‘ਆਪ’ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ, ਸੰਮਨ ਮਿਲਣ ਦੇ ਬਾਵਜੂਦ ਪ੍ਰਤਾਪ ਬਾਜਵਾ ਨਹੀਂ ਪਹੁੰਚੇ ਥਾਣੇ 

ਚੰਡੀਗੜ੍ਹ, 14 ਅਪ੍ਰੈਲ (ਖ਼ਬਰ ਖਾਸ ਬਿਊਰੋ)

‘ਆਪ’ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ। ਉੁਨ੍ਹਾਂ ਨੇ ਕਿਹਾ ਕਿ ਬਾਜਵਾ ਸਾਹਿਬ ਕੋਲ ਘੰਟੇ- ਘੰਟੇ ਟੀਵੀ ’ਤੇ ਇੰਟਰਵਿਊ ਕਰਨ ਦਾ ਸਮਾਂ ਹੈ ਅਤੇ ਉਹ ਬਿਆਨਬਾਜੀ ਕਰਦੇ ਹਨ ਕਿ ਪੰਜਾਬ ’ਚ ਇੰਨੇ ਬੰਬ ਧਮਾਕੇ ਹੋ ਸਕਦੇ ਹਨ।

ਪਰ ਬਾਜਵਾ ਸਾਹਿਬ ਕੋਲ ਥਾਣੇ ਜਾਣ ਦਾ ਸਮਾਂ ਨਹੀਂ ਹੈ। ਬਾਜਵਾ ਵਲੋਂ ਇਹ ਦੋਹਰਾ ਮਾਪਦੰਡ ਕਿਉਂ ਕੀਤਾ ਜਾ ਰਿਹਾ ਹੈ। ਕੰਗ ਨੇ ਕਿਹਾ ਕਿ  ਜੇ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਹਾਨੂੰ ਪੰਜਾਬ ਨੂੰ ਇਨਪੁੱਟ ਦੇਣ ’ਚ ਕਿਉਂ ਗੁਰੇਜ ਕਰ ਰਹੇ ਹੋ। ਪ੍ਰਤਾਪ ਬਾਜਵਾ ਕੋਲ ਦੇਸ਼ ਅਤੇ ਪੰਜਾਬ ਦੀ ਸੁਰੱਖਿਆ ਤੋਂ ਵੱਡਾ ਹੋਰ ਕੀ ਜ਼ਰੂਰੀ ਕੰਮ ਹੈ।

ਹੋਰ ਪੜ੍ਹੋ 👉  ਸਿਸੋਦੀਆ ਨਾਲ ਮਿਲੇ ਸਵਨਾ, ਸਰਹੱਦੀ ਕਿਸਾਨਾਂ ਦੀ ਕੱਚੀ ਜ਼ਮੀਨ ਪੱਕੀ ਕਰਨ ਦਾ ਮੁੱਦਾ ਉਠਾਇਆ

 

Leave a Reply

Your email address will not be published. Required fields are marked *