ਨਿਆਂਇਕ ਹਿਰਾਸਤ ਵਿਚ ਭੇਜਿਆ ਬਰਖ਼ਾਸਤ ਮਹਿਲਾ ਕਾਂਸਟੇਬਲ ਦਾ ਸਾਥੀ

ਬਠਿੰਡਾ 25 ਅਪ੍ਰੈਲ (ਖਬਰ ਖਾਸ ਬਿਊਰੋ)

ਚਿੱਟੇ ਦੇ ਨਾਲ ਫੜ੍ਹੀ ਗਈ ਬਰਖ਼ਾਸਤ ਮਹਿਲਾ ਕਾਂਸਟੇਬਲ ਦੇ ਸਾਥੀ ਬਲਵਿੰਦਰ ਸਿੰਘ ਸੋਨੂੰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦੱਸ ਦੇਈਏ ਕਿ 3 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਸੋਨੂੰ ਨੂੰ ਬਠਿੰਡਾ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਜਿਥੇ ਮਾਣਯੋਗ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ  ਪੁਲਿਸ ਨੇ ਬਲਵਿੰਦਰ ਸਿੰਘ ਨੂੰ ਮੁਹਾਲੀ ਦੇ ਨੇੜਿਓ ਗ੍ਰਿਫ਼ਤਾਰ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ 4 ਅਪ੍ਰੈਲ ਨੂੰ ਬਠਿੰਡਾ ਅਦਾਲਤ ਵਿਚੋਂ ਫ਼ਰਾਰ ਹੋਇਆ ਸੀ। ਜ਼ਿਕਰਯੋਗ ਹੈ ਕਿ ਸੋਨੂੰ ‘ਤੇ ਅਮਨਦੀਪ ਕੌਰ ਨਾਲ ਮਿਲ ਕੇ ਤਸਕਰੀ ਕਰਨ ਦੇ ਇਲਜ਼ਾਮ ਹਨ।

ਹੋਰ ਪੜ੍ਹੋ 👉  ਜਾਤੀ ਜਨਗਣਨਾ ਸਹੀ ਨਾ ਹੋਣ ਨਾਲ OBC ਅਤੇ ਵੰਚਿਤ ਵਰਗਾਂ ਦੀ ਪ੍ਰਭਾਵਿਤ ਹੋਵੇਗੀ ਹਿੱਸੇਦਾਰੀ: ਰੰਧਾਵਾ

Leave a Reply

Your email address will not be published. Required fields are marked *