Donald Trump swearing in ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ, ਟਰੰਪ ਨੇ ਸਪਸ਼ਟ ਕੀਤਾ -TikTok ਦੇ ਮੁੱਦੇ ਨੂੰ ਸਾਂਝੇ ਉੱਦਮ ਜ਼ਰੀਏ ਕੀਤਾ ਜਾਵੇਗਾ ਹੱਲ

ਵਾਸ਼ਿੰਗਟਨ, 20 ਜਨਵਰੀ (ਖ਼ਬਰ ਖਾਸ  ਬਿਊਰੋ)

ਡੋਨਲਡ ਟਰੰਪ ਵੱਲੋਂ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਤੋਂ ਫੌਰੀ ਮਗਰੋਂ ਪਰਵਾਸ, ਸਰਹੱਦੀ ਸੁਰੱਖਿਆ, ਊਰਜਾ ਤੇ ਪ੍ਰਸ਼ਾਸਨਿਕ ਨੀਤੀਆਂ ਸਣੇ ਹੋਰ ਕਈ ਮਸਲਿਆਂ ਨੂੰ ਲੈ ਕੇ ਸਰਕਾਰੀ ਹੁਕਮਾਂ ’ਤੇ ਸਹੀ ਪਾਉਣ ਦੀ ਉਮੀਦ ਹੈ। ਟਰੰਪ ਦੇ ਇਕ ਕਰੀਬੀ ਸਹਿਯੋਗੀ ਨੇ ਇਹ ਦਾਅਵਾ ਕੀਤਾ ਹੈ। ਵਾਲ ਸਟਰੀਟ ਜਰਨਲ ਨੇ ਕਿਹਾ, ‘‘ਇਨ੍ਹਾਂ ਹੁਕਮਾਂ ਦੀ ਵਿਸ਼ਾਲਤਾ, ਜੋ ਪਰਵਾਸ, ਊਰਜਾ ਅਤੇ ਸਰਕਾਰੀ ਭਰਤੀ ਨੀਤੀਆਂ ਵਿੱਚ ਵੱਡੇ ਬਦਲਾਅ ਲਿਆਉਣਗੇ, ਉਸ ਅਹਿਮੀਅਤ ਨੂੰ ਦਰਸਾਉਂਦੀ ਹੈ ਜਿਸ ਨਾਲ ਟਰੰਪ ਅਤੇ ਉਨ੍ਹਾਂ ਦੀ ਟੀਮ ਇੱਕ ਪ੍ਰਮੁੱਖ ਏਜੰਡੇ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।’’

ਹੋਰ ਪੜ੍ਹੋ 👉  ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 3 ਮਹੀਨਿਆਂ ਤੋਂ ਘੱਟ ਸਮੇਂ ਵਿੱਚ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਰਜਿਸਟਰ ਕੀਤਾ

ਇਸ ਦੌਰਾਨ ਟਰੰਪ ਨੇ TikTok ਦੀ ਵਾਪਸੀ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਮਕਬੂਲ ਸ਼ਾਰਟ ਵੀਡੀਓ ਐਪ ਦਾ 50 ਫੀਸਦ ਹਿੱਸਾ ਮਿਲਣਾ ਚਾਹੀਦਾ ਹੈ। ਹਾਲ ਹੀ ਵਿਚ ਲਾਗੂ ਇਕ ਕਾਨੂੰਨ ਕਰਕੇ ਸ਼ਨਿੱਚਰਵਾਰ ਰਾਤ ਤੋਂ TikTok ਅਮਰੀਕਾ ਵਿਚ ਬੰਦ ਹੋ ਗਿਆ ਸੀ। ਹਾਲਾਂਕਿ ਟਰੰਪ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਇਕ ਕਾਰਜਕਾਰੀ ਹੁਕਮ ’ਤੇ ਸਹੀ ਪਾਉਣਗੇ, ਜਿਸ ਨਾਲ ਕਾਨੂੰਨ ਦੇ ਅਮਲ ਵਿਚ ਦੇਰੀ ਕੀਤੀ ਜਾਵੇਗੀ। ਇਸ ਮਗਰੋਂ TikTok ਮਹਿਜ਼ 24 ਘੰਟਿਆਂ ਅੰਦਰ ਮੁੜ ਚਾਲੂ ਹੋ ਜਾਵੇਗਾ। ਕਾਬਿਲੇਗੌਰ ਹੈ ਕਿ 17 ਕਰੋੜ ਅਮਰੀਕੀ ਇਸ ਸ਼ਾਰਟ ਵੀਡੀਓ ਐਪ ਦੀ ਵਰਤੋਂ ਕਰਦੇ ਹਨ।

ਹੋਰ ਪੜ੍ਹੋ 👉  ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਮੁੱਖ ਸ਼ੂਟਰ ਫਤਿਹਗੜ੍ਹ ਸਾਹਿਬ ਵਿੱਚ ਸੰਖੇਪ ਗੋਲੀਬਾਰੀ ਉਪਰੰਤ ਕਾਬੂ; ਪਿਸਤੌਲ ਬਰਾਮਦ

ਟਰੰਪ ਨੇ ਸਪਸ਼ਟ ਕੀਤਾ ਕਿ TikTok ਦੇ ਮੁੱਦੇ ਨੂੰ ਸਾਂਝੇ ਉੱਦਮ ਜ਼ਰੀਏ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਜੇ TikTok ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਉਹ ਬੰਦ ਹੋ ਜਾਣਗੇ, ਪਰ ਜੇ ਇਨ੍ਹਾਂ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਨ੍ਹਾਂ ਦੀ ਕੀਮਤ ਇਕ ਖਰਬ ਡਾਲਰ ਤੱਕ ਹੋ ਸਕਦੀ ਹੈ।’’ ਟਰੰਪ ਨੇ ਤਜਵੀਜ਼ ਦਿੱਤੀ ਕਿ ਯੂਐੱਸਏ TikTok ਦਾ 50 ਫੀਸਦ ਹਿੱਸਾ ਆਪਣੇ ਕੋਲ ਰੱਖੇਗਾ। ਉਨ੍ਹਾਂ ਨੇ ਇਸ ਨੂੰ ਦੇਸ਼ ਹਿੱਤ ਵਿਚ ਦੱਸਿਆ ਤੇ ਕਿਹਾ, ‘‘ਅਸੀਂ ਇਸ ਭਾਈਵਾਲੀ ਨਾਲ ਜੁੜੇ ਕਈ ਨਿਵੇਸ਼ਕਾਂ ਨੂੰ ਸ਼ਾਮਲ ਕਰਾਂਗੇ।’’

ਇਸ ਦੌਰਾਨ ਟਰੰਪ ਨੇ ਆਪਣੇ ਹਲਫ਼ਦਾਰੀ ਸਮਾਗਮ ਦੀ ਪੂਰਬਲੀ ਸੰਧਿਆ ਆਪਣੇ ਹਮਾਇਤੀਆਂ ਤੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਅਮਰੀਕਾ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕਰਨਗੇ। ਟਰੰਪ ਨੇ ‘ਕੈਪੀਟਲ ਵਨ ਐਰੀਨਾ’ ਸਟੇਡੀਅਮ ਵਿੱਚ ਆਪਣੇ ਹਮਾਇਤੀਆਂ ਨੂੰ ਕਿਹਾ, ‘‘ਕੱਲ੍ਹ ਤੋਂ ਮੈਂ ਤੇਜ਼ੀ ਅਤੇ ਮਜ਼ਬੂਤੀ ਨਾਲ ਕੰਮ ਕਰਾਂਗਾ ਅਤੇ ਸਾਡੇ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਦਾ ਹੱਲ ਕਰਾਂਗਾ। ਸਾਨੂੰ ਇਹ ਕਰਨਾ ਹੀ ਪਵੇਗਾ।’’ ਕਾਬਿਲੇਗੌਰ ਹੈ ਕਿ ਟਰੰਪ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਟੇਡੀਅਮ ਵਿੱਚ ‘ਮੇਕ ਅਮੈਰੀਕਾ ਗ੍ਰੇਟ’ ਪ੍ਰੋਗਰਾਮ ਕਰਵਾਇਆ ਗਿਆ ਸੀ।

ਹੋਰ ਪੜ੍ਹੋ 👉  ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ ਉੱਭਰ ਕੇ ਸਾਹਮਣੇ ਆਈ

Leave a Reply

Your email address will not be published. Required fields are marked *