸਡੀਐਮ ਸਾਹਿਬ ਨੇ ਥਾਣਾ ਸੋਹਾਣਾ ਦੇ ਇੰਚਾਰਜ ਨੂੰ ਤੁਰੰਤ ਉਸਾਰੀ ਰੋਕਣ ਦੀਆਂ ਹਦਾਇਤਾਂ ਕੀਤੀਆਂ। ਪਰ ਥਾਣਾ ਇੰਚਾਰਜ ਨੇ ਕੋਈ ਐਕਸ਼ਨ ਨਹੀਂ ਲਿਆ। ਜਦੋਂ ਧਰਨਾਕਾਰੀ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸਾਹਮਣੇ ਦੀ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਗੁਜਰੇ ਪਰ ਉਨ੍ਹਾਂ ਨੇ ਰੁਕ ਕੇ ਧਰਨਾਕਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਜਰੂਰੀ ਨਹੀਂ ਸਮਝਿਆ। ਗੁੱਸੇ ‘ਚ ਆਏ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ। ਪ੍ਰਧਾਨ ਕੁੰਭੜਾ ਨੇ ਕਿਹਾ ਕਿ ਸਾਨੂੰ ਇਹ ਸ਼ੌਂਕ ਨਹੀਂ ਕਿ ਅਸੀਂ ਆਏ ਦਿਨ ਧਰਨੇ ਪ੍ਰਦਰਸ਼ਨ ਕਰੀਏ, ਜੇ ਸਾਡੀ ਸੁਣਵਾਈ ਹੋਵੇ ਤਾਂ ਅਸੀਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਤਾਰੀਫ ਵੀ ਕਰਦੇ ਹਾਂ।

ਹੋਰ ਪੜ੍ਹੋ 👉  ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਅਸਰ, ਪੰਜਾਬ ਦੇ 416 ਸਰਕਾਰੀ ਸਕੂਲਾਂ ਦੀ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

ਡੀ ਐਸ ਪੀ ਸਿਟੀ-2 ਸ. ਹਰਸਿਮਰਤ ਸਿੰਘ ਬੱਲ ਨੇ ਪ੍ਰਧਾਨ ਕੁੰਭੜਾ ਦੀ ਅਗਵਾਈ ਵਿੱਚ ਆਏ ਲੋਕਾਂ ਦੇ ਇੱਕ-ਇੱਕ ਕੇਸ ਦੀ ਧਿਆਨ ਪੂਰਵਕ ਸੁਣਵਾਈ ਕੀਤੀ। ਕਈ ਕੇਸ ਐਸਐਚਓ ਥਾਣਾ ਸੋਹਾਣਾ ਤੋਂ ਆਪਣੇ ਹੱਥਾਂ ਵਿੱਚ ਲਾਏ ਤੇ ਜਲਦ ਮੌਕਾ ਦੇਖਣ ਦਾ ਵਾਅਦਾ ਕੀਤਾ।

ਮੀਟਿੰਗ ਤੋਂ ਬਾਅਦ ਮੋਰਚਾ ਪ੍ਰਧਾਨ ਕੁੰਭੜਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਤੇ ਡੀਐਸਪੀ ਸਿਟੀ-2 ਨੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਜੇਕਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ 10 ਮਈ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ।

ਹੋਰ ਪੜ੍ਹੋ 👉  ਚੋਣਾਂ ਤੋਂ ਠੀਕ ਪਹਿਲਾਂ SIR ਕਿਉਂ ਕਰਵਾਈ ਜਾ ਰਹੀ ਹੈ? : ਵੜਿੰਗ

ਆਏ ਪ੍ਰਦਰਸ਼ਨਕਾਰੀਆਂ ਨੂੰ ਜਥੇਦਾਰ ਬਲਕਾਰ ਸਿੰਘ ਭੁੱਲਰ ਸੀਨੀਅਰ ਆਗੂ, ਸੁਖਵਿੰਦਰ ਸਿੰਘ ਭਾਟੀਆ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਬਲਵੀਰ ਸਿੰਘ ਸੋਹਾਣਾ, ਜਥੇਦਾਰ ਸੇਵਾ ਸਿੰਘ ਗੀਗੇ ਮਾਜਰਾ, ਨੈਬ ਸਿੰਘ ਗੀਗੇ ਮਾਜਰਾ, ਅਵਤਾਰ ਸਿੰਘ ਨਗਲਾ ਚੇਅਰਮੈਨ ਸੀਐਲਪੀ, ਮਾਸਟਰ ਬਨਵਾਰੀ ਲਾਲ, ਡਾ. ਜਗਜੀਵਨ ਸਿੰਘ ਸਰਪੰਚ, ਹਰਨੇਕ ਸਿੰਘ ਮਲੋਆ, ਲਖਵੀਰ ਸਿੰਘ ਵਡਾਲਾ ਆਦਿ ਨੇ ਸੰਬੋਧਨ ਕੀਤਾ।

ਇਸ ਮੌਕੇ ਬਾਬੂ ਵੇਦ ਪ੍ਰਕਾਸ਼, ਗੁਰਮੀਤ ਸਿੰਘ, ਅਵਤਾਰ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਕੌਰ, ਸੁਰਜੀਤ ਕੌਰ, ਸੁਖਦੇਵ ਸਿੰਘ, ਮਨਜੀਤ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਲਜਾਰ ਸਿੰਘ, ਦੇਵੀ ਦਿਆਲ, ਬਹਾਦਰ ਸਿੰਘ, ਰੇਣੂ, ਜੋਤੀ, ਪਰਮਜੀਤ ਕੌਰ, ਭੋਲੀ ਆਦਿ ਹਾਜ਼ਰ ਹੋਏ।

ਹੋਰ ਪੜ੍ਹੋ 👉  ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਚੋਣ ਸੁਧਾਰਾਂ ਨੂੰ ਲੈ ਕੇ ਸੈਮੀਨਾਰ 16 ਮਈ ਨੂੰ

Leave a Reply

Your email address will not be published. Required fields are marked *