ਗੁਰਦੁਆਰਾ ਸੈਕਰਾਮੈਂਟੋ ਸਾਹਿਬ, ਅਮਰੀਕਾ ਵਿਖੇ ਬੋਲੇ ਗਿਆਨੀ ਹਰਪ੍ਰੀਤ ਸਿੰਘ

 ਦਿੱਲੀ, 25 ਮਾਰਚ(ਖਬ਼ਰ ਖਾਸ ਬਿਊਰੋ) :

ਅਕਾਲੀ ਦਲ ਦੀ ਹਾਲਤ ਲਈ ਚੌਥੀ ਪੀੜੀ ਜ਼ਿੰਮੇਵਾਰ, ਅਜਿਹੇ ਲੋਕ ਕੌਮ ਦਾ ਕੁੱਝ ਨਹੀਂ ਸਵਾਰ ਸਕਦੇ

ਗੁਰਦੁਆਰਾ ਸੈਕਰਾਮੈਂਟੋ ਸਾਹਿਬ, ਅਮਰੀਕਾ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ ਹੈ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਾਲਤ ਲਈ ਅਕਾਲੀ ਦਲ ਦੀ ਚੌਥੀ ਪੀੜੀ ਜ਼ਿੰਮੇਵਾਰ ਹੈ ਤੇ ਅਜਿਹੇ ਲੋਕ ਕੌਮ ਦਾ ਕੁੱਝ ਨਹੀਂ ਸਵਾਰ ਸਕਦੇ।

ਉਨ੍ਹਾਂ ਅੱਗੇ ਕਿਹਾ ਕਿ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਪੀੜੀ ਨੇ ਸ਼ਹੀਦੀਆਂ ਦਿਤੀਆਂ ਤੇ ਕਮੇਟੀ ਲਈ ਆਮਦਨ ਦੇ ਰਾਹ ਖੋਲ੍ਹੇ। ਜਿਸ ਨਾਲ ਹੁਣ ਕਮੇਟੀ ਦੀ ਚੌਥੀ ਪੀੜੀ ਦੀ ਨਿਰਭਰਤਾ ਸੰਗਤ ਤੇ ਘੱਟ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਇਸ ਗੱਲ ਦਾ ਪ੍ਰਮਾਣ ਹੈ।

ਹੋਰ ਪੜ੍ਹੋ 👉  ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ-ਭਗਵੰਤ ਸਿੰਘ ਮਾਨ

ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਮੁੱਦੇ ’ਤੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ, ਅਪਣੇ ਘਰਾਂ ’ਚ ਪੰਜਾਬੀ ਭਾਸ਼ਾ ਨੂੰ ਜ਼ਿਊਂਦਾ ਰੱਖੋ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪੰਜਾਬੀ ਭਾਸ਼ਾ ਲਈ ਉਤਸ਼ਾਹਿਤ ਕਰਨ।

Leave a Reply

Your email address will not be published. Required fields are marked *