ਕਲਾ ਭਵਨ ਵਿਖੇ ਪੰਜ ਦਿਨਾਂ ਕਵਿਤਾ ਵਰਕਸ਼ਾਪ ਸ਼ੁਰੂ

ਚੰਡੀਗੜ੍ਹ 26 ਦਸੰਬਰ (ਖ਼ਬਰ ਖਾਸ ਬਿਊਰੋ)

ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ, ਬੇਗ਼ਮ ਇਕਬਾਲ ਬਾਨੋ ਫਾਊਂਂਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਪੰਜ ਰੋਜ਼ਾ “ਕਵਿਤਾ ਵਰਕਸ਼ਾਪ” ਦਾ ਉਦਘਾਟਨੀ ਸੈਸ਼ਨ ਹੋਇਆ। ਇਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ।

ਇਸ ਮੌਕੇ ਨੌਜਵਾਨ ਆਲੋਚਕ ਡਾ. ਪਵਨ ਕੁਮਾਰ ਨੇ ਗੀਤ-ਕਾਵਿ ਬਾਰੇ ਬੋਲਦਿਆਂ ਗੀਤ ਅਤੇ ਪ੍ਰਗੀਤ ਦੇ ਫਰਕ ਬਾਰੇ ਦੱਸਿਆ।ਉਹਨਾਂ ਕਿਹਾ ਕਿ ਪ੍ਰਗੀਤ ਸੁਹਜਾਤਮਿਕ ਵਧੇਰੇ ਹੁੰਦਾ ਹੈ। ਉਹਨਾਂ ਅੱਗੇ ਜੋੜਿਆ ਕਿ ਗੀਤ ਵਿਚ ਤੁਸੀਂ ਬਹੁਤ ਹਲਕੇ- ਫੁਲਕੇ ਅੰਦਾਜ਼ ਵਿਚ ਗੱਲ ਕਰ ਸਕਦੇ ਹੋ, ਇਹ ਇਨਸਾਨ ਦੀਆਂ ਸੋਚਾਂ ਦੇ ਬਹੁਤ ਨੇੜੇ ਹੈ। ਪ੍ਰਗੀਤ ਵਿਚ ਬੰਦਾ ਆਪਣੇ ਨਾਲ ਗੱਲਾਂ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਗੀਤ ਵਿਚ ਤਣਾਅ ਹੁੰਦਾ ਹੈ ਤੇ ਇਹ ਇਕ ਸਿਖ਼ਰ ਸਿਰਜਦਾ ਹੈ।

ਹੋਰ ਪੜ੍ਹੋ 👉  ਕਾਂਗਰਸ ਦੇ ਝੂਠ ਦਾ ਚੋਣ ਕਮਿਸ਼ਨ ਦੇ ਸਾਂਝੇ ਬਿਆਨ ਨੇ ਭੰਨਿਆ ਭਾਂਡਾ-ਢਿੱਲੋਂ

ਅੱਜ ਦੇ ਪ੍ਰਮੁੱਖ ਵਕਤਾ ਡਾ.ਯੋਗਰਾਜ ਅੰਗਰੀਸ਼ ਹੋਰਾਂ ਨੇ ਕਵਿਤਾ ਬਾਰੇ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਕਵਿਤਾ ਦੀ ਕੋਈ ਇਕ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਕਵੀ ਦਾ ਯੁੱਧ ਗਿਆਨ ਦੀ ਭਾਸ਼ਾ ਨਾਲ ਹੈ। ਉਹਨਾਂ ਅੱਗੇ ਕਿਹਾ ਕਵੀ ਨੇ ਇਕ ਨਵੀਂ ਭਾਸ਼ਾ ਇਜ਼ਾਦ ਕਰਨੀ ਹੁੰਦੀ ਹੈ। ਸਰੋਤਿਆਂ ਵਿੱਚੋਂ ਬੋਲਦੇ ਹੋਏ ਸ਼ਾਇਰ ਹਰਵਿੰਦਰ ਸਿੰਘ ਨੇ ਕਿਹਾ ਕਿ ਗੀਤ ਸਾਡੀ ਰਹਿਤਲ ਨਾਲ ਜੁੜਿਆ ਹੋਇਆ ਹੈ। ਸਾਡੇ ਸੰਸੇ, ਫਿ਼ਕਰ, ਖੁਸ਼ੀਆਂ ਅਸੀਂ ਇਸ ਦੇ ਰਾਹੀਂ ਹੀ ਵਿਅਕਤ ਕਰਦੇ ਰਹੇ ਹਾਂ।

ਸਰੋਤਿਆਂ ਵਿੱਚੋਂ ਹੀ ਪਾਲ ਅਜਨਬੀ ਹੋਰਾਂ ਨੇ ਅੱਜ ਦੇ ਸਮਾਗਮ ਸੰਬੰਧੀ ਕਈ ਹਾਂ ਪੱਖੀ ਨੁਕਤੇ ਸਾਂਝੇ ਕੀਤੇ। ਉੱਘੇ ਪੱਤਰਕਾਰ ਤੇ ਲੇਖਕ ਪ੍ਰੀਤਮ ਰੁਪਾਲ ਹੋਰਾਂ ਨੇ ਗੀਤ ਸੰਬੰਧੀ ਪਰਚੇ ਵਿਚ ਕੁਝ ਸ਼ਾਬਦਿਕ ਗ਼ਲਤੀਆਂ ‘ਤੇ ਸੁਆਲ ਖੜ੍ਹੇ ਕੀਤੇ। ਆਖ਼ਰ ਵਿਚ ਇਸ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਆਪਣੀ ਗੱਲ ਰੱਖਦੇ ਹੋਏ ਅੱਜ ਦੇ ਸੈਸ਼ਨ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਜੋੜਿਆ ਕਿ ਇਸ ਵਰਕਸ਼ਾਪ ਵਿਚ ਨਵੇਂ ਪੁਰਾਣੇ ਸ਼ਾਇਰਾਂ ਦਾ ਸੁਮੇਲ ਹੈ; ਉਹਨਾਂ ਕਵਿਤਾ ਦੀ ਕਾਵਿਕ ਦ੍ਰਿਸ਼ਾਤਮਕ ਵਿਧੀ ਬਾਰੇ ਵੀ ਆਪਣੇ ਵਿਚਾਰ ਰੱਖੇ।

ਹੋਰ ਪੜ੍ਹੋ 👉  LPU ਸਆਈਟੀ ਗਠਿਤ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਯਾਦਵ

ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਵਿਤਾ ਦੀ ਭਾਸ਼ਾ, ਸ਼ਬਦ ਸਾਰਥਿਕਤਾ ਬਾਰੇ ਵੀ ਗੱਲਾਂ ਕੀਤੀਆਂ। ਅੱਜ ਦਾ ਸੰਚਾਲਨ ਵਰਕਸ਼ਾਪ ਦੇ ਕੋਆਰਡੀਨੇਟਰ ਤੇ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ। ਅੱਜ ਦੇ ਸਮਾਗਮ ਵਿਚ ਕਹਾਣੀਕਾਰ ਗੁਲ ਚੌਹਾਨ,ਡਾ. ਪ੍ਰਵੀਨ ਕੁਮਾਰ,ਬਲੀਜੀਤ, ਕਵੀ ਸੁਰਿੰਦਰ ਗਿੱਲ, ਦੀਪਕ ਚਨਾਰਥਲ, ਭੁਪਿੰਦਰ ਮਲਿਕ, ਪ੍ਰੋ ਦਿਲਬਾਗ ਸਿੰਘ, ਵਰਿੰਦਰ ਸਿੰਘ, ਗੁਰਚਰਨ ਸਿੰਘ, ਸੁਧਾ ਮਹਿਤਾ, ਪਿਆਰਾ ਸਿੰਘ ਰਾਹੀ, ਸਤਨਾਮ ਸ਼ੋਕਰ, ਸਰੂਪ ਸਿਆਲਵੀ, ਸੁਰਜੀਤ ਸੁਮਨ, ਗੁਰਜੋਧ ਕੋਰ, ਜਸਪਾਲ ਫਿਰਦੌਸੀ, ਸੰਦੀਪ ਸਿੰਘ, ਗੁਰਮਨ ਵਿਰਸਾ,ਮਨਜੀਤਪਾਲ, ਸਿੰਘ ਦਵਿੰਦਰ ਢਿੱਲੋਂ,ਕੇਵਲਜੀਤ, ਸ਼ਾਇਰ ਭੱਟੀ ਅਦਿ ਸ਼ਾਮਿਲ ਹੋਏ।

ਹੋਰ ਪੜ੍ਹੋ 👉  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹਿੰਸਾ ਆਪ ਦੀ ਸ਼ਰਾਰਤ ਕਾਰਨ  ਹੋਈ: ਸੁਖਬੀਰ

Leave a Reply

Your email address will not be published. Required fields are marked *