ਇਲਤੀ ਨਾਮਾ
ਮੇਲਾ ਤੀਆਂ ਦਾ!
ਤੀਵੀਆਂ ਦੀ ਮੰਡੀ ਤੋਂ ਤੀਆਂ ਦਾ ਤਿਉਹਾਰ ਤੱਕ ਦਾ ਸਫਰ ਹੁਣ
ਫੈਸ਼ਨ ਸ਼ੋਅ ਮਿਸ ਪੰਜਾਬਣ, ਮਿਸ ਦੁਆਬਣ, ਮਿਸ ਇੰਡੀਆ ਤੋਂ ਵਰਲਡ ਪੰਜਾਬਣ ਤੱਕ ਪੁੱਜਾ ਗਿਆ ਹੈ। ਇਸ ਸਫਰ ਦੇ ਅੰਦਰ ਲੁਕਿਆ ਹੋਇਆ ਹੈ ਉਹ ਦਰਦ ਹੈ।ਜਿਸ ਨੂੰ ਬਹੁ ਗਿਣਤੀ ਧੀਆਂ ਭੈਣਾਂ ਨਹੀਂ ਜਾਣਦੀਆਂ ਕਿ ਇਸ ਦੇ ਅਸਲੀ ਕਹਾਣੀ ਕੀ ਐ ?
ਮੁਗਲ ਸਾਮਰਾਜ ਸਮੇਂ ਤੀਵੀਆਂ ਦੀ ਮੰਡੀ ਲੱਗਦੀ ਹੁੰਦੀ ਸੀ। ਮੁਗਲ ਫੌਜਾਂ ਵੱਖੋ ਵੱਖ ਖੇਤਰਾਂ ਵਿੱਚ ਹਮਲੇ ਕਰਕੇ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ ਸਨ। ਫੇਰ ਉਹਨਾਂ ਨੂੰ ਹਾਰ ਸ਼ਿੰਗਾਰ ਕੇ ਮੰਡੀ ਵਿੱਚ ਪੇਸ਼ ਕੀਤਾ ਜਾਂਦਾ ਸੀ। ਉੱਥੇ ਧਨਾਡ ਬੰਦੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ। ਜਦੋਂ ਇਸ ਗੱਲ ਦਾ ਪਤਾ ਸਿੱਖ ਕੌਮ ਦੇ ਜਥੇਦਾਰਾਂ ਪਤਾ ਲੱਗਿਆ। ਉਹਨਾਂ ਵਿੱਚ ਜਥੇਦਾਰ ਹਰੀ ਸਿੰਘ ਨਲੂਆ ਵਰਗੇ ਹੋਰ ਜਥੇਦਾਰ ਸਨ, ਜਿਹਨਾਂ ਨੇ ਅਫਗਾਨਿਸਤਾਨ ਦੀਆਂ ਮੰਡੀਆਂ ਉੱਪਰ ਹਮਲਾ ਕਰਕੇ ਉਹਨਾਂ ਧੀਆਂ ਭੈਣਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਬਾ ਇੱਜਤ ਪੁੱਜਦਾ ਕਰਦੇ ਸਨ । ਇਹ ਮੁਗਲ ਭਾਰਤ ਦੇ ਵਿੱਚ ੋਂਇਹ ਕੁੜੀਆਂ ਚੁੱਕ ਕੇ ਲੈ ਜਾਂਦੇ ਸਨ। ਹੁਣ ਸਮਾਂ ਬਦਲ ਗਿਆ ਹੈ, ਹੁਣ ਬਾਹਰਲੇ ਮੁਲਕਾਂ ਦੇ ਹਾਕਮ ਭਾਰਤ ਦੇ ਉਪਰ ਹਮਲਾ ਨਹੀਂ ਕਰਦੇ ਸਗੋਂ ਇਥੋਂ ਦੇ ਪੈਸੇ ਦੇ ਭੁੱਖੇ ਲੋਕਾਂ ਨੂੰ ਮੂਹਰੇ ਲਾ ਕੇ ਇਹੋ ਜਿਹੇ ਫੈਸ਼ਨ ਸ਼ੋਅ ਕਰਵਾਉਂਦੇ ਰਹਿੰਦੇ ਹਨ । ਇਹ ਫੈਸ਼ਨ ਸ਼ੋਅ ਦੇ ਮਗਰ ਉਹਨਾਂ ਦਾ ਮਕਸਦ ਮੁਨਾਫਾ ਕਮਾਉਣਾ ਹੁੰਦਾ ਹੈ ।
====
ਜਿਉਣੇ ਮੌੜ ਨੇ ਲੁੱਟ ਲੀਆਂ
ਤੀਆਂ ਲੌਗੋਂਵਾਲ ਦੀਆਂ ।
ਪਰ ਹੁਣ ਸਭ ਕੁੱਝ ਆਪੇ ਹੀ ਹੋ ਰਿਹਾ ਹੈ । ਧੀਆਂ ਭੈਣਾਂ ਖੁਦ ਹੀ ਇਹਨਾਂ ਦੇ ਜਾਲ ਵਿਚ ਫਸ ਰਹੀਆਂ ਹਨ । ਪੰਜਾਬੀ ਦੇ ਇਕ ਚੈਨਲ ਦਾ ਵੀ ਰੌਲਾ ਪੈ ਗਿਆ ਸੀ । ਜਿਸ ਦੇ ਵਿੱਚ ਇਕ ਯੂਨੀਵਰਸਿਟੀ ਦੀ ਪ੍ਰੋਫੈਸਰਨੀ ਦਾ ਨਾਮ ਬੋਲਦਾ ਸੀ। ਉਦੋਂ ਦੀ ਸਰਕਾਰ ਨੇ ਇਹ ਮਾਮਲਾ ਦਬਾਅ ਲਿਆ ਸੀ ।
ਕਿਉਂਕਿ ਉਹਨਾਂ ਦਾ ਘਰਦਾ ਚੈਨਲ ਸੀ।
ਲੋਕ ਕਵੀ ਕੁਲਵੰਤ ਨੀਲੋਂ ਦਾ ਇਹ ਸ਼ੇਅਰ ਯਾਦ ਆਇਆ ਹੈ ।
ਬੜੇ ਬੜੇ ਲੁੱਕ ਜਾਣ ਸਕੈਂਡਲ
ਨੀਲੋਂ ਦਾ ਕੁੱਝ ਨਾ ਲੁੱਕਦਾ,
ਇਸਦੀ ਲੱਗ ਮਾਤਰ ਦੀ ਗਲਤੀ
ਪੁੱਜ ਜਾਂਦੀ ਹੈ ਅਖਬਾਰਾਂ ਤੱਕ।
===
ਇਹ ਸਭ ਕੁੱਝ ਸਾਡੇ ਸਮਿਆਂ ਦੇ ਵਿੱਚ ਹੋ ਰਿਹਾ ਹੈ । ਹੁਣ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ । ਵਿਦੇਸ਼ਾਂ ਵਿੱਚ ਪੰਜਾਬੀ ਸਭਿਆਚਾਰ ਦੀਆਂ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਵਲੋਂ ਇਹੋ ਜਿਹੇ ਤੀਆਂ ਦੇ ਮੇਲੇ ਕਰਵਾਉਂਦੀਆਂ ਹਨ ।
ਇਹਨਾਂ ਨੂੰ ਦੇਖਣ ਵਪਾਰੀ ਅਤੇ ਪੁਜਾਰੀ ਆਉਂਦੇ ਹਨ ।
===
ਹੁਣ ਆਪਾਂ ਪਿੰਡ ਦੀ ਗੱਲ ਕਰਦੇ ਹਾਂ । ਗੁਲਸ਼ਨ ਕੋਮਲ ਦਾ ਗੀਤ ਕੰਨੀ ਪਿਆ ਹੈ ।
ਮਰਦੀ ਨੇ ਅੱਕ ਚੱਬਿਆ
ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ !
==
ਕਿਸੇ ਫੌਜੀ ਦੇ ਬਾਪੂ ਨੇ ਪੁੱਤ ਨੂੰ ਖਤ ਲਿਖਿਆ
“ਪੁੱਤ ਆਪਣੀ ਕੰਧ ਬਾਹਰ ਨੂੰ ਡਿੱਗਦੀ ਆ ; ਤੇਰਾ ਬਾਪੂ ਕੀ ਕਰੇ ?
ਪੁੱਤ ਨੇ ਟੈਲੀਗ੍ਰਾਮ ਕਰ ਦਿੱਤੀ ।
“ਅੰਦਰ ਹੀ ਸਿੱਟ ਲੋ
ਨਹੀਂ ਲੋਕ ਇੱਟਾਂ ਤੇ ਗਾਰਾ ਵੀ ਲੈ ਜਾਣ ਗੇ !”
##
ਗੱਲਾਂ ਬਹੁਤ ਹਨ
ਸਾਉਣ ਦਾ ਮਹੀਨਾ ਹੈ
ਤੀਆਂ ਲੱਗ ਰਹੀਆਂ ਹਨ
##
ਇੱਕ ਨਵੀਂ ਵਿਆਹੀ ਨੇ ਆਪਣੀ ਸੱਸ ਪੁੱਛਿਆ;
” ਬੇ ਜੀ ਮੇਰਾ ਪਤੀ ਕੌਣ ਹੈ ? ”
( ਨੂੰਹ ਸੀ ਪਹਿਲਾਂ ਪੰਜਾਬ ਕਾਂਗਰਸ ਤੇ ਬਾਦਲ ਦਲ ਤੇ ਹੁਣ ਆਪ ਦਲ )
ਤਾਂ ਸੱਸ ਨੇ ਜਵਾਬ ਦਿੱਤਾ
“ਪੁੱਤ ਮੈਨੂੰ ਤਾ ਅੱਜ ਤੱਕ ਆਪਣੇ ਪਤੀ ਦਾ ਪਤਾ ਨਹੀਂ ਲੱਗਿਆ ਕਿ ਕੌਣ ਸੀ ? ਤੈਨੂੰ ਚਹੁੰ ਮਹੀਨੇ ਕਿਵੇਂ ਪਤਾ ਲੱਗ ਜੂ !”
ਭਾਈ ਤੇਰੇ ਬਾਪੂ ਹੋਰੀ ਪੌਣੀ ਦਰਜਨ ਭਾਈ ਸੀ, ਮੈਂ ਤਾਂ ਚੁੱਲੇ ਟੱਬਰ ਦੀਆਂ ਰੋਟੀਆਂ ਪਕਾਉਦੀ ਬੁੜੀ ਹੋ ਗਈ ਤੇ ਸਾਰਾ ਟੱਬਰ ਪੜ੍ਹਾਇਆ ਤੇ ਵਿਆਹਿਆ, ਤੂੰ ਕੱਲ ਆ ਕੇ ਪੁੱਛਿਆ ਲਿਆ ਕਿ
ਮੇਰਾ ਪਤੀ ਕੌਣ ਹੈ ?” ਸ਼ਾਬਸ਼ੇ ਪੁੱਤ ਸਬਰ ਰੱਖ !”
ਤੇਰੀ ਵੀ ਹਾਲਤ ਹੁਣ ਪੰਜਾਬ ਵਰਗੀ ਬਣ ਗਈ । ਜਿਸਦਾ ਕੋਈ ਵਾਲੀ ਵਾਰਿਸ ਨਹੀਂ, ਸਾਰੇ ਧੁਸ ਦੇਈ ਆਉਦੇ ਆ, ਕੋਈ ਰੋਕ ਟੋਕ ਨਹੀਂ । ਤੇਰੇ ਦਿਉਰਾਂ ਨੇ ਜ਼ਮੀਨਾਂ ਦੇ ਪਲਾਟ ਕੱਟ ਕੱਟ ਵੇਚ ਦਿੱਤੇ ਤੇ ਆਪ ਚਿੱਟਾ ਪੀ ਕੇ ਮਰ ਗਏ ਤੇ ਤੇਰੀਆਂ ਦਰਾਣੀਆਂ ਜੇਠਾਣੀਆਂ ਹੁਣ ਰੋਟੀਆਂ ਨੂੰ ਵਿਲਕਦੀਆਂ ਫਿਰਦੀਆਂ
ਹੋਰ ਸੁਣ ਆ ਤੂੰ ਆ ਏ ਜੀ ਵਾਲੀ ਗੱਲ ਸੁਣ ਕੇ ਤੇ ਪਾਸੇ ਹੋ
ਉਹ ਕਹਿੰਦਾ
ਮੁੱਖ ਮੰਤਰੀ ਇੱਕ ਨਹੀਂ ਤਿੰਨ ਹਨ
ਕੀਹਨੂੰ ਜਵਾਬ ਦਿਆ
ਕੀਹਦੀ ਕੀਹਦੀ ਜੀਅ ਹਜੂਰੀ ਕਰਾਂ ?
ਅਗਲਾ ਪਾਸੇ ਹੋ ਗਿਆ
ਜਿਵੇਂ ਮਾਣਕ ਗਾਉਂਦਾ ਹੁੰਦਾ ਸੀ।
“ਆ ਲੈ ਸਾਂਭ ਨੀ ਸੈਦੇ ਦੀਏ ਨਾਰੇ ਸਾਥੋ ਨੀ ਮੱਝਾਂ ਚਾਰ ਹੁੰਦੀਆਂ !”
ਤੇਰੇ ਘਰ ਵਾਲੇ ਵਿੱਚ ਸਤ ਨੀ ਰਿਹਾ
ਉਹ ਤਾਂ ਹੁਣ ਨਾਮ ਦਾ ਹੀ ਬੰਦਾ ਹੈ।
ਗਧੇ ਆਦਮੀ ਨੂੰ ਕਹਿੰਦੇ ਹੁੰਦਾ ਆ।
“ਬੰਦਾ ਬਣ ਬੰਦਾ !”
ਪਤ ਨਹੀਂ ਜਿੱਦਣ ਦਾ ਆ ਦੂਜਾ ਵਿਆਹ ਕਰਵਾਇਆ ਆਪਣੇ ਮਾਸਟਰ ਬਾਪ ਨੂੰ ਹੀ ਭੁੱਲ ਗਿਆ । ਮੈਨੂੰ ਤਾਂ ਬੜੀ ਸ਼ਰਮ ਆਈ ਨੰਦਾ ਵੇਲੇ…ਉਹ ਕਾਲਾ ਜਿਹਾ ਭਈਆ ਜਦ ਬਾਪ ਬਣਾਇਆ !”
ਪੁੱਤ ਹੁਣ ਤੂੰ ਸੋਚ ਕਿ ਰਹਿਣਾ ਕੀਹਦੇ ਨਾਲ ਹੈ ?
ਇੱਕ ਦੀ ਬਣ ਜਾ….ਤੈਨੂੰ ਵਿਆਹ ਵੇਲੇ ਦੇਖਿਆ ਸੀ ਕਿ ਤੂੰ ਵਿਗੜੇ ਘਰ ਨੂੰ ਸੰਬਾਲ ਸਕਦੀ ਹੈ
ਪਹਿਲਾਂ ਤੇਰਾ ਜੇਠ ਕੈਪਟਨ ਤਾਂ ਸਾਰੀ ਉਮਰ ਆਪਣੀ ਛੱਡਕੇ ਮਰਾਸਣ ਦੇ ਨਾਲ ਹੀ ਰਿਹਾ ਤੇ ਘਰ ਬਾਰ ਤਬਾਹ ਕਰ ਗਿਆ। ਤੇਰੇ ਆਲੇ ਨੂੰ ਲੋਕਾਂ ਚੁਣਿਆ ਸੀ…ਤੇ ਹੁਣ ਉਹ ਨੂੰ ਪਾਸੇ ਕਰਕੇ ਆ ਖੁਸਰੇ ਦੀ ਅੱਡੀ ਮੂੰਹੇ ਕਹਿੰਦਾ
ਮੈਂ ਹੀ ਮੈਂ ਆ ! ਆ ਦੂਆ ਕਾਲਾ ਚਿੜਾ ਜਿਹਾ ਕਹਿੰਦਾ ਮਸਾਂ ਮੌਕਾ ਮਿਲਿਆ
ਦੋਵੇਂ ਹੱਥਾਂ ਨਾਲ ਲੁੱਟੋ
ਪਰ ਮੈਂ ਨਹੀਂ ਇਹਨਾਂ ਦੀ ਚੱਲਣ ਦੇਣੀ
ਘਰ ਨਹੀਂ ਵੜਨ ਦੇਣੇ
ਆਉਣਦੇ ਕਲਮੂੰਹੇ ਕਦੇ ਪਿੰਡ
ਨਾ ਜੁੱਤੀਆਂ ਮਾਰੀਆ
ਮੈਨੂੰ ਪੰਜਾਬ ਕੁਰ ਨਾ ਕਹੀ ?
ਤੂੰ ਪੰਜਾਬੋ ਗਿੱਧੇ ਵਿੱਚ ਨੱਚਦੀਹੀ ਦੇਖੀ ਹੈ ਤੈ ਬੋਲੀ ਸੁਣੀ ਹੋਣੀ
ਧੰਨ ਕੁਰ ਦੌਧਰ ਦੀ ਜੀਹਨੇ ਹੱਥ ਜੋੜ ਕੇ ਗੰਡਾਸੀ ਮਾਰੀ ਸੀ ਲਾਰਡ ਮਾਉਂਟ ਵੈਟਨ ਵਲੈਤ ਜਾ ਲੁਕਿਆ ਸੀ ।
ਹੁਣ ਦੇਖੀ ਬੁੜਕਦੀ ਪੰਜਾਬ ਕੁਰ ਦੀ ਡਾਂਗ ?
ਬਾਬਾ ਵਿਸਾਖਾ ਸਿਓ ਕਹਿੰਦਾ
ਆ ਜੋ ਜੀਹਨੇ ਨੱਚਣਾ ਖੰਡੇ ਦੀ
ਧਾਰ ‘ਤੇ
ਬਾਬਾ ਕਹਿੰਦਾ ਹੁਣ ਭਾਈ ਕਿਥੇ ਨੱਚ ਹੁੰਦਾ ਹੈ
ਸਿਰੀ ਸਾਹਿਬ ਵੀ ਹੁਣ ਝੱਗੇ ਥੱਲੇ ਕਰ ਲੀ
ਅਸੀਂ ਨਾ ਗੁਰੂ ਨਾਨਕ ਜੀ ਦੀ ਮੰਨੀ
ਨਾ ਗੁਰੂ ਗੋਬਿੰਦ ਸਿੰਘ ਜੀ
ਨਾ ਅਸੀਂ ਲਿਖਣ ਜੋਗੇ ਰਹੇ ਨਾ ਲੜਨ ਜੋਗੇ ਰਹੇ !
ਅਸੀਂ ਤਾਂ ਕੋਈ ਬਾਬਾ ਬੰਦਾ ਸਿੰਘ ਬਹਾਦਰ ਉਡੀਕ ਰਹੇ ਹਾਂ !
ਧੂੜ ਉਡ ਰਹੀ ਹੈ..
ਤੂਫਾਨ ਆ ਰਿਹਾ ਹੈ
ਪੰਜਾਬ ਸਿਉ ਤੇ ਪੰਜਾਬ ਕੁਰ ਹੁਣ ਆਪ ਉਠਿਆ ਹੈ !
ਬਾਕੀ ਵਾਹਿਗੁਰੂ ਦੀ ਮਰਜ਼ੀ ਆ
####
ਇਲਤੀ ਬਾਬਾ ਕਰੇ ਕਲੋਲ
ਮੈਂ ਤਾਂ ਬੋਲਦਾ ਹੁਣ ਤੂੰ ਵੀ ਬੋਲ।
###
94643 70823