ਚੰਡੀਗੜ੍ਹ, 16 ਦਸੰਬਰ (ਖ਼ਬਰ ਖਾਸ ਬਿਊਰੋ)
ਫਾਰਚਿਊਨ ਐਗਜ਼ੀਬੀਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਆਯੋਜਿਤ ਮੈਕਮਾ ਐਕਸਪੋ 2024 ਦਾ 11ਵਾਂ ਐਡੀਸ਼ਨ ਅੱਜ ਪਰੇਡ ਗਰਾਉਂਡ, ਸੈਕਟਰ 17, ਚੰਡੀਗੜ੍ਹ ਵਿਖੇ ਸਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਚਾਰ ਦਿਨ ਚਲੇ ਇਸ ਐਕਸਪੋ ਵਿੱਚ ਵੱਡੀ ਗਿਣਤੀ ਉਦਯੋਪਤੀਆਂ ਅਤੇ ਲੋਕਾਂ ਨੇ ਭਾਗ ਲਿਆ ਤੇ ਇਸਦਾ ਲਾਭ ਲਿਆ।
ਐਕਸਪੋ ਬਾਰੇ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਲੱਗਿਆ ਮੈਕਮਾ ਐਕਸਪੋ ਸਫਲਤਾਪੂਰਵਕ ਸਮਾਪਤ ਹੋਇਆ ਅਤੇ ਵੱਡੀ ਗਿਣਤੀ ਵਿਚ ਉਦਯੋਪਤੀਆਂ ਅਤੇ ਲੋਕਾਂ ਨੇ ਇਸ ਐਕਸਪੋ ਦਾ ਭਰਪੂਰ ਲਾਭ ਉਠਾਇਆ। ਇਸ ਮੌਕੇ ਉਨ੍ਹਾਂ ਵੱਲੋਂ ਪ੍ਰਦਰਸ਼ਕਾਂ ਤੇ ਐਕਸਪੋ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲਾ ਐਕਸਪੋ ਛੇਤੀ ਹੀ ਲੁਧਿਆਣਾ ਅਤੇ ਜਲੰਧਰ ਵਿੱਚ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਚਾਰ ਦਿਨਾਂ ਐਕਸਪੋ ਵਿੱਚ ਦੇਸ ਭਰ ਤੋਂ ਹਜ਼ਾਰਾਂ ਲੋਕਾਂ ਨੇ ਸਿਰਕਤ ਕੀਤੀ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਤੇ ਟਰਾਈਸਿਟੀ ਦੇ ਲੋਕਾਂ ਨੂੰ ਐਕਸਪੋ ਦੀ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਐਕਸਪੋ ਦੀ ਕਵਰੇਜ ਕਰਨ ਲਈ ਮੀਡੀਆ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਐਕਸਪੋ ਵਿੱਚ ਉਤਪਾਦਾਂ ਦੀ ਡਿਸਪਲੇ ਲਈ ਵਿਸ਼ਵ ਪੱਧਰੀ ਸਹੂਲਤਾਂ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੈਕਮਾ ਐਕਸਪੋ ਵਿੱਚ ਐਮ.ਐਸ.ਐਮ.ਈਜ਼ ਬੋਰਡ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਐਮਐਸਐਮਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਐਕਸਪੋ ਦੇ ਆਖਰੀ ਦਿਨ ਪ੍ਰਦਰਸ਼ਕਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਸਟ ਸਟਾਲ ਅਵਾਰਡ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਉਦਯੋਗਪਤੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਕਾਰੋਬਾਰ ਵਧਾਉਣ ਵਿੱਚ ਮਦਦ ਮਿਲੇਗੀ। ਮੈਕਮਾ ਐਕਸਪੋ ਦਾ ਮਿਸ਼ਨ ਸਾਡੇ ਗਾਹਕਾਂ ਨੂੰ ਸਮਰਪਿਤ ਅਤੇ ਅਨੁਕੂਲਿਤ ਵਪਾਰ ਮੇਲਿਆਂ ਤੇ ਪ੍ਰਦਰਸ਼ਨੀਆਂ ਰਾਹੀਂ ਵਪਾਰਕ ਉੱਤਮਤਾ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰਨਾ ਹੈ।