ਅਲਾਵਲਪੁਰ ਪੁਲੀਸ ਚੌਕੀ ਦੇ ਸਾਹਮਣੇ ਨਾਲੇ ’ਚੋਂ ਮਿਲੀ ਬਗ਼ੈਰ ਸਿਰ ਤੋਂ ਸੜੀ ਲਾਸ਼

ਜਲੰਧਰ, 27 ਅਪ੍ਰੈਲ (ਖ਼ਬਰ ਖਾਸ ਬਿਊਰੋ) 

ਆਦਮਪੁਰ ਥਾਣੇ ਦੀ ਅਲਾਵਲਪੁਰ ਚੌਕੀ ਦੇ ਸਾਹਮਣੇ ਗੰਦੇ ਨਾਲੇ ਵਿੱਚੋਂ ਬਗੈਰ ਸਿਰ ਤੋਂ ਸੜੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੰਕਾ ਵਾਸੀ ਆਦਮਪੁਰ ਵਜੋਂ ਹੋਈ ਹੈ, ਜੋ ਮਜ਼ਦੂਰ ਸੀ। ਲਾਸ਼ ਨੂੰ ਕਤਲ ਵਾਲੀ ਥਾਂ ਦੇ ਨੇੜੇ ਸਾੜ ਦਿੱਤਾ ਗਿਆ ਅਤੇ ਫਿਰ ਨਾਲੇ ਵਿੱਚ ਸੁੱਟ ਦਿੱਤਾ। ਕਾਤਲ ਉਸ ਦੇ ਪਿੰਡ ਦਾ ਹੀ ਵਸਨੀਕ ਹੈ। ਪੁਲੀਸ ਪਾਰਟੀ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪਹੁੰਚ ਗਈ। ਸੂਤਰਾਂ ਮੁਤਾਬਕ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ। ਹਾਲਾਂਕਿ, ਡੀਐੱਸਪੀ ਆਦਮਪੁਰ ਸੁਮਿਤ ਸੂਦ ਨੇ ਕਿਹਾ ਕਿ ਉਹ ਮੁਲਜ਼ਮਾਂ ਦੇ ਬਹੁਤ ਨੇੜੇ ਆ ਗਏ ਹਨ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਘਟਨਾ ਤੋਂ ਬਾਅਦ ਮੌਕੇ ’ਤੇ ਪੀੜਤ ਪਰਿਵਾਰ ਵੱਲੋਂ ਹੰਗਾਮਾ ਕੀਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਰਿੰਕਾ ਦਾ ਕਤਲ ਪੈਸਿਆਂ ਦੇ ਲੈਣ-ਦੇਣ ਕਾਰਨ ਕੀਤਾ ਗਿਆ ਹੈ। ਜਦੋਂ ਪੁਲੀਸ ਪਾਰਟੀ ਜਾਂਚ ਲਈ ਪੁੱਜੀ ਤਾਂ ਰਿੰਕਾ ਦੀ ਜੇਬ ਵਿੱਚੋਂ ਮਿਲੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਹੋਈ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ। ਵਾਰਦਾਤ ਵਾਲੀ ਥਾਂ ’ਤੇ ਪਹੁੰਚਦੇ ਹੀ ਪਰਿਵਾਰ ਨੇ ਚੌਕੀ ਅਲਾਵਲਪੁਰ ਦੇ ਬਾਹਰ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਰਿਵਾਰ ਕਾਫੀ ਦੇਰ ਤੱਕ ਚੌਕੀ ਦੇ ਬਾਹਰ ਧਰਨੇ ’ਤੇ ਬੈਠਾ ਰਿਹਾ।

ਹੋਰ ਪੜ੍ਹੋ 👉  ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ - ਕੈਬਨਿਟ ਮੰਤਰੀ ਸੰਜੀਵ ਅਰੋੜਾ

Leave a Reply

Your email address will not be published. Required fields are marked *