ਕਰਨਾਟਕ: ਬੇਲਾਗਾਵੀ ਵਿਚ ਮਾਲ ਗੱਡੀ ਦੀਆਂ ਦੋ ਬੋਗੀਆਂ ਲੀਹੋਂ ਲੱਥੀਆਂ

ਬੇਲਾਗਾਵੀ, 15 ਅਪ੍ਰੈਲ (ਖ਼ਬਰ ਖਾਸ ਬਿਊਰੋ)

Goods train wagons derail ਇਥੇ ਬੇਲਾਗਾਵੀ ਰੇਲਵੇ ਸਟੇਸ਼ਨ ਉੱਤੇ ਅੱਜ ਸਵੇਰੇ ਮਾਲ ਗੱਡੀ ਦੀਆਂ ਦੋ ਬੋਗੀਆਂ ਲੀਹੋਂ ਲੱਥ ਗਈਆਂ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਸੱਟ ਫੇਟ ਤੋਂ ਬਚਾਅ ਰਿਹਾ, ਪਰ ਇਸ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਜ਼ਰੂਰ ਪ੍ਰਭਾਵਿਤ ਹੋਈ। ਮਾਲ ਗੱਡੀ ਦੀਆਂ ਬੋਗੀਆਂ ਬੇਲਾਗਾਵੀ ਵਿਚ ਕਾਂਗਰਸ ਰੋਡ ’ਤੇ ਮਿਲਟਰੀ ਮਹਾਵੇਦ ਮੰਦਰ ਦੇ ਬਿਲਕੁਲ ਸਾਹਮਣੇ ਰੇਲਵੇ ਟਰੈਕ ਤੋਂ ਲੱਥੀਆਂ।

ਮਾਲ ਗੱਡੀ ਮਹਾਰਾਸ਼ਟਰ ਦੇ ਮਿਰਾਜ ਵੱਲ ਜਾ ਰਹੀ ਸੀ। ਦੱਖਣੀ ਪੱਛਮੀ ਰੇਲਵੇ ਨੇ ਕਿਹਾ ਕਿ ਟਰੈਕ ’ਤੇ ਰੇਲਗੱਡੀਆਂ ਦੀ ਆਵਾਜਾਈ ਬਹਾਲ ਕਰਨ ਲਈ ਹੁਬਲੀ ਤੋਂ ਐਕਸੀਡੈਂਟ ਰਿਲੀਫ਼ ਟਰੇਨ ਭੇਜੀ ਗਈ ਹੈ। ਸਬੰਧਤ ਸਟੇਸ਼ਨਾਂ ’ਤੇ ਖੱਜਲ ਖੁਆਰ ਹੋਣ ਵਾਲੇ ਯਾਤਰੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਬੇਲਾਗਾਵੀ ਰੇਲਵੇ ਪੁਲੀਸ ਵੱਲੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਜਨਗਣਨਾ 2027 ਦੇ ਫੇਜ਼-2 ਦੇ ਕੰਮ ਲਈ ਜ਼ਿਲ੍ਹਾ ਰੂਪਨਗਰ ਵਿੱਚ ਸਿਖਲਾਈ ਦਾ ਆਯੋਜਨ

Leave a Reply

Your email address will not be published. Required fields are marked *