ਬੋਲ ਮਿੱਟੀ ਦੇ ਬਾਵਿਆਂ ਨਾਟਕ ਰਾਹੀਂ ਦਿੱਤਾ ਸਾਂਝੀਵਾਲਤਾ ਦਾ ਸੁਨੇਹਾ

ਚੰਡੀਗੜ੍ਹ 7 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵਲੋਂ ਡਾ. ਹਰਚਰਨ ਸਿੰਘ ਨੂੰ ਸਮਰਪਿਤ 11 ਰੋਜ਼ਾ ਰੰਗਮੰਚ ਉਤਸਵ ਵਿੱਚ 8 ਵੇਂ ਦਿਨ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਨਾਦ ਰੰਗ ਮੰਚ ਪਟਿਆਲਾ ਵੱਲੋਂ ਬਲਵਿੰਦਰ ਬੁੱਲਟ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਬੋਲ ਮਿੱਟੀ ਦਿਆ ਬਾਵਿਆ’ ਦੀ ਪੇਸ਼ਕਾਰੀ ਕੀਤੀ ਗਈ।

ਇਸ ਨਾਟਕ ਵਿੱਚ ਮੌਜੂਦਾ ਸਮੇਂ ਦੀਆਂ ਵਿਕਰਾਲ ਸਮੱਸਿਆਵਾਂ ਜਿਵੇਂ ਫਿਰਕੂ ਵਖਰੇਵਿਆਂ ਨੂੰ ਮਿਟਾਉਣ, ਭੇਦ ਭਾਵ ਖ਼ਤਮ ਕਰਨ ਅਤੇ ਮਨੁੱਖੀ ਸਾਂਝੀਵਾਲਤਾ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਨਾਟਕ ਵਿੱਚ ਲਾਈਟਿੰਗ ਡਿਜ਼ਾਇਨਿੰਗ ਰਮਨਾ ਵੱਲੋਂ ਅਤੇ ਪਿੱਠਵਰਤੀ ਸੰਗੀਤ ਸੁਲਤਾਨ ਖ਼ਾਨ ਅਤੇ ਗੁਲਸ਼ਨ ਕੁਮਾਰ ਵੱਲੋਂ ਦਿੱਤਾ ਗਿਆ। ਇਸ ਨਾਟਕ ਵਿੱਚ ਵੱਖ-ਵੱਖ ਭੂਮਿਕਾਵਾਂ ਵਿਚ ਕੁਰਬਾਨ, ਹਰਸ਼ਦੀਪ ਕੌਰ, ਗੁਰਜੀਤ ਸੋਹੀ, ਵੀਰਪਾਲ ਕੌਰ, ਪ੍ਰੋ. ਮਨਜੀਤ ਸਿੰਘ, ਰਾਬੀਆ, ਮਨਨਪ੍ਰੀਤ, ਹਰਜਿੰਦਰ ਸਿੰਘ, ਰਣਵੀਰ ਰਾਣਾ, ਜਸ ਰਿਆਜ਼, ਜੁਝਾਰ ਸਿੰਘ, ਸ਼ਗੁਨ, ਹੈਪੀ ਅਰੋੜਾ, ਜਗਦੀਪ ਹਰਫ਼ ਆਦਿ ਨੇ ਆਪਣੀ ਅਦਾਕਾਰੀ ਦੇ ਜ਼ੋਹਰ ਦਿਖਾਏ। ਰੰਗਮੰਚ ਉਤਸਵ ਦੇ ਕਨਵੀਨਰ ਅਤੇ ਸੰਗੀਤ ਨਾਟਕ ਅਕੈਡਮੀ ਦੇ ਉਪ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਇਸ ” 11 ਰੋਜ਼ਾ ਰੰਗਮੰਚ ਉਤਸਵ” ਵਿਚ ਪੰਜਾਬ ਦੀਆਂ ਰੰਗਮੰਚ ਟੀਮਾਂ ਦੀਆਂ ਪੇਸ਼ਕਾਰੀਆਂ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪੁਹੰਚ ਰਹੇ ਹਨ I

ਹੋਰ ਪੜ੍ਹੋ 👉  ਸਖ਼ਤ ਸਜ਼ਾਵਾਂ ਧਾਰਮਿਕ ਬੇਅਦਬੀ ਦੇ ਅਪਰਾਧ ਰੋਕਣ ਦੀ ਗਾਰੰਟੀ ਨਹੀਂ - ਤਰਕਸ਼ੀਲ ਸੁਸਾਇਟੀ

ਇਹ ਨਾਟਕ ਨੌਜਵਾਨ ਪੀੜੀ ਦੀ ਬੇਚੈਨੀ, ਆਪੋਧਾਪੀ ਤੇ ਪਿਆਰ ਵਿੱਚ ਬੇਭਰੋਸਗੀ ਨੂੰ ਵੀ ਬਾਖ਼ੂਬੀ ਬਿਆਨ ਕਰਦਾ ਹੈ। ਨਾਟਕ ਨਫਰਤ ਦੇ ਇਸ ਦੌਰ ਵਿੱਚ ਪਿਆਰ ਦੀ ਚਿਣਗ ਜਗਾਉਂਦਾ ਹੈ। ਵੈਰ ਤੇ ਹਿੰਸਾ ਨੂੰ ਤਿਆਗ ਕੇ ਸਾਂਝ, ਪਿਆਰ ਤੇ ਸਹਿਯੋਗ ਦਾ ਸਮਾਜ ਕਿਵੇਂ ਸਿਰਜਿਆ ਜਾਵੇ,, ਨਾਟਕ ਇਸ ਨੁਕਤੇ ‘ਤੇ ਬਹੁਤ ਗੰਭੀਰ ਚਰਚਾ ਕਰਦਾ ਹੈ

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਰਵਨਜੀਤ ਸਿੰਘ ਸਵੀ ਨੇ ਕਿਹਾ ਕਿ ਰੰਗਮੰਚ ਪ੍ਰੇਮੀਆਂ ਨੇ ਇਸ ਰੰਗਮੰਚ ਉਤਸਵ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ I ਅੱਜ ਦੇ ਵਿਸ਼ੇਸ਼ ਮੇਹਮਾਨਾਂ ਵਿੱਚ ਗਾਇਕਾ ਪੂਨਮ ਗਿੱਲ , ਗਾਇਕ ਤੇ ਸੰਗੀਤਕਾਰ ਅਕਸ ਅਤੇ ਫ਼ਿਲਮੀ ਬੁਆਏਜ਼ ਦੀ ਟੀਮ ਨੇ ਉਚੇਚੇ ਤੌਰ ਤੇ ਪਹੁੰਚੇ l

ਹੋਰ ਪੜ੍ਹੋ 👉  ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਕੀਤੀ ਹੋਰ ਭਾਰੀ, ਪੰਜਾਬ ਨੂੰ ਬਣਾਇਆ ਕੰਗਲਾ -ਮਜੀਠੀਆ

Leave a Reply

Your email address will not be published. Required fields are marked *