ਨਾਟਕ “ਮੰਟੋ ਦੇ ਅਫ਼ਸਾਨੇ “ਦੀ ਬੇਹਤਰੀਨ ਪੇਸ਼ਕਾਰੀ ਨੇ ਸਰੋਤੇ ਕੀਲੇ

ਚੰਡੀਗੜ੍ਹ 4 ਅਪ੍ਰੈਲ (ਖ਼ਬਰ ਖਾਸ  ਬਿਊਰੋ

ਨਾਟਕਕਾਰ ਹਰਚਰਨ ਸਿੰਘ 11 ਰੋਜ਼ਾ ਰੰਗਮੰਚ ਉਤਸਵ ਦੇ 7ਵੇਂ ਦਿਨ ਕਲਾ ਪਰਿਸ਼ਦ ਪੰਜਾਬ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਮਸਤਾਨੇ ਆਰਟਸ ਰਾਮਪੁਰਾ ਫੂਲ ਵੱਲੋਂ ਨਾਟਕ “ਮੰਟੋ ਦੇ ਅਫ਼ਸਾਨੇ “ਦੀ ਬੇਹਤਰੀਨ ਪੇਸ਼ਕਾਰੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਈ। ਮੰਟੋ ਦੀਆਂ ਕਹਾਣੀਆਂ ਤੇ ਆਧਾਰਿਤ ਇਸ ਨਾਟਕ ਨੂੰ ਅਕਸ ਮਹਿਰਾਜ ਤੇ ਸੋਨੀ ਢਿੱਲੋਂ ਨੇ ਨਿਰਦੇਸ਼ਿਤ ਕੀਤਾ।

ਇਸ ਨਾਟਕ ਵਿੱਚ ਵੰਡ ਦੀ ਤ੍ਰਾਸਦੀ ਦੇ ਨਾਲ-ਨਾਲ ਮੰਟੋ ਦੀਆਂ ਉਹਨਾਂ ਕਹਾਣੀਆਂ ਨੂੰ ਵੀ ਮੰਚ ਤੇ ਪੇਸ਼ ਕੀਤਾ ਗਿਆ ਜਿਨ੍ਹਾਂ ਕਹਾਣੀਆਂ ਉੱਤੇ ਓਸ ਸਮੇਂ ਦੀ ਹਕੂਮਤ ਵੱਲੋਂ ਕੇਸ ਦਰਜ ਕੀਤੇ ਗਏ ਅਤੇ ਫੇਰ ਮੰਟੋ ਨੂੰ ਬਰੀ ਕੀਤਾ ਜਾਂਦਾ ਰਿਹਾ I ਠੰਡਾ ਗੋਸ਼ਤ , ਕਾਲੀ ਸਲਵਾਰ, ਲਾਈਸੇੰਸ. ਖੋਲ੍ਹ ਦੋ ਵਰਗੀਆਂ ਕਹਾਣੀਆਂ ਜੋ ਅਕਸਰ ਹੀ ਵਿਵਾਦਾਂ ਵਿਚ ਰਹੀਆਂ ਨੂੰ ਕਿਰਦਾਰਾਂ ਨੂੰ ਬਾਖੂਬੀ ਮੰਚ ਤੇ ਪੇਸ਼ ਕੀਤਾ l ਮੰਟੋ ਜੋ ਕਿ ਦੁਨੀਆ ਦਾ ਵੱਡਾ ਅਫ਼ਸਾਨਾ-ਨਿਗਾਰ ਨੇ ਹਮੇਸ਼ਾਂ ਸਮਾਜ ਦੇ ਗਲੇ-ਸੜੇ ਤੇ ਤਿੱਖਾ ਵਿਅੰਗ ਕੀਤਾ ਹੈ l ਮਸਤਾਨੇ ਆਰਟਸ ਦੀ ਇਹ ਪੇਸ਼ਕਸ਼ ਅਜੋਕੇ ਸਮਾਜ ਤੇ ਤਿੱਖਾ ਵਿਅੰਗ ਕਰਦੀ ਹੋਈ ਕਈ ਸਵਾਲ ਖੜ੍ਹੀ ਕਰਦੀ ਹੈ l

ਹੋਰ ਪੜ੍ਹੋ 👉  ਦੇਸ਼ ਦੇ ਚਾਰ ਸੂਬੇ ਦਲਿਤ ਅੱਤਿਆਚਾਰਾਂ ਵਿੱਚ ਸਭ ਤੋਂ ਅੱਗੇ, ਸਾਰਿਆਂ 'ਚ ਭਾਜਪਾ ਦੀ ਸਰਕਾਰ:  ਧਾਲੀਵਾਲ

ਨਾਟਕ ਦੀ ਪੇਸ਼ਕਾਰੀ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਡਾ. ਯੋਜਨਾ ਰਾਵਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ I ਡਾ. ਰਾਵਤ ਨੇ ਕਿਹਾ ਇਸ ਨਾਟਕ ਦੇ ਮਾਧਿਅਮ ਨਾਲ ਗੱਲ ਕਰਦਿਆ ਕਿਹਾ ਕਿ ਜ਼ਿੰਦਗੀ ਦੇ ਕੌੜੇ ਅਨੁਭਵ ਹਮੇਸ਼ਾਂ ਤੋਂ ਇਸਤਰੀ ਦੇ ਰਾਹ ਵਿੱਚ ਮੁਸ਼ਕਲ ਬਣਦੇ ਰਹੇ ਨੇ ਪਰ ਇਸਤਰੀ ਨੇ ਇਹਨਾਂ ਨੂੰ ਬਿਨਾਂ ਪਰਵਾਹ ਕੀਤੇ ਮੰਜ਼ਿਲ ਹਾਸਿਲ ਕੀਤੀ ਹੈ I ਰੰਗਮੰਚ ਉਤਸਵ ਬਾਰੇ ਗੱਲ ਕਰਦਿਆਂ ਸਵਰਨਜੀਤ ਸਿੰਘ ਸਵੀ ਚੇਅਰਮੈਨ ਆਰਟ ਕੌਂਸਲ ਪੰਜਾਬ ਅਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਵਾਇਸ ਚੇਅਰਮੈਨ ਅਮਿਤ ਗੈਂਗਵਾਨੀ ਕਿਹਾ ਕਿ ਅੱਜ ਦੀ ਪੇਸ਼ਕਾਰੀ ਨੇ ਵੰਡ ਦੇ ਜ਼ਖਮ ਤਾਜ਼ਾ ਕਰ ਦਿੱਤੇ l ਅਕਸ ਰੰਗਮੰਚ ਦੀ ਟੀਮ ਨੇ ਪੰਜਾਬ ਦੇ ਬਹੁਤ ਹੀ ਅਹਿਮ ਵਿਸ਼ਿਆਂ ਨੂੰ ਲੈ ਕੇ ਨੁੱਕੜ ਨਾਟਕ ਦੀ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਤੀ I ਸੰਗੀਤ ਨਾਟਕ ਅਕੈਡਮੀ ਦੇ ਉਪਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਟੀਮ ਨੂੰ ਸਫ਼ਲਤਾ ਪੂਰਵਕ ਮੰਚਨ ਦੀਆਂ ਮੁਬਾਰਕਾਂ ਦਿੰਦੇ ਹੋਏ ਹਾਜ਼ਿਰ ਦਰਸ਼ਕਾਂ ਦਾ ਧੰਨਵਾਦ ਕੀਤਾ l

ਹੋਰ ਪੜ੍ਹੋ 👉  ਪੰਜਾਬ ਅੰਦਰ ਸੰਸਦੀ ਹਲਕਿਆਂ ਦੀ ਹੱਦਬੰਦੀ ਵਾਸਤੇ ਸਹਿਮਤੀ ਬਣਾਈ ਜਾਵੇ: ਵੜਿੰਗ

Leave a Reply

Your email address will not be published. Required fields are marked *