ਤੇਰਾ ਲੈ ਲੈ ਕੇ ਨਾਂ ਮੱਥੇ ਟੇਕਦੇ ਰਹੇ ਗੀਤ ਨੇ ਦਰਸ਼ਕਾਂ ਤੋ ਬਟੋਰੀਆਂ ਤਾੜੀਆਂ

ਚੰਡੀਗੜ੍ਹ 8 ਫਰਵਰੀ ( ਖ਼ਬਰ ਖਾਸ ਬਿਊਰੋ)

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ ਵਿਖੇ ਇੱਕ ਵਧੀਆ ਕਵੀ-ਦਰਬਾਰ ਕਰਵਾਇਆ ਜਿਸ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਅਤੇ ਉਰਦੂ ਦੇ ਵੀ ਸਿਰਕੱਢ ਕਵੀਆਂ ਨੇ ਸ਼ਿਰਕਤ ਕਰਦਿਆਂ ਬਾਕਮਾਲ ਕਲਾਮ ਸੁਣਾਏ I

ਮੁੱਖ ਮਹਿਮਾਨ ਵਜੋਂ ਡਾਇਰੈਕਟਰ ਅੰਤਰਰਾਸ਼ਟਰੀ ਅਕਾਦਮਿਕ ਮਾਮਲੇ, ਪ੍ਰਸਿੱਧ ਸਿੱਖਿਆ ਮਾਹਿਰ ਅਤੇ ਅਨੇਕਾਂ ਵਿਦਿਅਕ ਅਦਾਰਿਆਂ ਦੇ ਮੁਖੀ ਰਹੇ ਡਾ. ਪਰਵਿੰਦਰ ਸਿੰਘ ਅਤੇ ਪੰਜਾਬੀ ਕਾਵਿ ਜਗਤ ਵਿੱਚ ਬਹੁਤ ਉੱਚਾ ਮੁਕਾਮ ਹਾਸਿਲ ਕਰ ਚੁੱਕੇ ਉੱਘੇ ਸ਼ਾਇਰ ਵਿਜੇ ਵਿਵੇਕ ਪ੍ਰਧਾਨਗੀ ਮੰਡਲ ਦਾ ਸ਼ਿੰਗਾਰ ਬਣੇ ਜਦਕਿ ਵਿਸ਼ਵ ਪ੍ਰਸਿੱਧ ਸਾਹਿਤਕਾਰਾ ਡਾ. ਗੁਰਮਿੰਦਰ ਸਿੱਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ I

ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਵਿਤਾ ਮੀਂਹ ਦੀਆਂ ਕਣੀਆਂ ਵਰਗੀ ਹੁੰਦੀ ਹੈ ਤੇ ਪਤਾ ਨਹੀਂ ਕਦੋਂ ਇਸ ਦੀ ਆਮਦ ਹੋ ਜਾਵੇ I
ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ I ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸ਼ਖ਼ਸੀਅਤਾਂ ਤੋਂ ਇਲਾਵਾ ਅਮਰੀਕਾ ਤੋਂ ਆਏ ਕਵੀਆਂ ਕੁਲਵੰਤ ਸੇਖੋਂ ਅਤੇ ਜਸਵੀਰ ਸਿੰਘ ਗਿੱਲ ਦਾ ਵੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਵੱਲੋਂ ਸਨਮਾਨ ਕੀਤਾ ਗਿਆ I ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ, ਵਿਰਸਾ ਅਤੇ ਸਭਿਆਚਾਰ ਸਾਡੀ ਬਹੁਤ ਵੱਡੀ ਤਾਕ਼ਤ ਹੈ ਜਿਸ ਨੇ ਸਾਨੂੰ ਬਹੁਤ ਅਮੀਰੀ ਬਖਸ਼ੀ ਹੈ I

ਹੋਰ ਪੜ੍ਹੋ 👉  ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 3 ਮਹੀਨਿਆਂ ਤੋਂ ਘੱਟ ਸਮੇਂ ਵਿੱਚ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਰਜਿਸਟਰ ਕੀਤਾ

ਵਿਜੇ ਵਿਵੇਕ ਨੇ ਆਪਣੇ ਵਿਲੱਖਣ ਕਾਵਿਕ ਅੰਦਾਜ਼ ਵਿੱਚ ਕਿਹਾ ਕਿ ਕਵਿਤਾ ਆਪਣੇ ਸਹਿਜ ਰੂਪ ਵਿੱਚ ਸਾਡੇ ਅੰਦਰ ਵਿਦਮਾਨ ਹੁੰਦੀ ਹੈ ਜਿਸਦਾ ਸੂਖਮ ਅਹਿਸਾਸ ਸਾਡੇ ਅੰਦਰਲੇ ਕੋਮਲ ਵਿਚਾਰਾਂ ਨੂੰ ਪ੍ਰਤੱਖ ਕਰਦਾ ਹੈ I ਹੋਰਨਾਂ ਕਵਿਤਾਵਾਂ ਤੋਂ ਇਲਾਵਾ ਉਹਨਾਂ ਨੇ ਆਪਣੀ ਬਹੁ-ਚਰਚਿਤ ਕਵਿਤਾ ‘ਮੋਤੀ ਸਿਤਾਰੇ ਫੁੱਲ ਵੇ, ਮੇਰੀ ਮੁੱਠੀ ਦੇ ਵਿੱਚ ਕੁੱਲ ਵੇ’ ਸੁਣਾ ਕੇ ਸਰੋਤਿਆਂ ਨੂੰ ਜਿਵੇਂ ਕੀਲ ਹੀ ਲਿਆ I
ਡਾ. ਗੁਰਮਿੰਦਰ ਸਿੱਧੂ ਨੇ ਹਾਜ਼ਿਰ ਕਵੀਆਂ ਦੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਦਿਲ ਅੰਦਰ ਕਵਿਤਾ ਵਾਸ ਕਰਦੀ ਹੈ I ਉਹਨਾਂ ਸਰੋਤਿਆਂ ਦੀ ਮੰਗ ‘ਤੇ ਆਪਣੀ ਪ੍ਰਚਲਿਤ ਕਵਿਤਾ ’ਜਿਹੜੇ ਕਹਿੰਦੇ ਨੇ ਰਹਿੰਦੀ ਅਕਲ ਹੈ ਬਸ ਗੁੱਤ ਦੇ ਹੇਠਾਂ, ਉਹਨਾਂ ਨੂੰ ਅਕਲ ਵੰਡੇਗੀ ਸਰੇ-ਬਾਜ਼ਾਰ ਮੇਰੀ ਗੁੱਤ‘ ਸੁਣਾਈ I

ਹੋਰ ਪੜ੍ਹੋ 👉  ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ; 10 ਆਧੁਨਿਕ ਪਿਸਤੌਲ ਬਰਾਮਦ

ਸਭਾ ਦੀ ਸਕੱਤਰ ਸਿਮਰਜੀਤ ਕੌਰ ਗਰੇਵਾਲ ਨੇ ਬਾਖੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਕਵਿਤਾ ਤੁਹਾਡੇ ਮਨ ਵਿੱਚ ਉੱਠੇ ਉਬਾਲ ਦਾ ਬਿਰਤਾਂਤ ਹੈ I ਜਿਨ੍ਹਾਂ ਹੋਰ ਕਵੀਆਂ/ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਅਤੇ ਹਾਜ਼ਰੀ ਨਾਲ਼ ਮਾਹੌਲ ਸਿਰਜਿਆ ਉਹਨਾਂ ਵਿੱਚ ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਗੁਰਪਾਲ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਜੈ ਸਿੰਘ ਛਿੱਬਰ, ਡਾ. ਬਲਦੇਵ ਸਿੰਘ ਖਹਿਰਾ, ਲਾਭ ਸਿੰਘ ਲਹਿਲੀ, ਧਿਆਨ ਸਿੰਘ ਕਾਹਲੋਂ, ਕ੍ਰਿਸ਼ਮਾ ਵਰਮਾ, ਮਲਕੀਤ ਸਿੰਘ ਨਾਗਰਾ, ਸੁਰਿੰਦਰ ਬਾਂਸਲ, ਗੁਰਨੀਤ ਕੌਰ, ਰਾਜੇਸ਼ ਬੇਨੀਵਾਲ ਸੁਖਨ, ਗੁਰਦਾਸ ਸਿੰਘ ਦਾਸ, ਦਰਸ਼ਨ ਸਿੰਘ ਸਿੱਧੂ, ਆਰ. ਡੀ ਕੈਲੇ, ਸੁਰਿੰਦਰ ਕੁਮਾਰ, ਸਰਬਜੀਤ ਧਾਲੀਵਾਲ, ਗੁਰਦਰਸ਼ਨ ਸਿੰਘ ਮਾਵੀ, ਅਨਮੋਲ ਰਤਨ ਕੌਰ ਗਰੇਵਾਲ, ਜਸਲੀਨ ਕੌਰ ਸਿੱਧੂ, ਨੱਕਾਸ਼ ਚਿੱਤੇਵਾਣੀ, ਵਿਪਨ ਕੁਮਾਰ ਸ਼ਰਮਾ, ਡਾ. ਸੁਨੀਤ ਮਦਾਨ, ਪਿਆਰਾ ਸਿੰਘ ਰਾਹੀ, ਡਾ. ਮਨਜੀਤ ਸਿੰਘ ਬੱਲ, ਦਰਸ਼ਨ ਤਿਉਣਾ,ਊਸ਼ਾ ਕੰਵਰ, ਮਨਦੀਪ ਸੋਹਲ, ਪ੍ਰਿੰ. ਗੁਰਦੇਵ ਪਾਲ, ਸ਼ੀਨੂ ਵਾਲੀਆ, ਸਨਦੀਪ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਲਲਿਤਾ ਕਸ਼ਿਅਪ, ਡਾ. ਅਰੁਨ ਕੁਮਾਰ, ਡਾ. ਵਿਕਾਸ ਕਸ਼ਿਅਪ, ਬਾਬੂ ਰਾਮ ਦੀਵਾਨਾ, ਰਸ਼ਮੀ ਸ਼ਰਮਾ, ਰੂਪ ਅਵਤਾਰ ਸਮੱਧਰ, ਰਾਜ ਸਮੱਧਰ, ਸੁਰਿੰਦਰ ਕੌਰ ਬਾੜਾ, ਜੇ. ਐੱਲ ਕਨੌਜੀਆ, ਸੰਜੇ, ਹਰਜੀਤ ਸਿੰਘ, ਰਾਖੀ ਬਾਲਾਸੁਬਰਾਮਨੀਅਮ, ਰਵਿੰਦਰ ਸਿੰਘ, ਕੇਵਲਜੀਤ ਸਿੰਘ ਕੰਵਲ, ਅਜਾਇਬ ਸਿੰਘ ਔਜਲਾ, ਵਿੰਦਰ ਮਾਝੀ, ਸਿਮਰਨਜੀਤ ਕੌਰ, ਰਜਿੰਦਰ ਸਿੰਘ ਲਿਬਰੇਟ, ਜਗਤਾਰ ਸਿੰਘ ਜੋਗ, ਰਜਿੰਦਰ ਸਿੰਘ ਮਲਹੋਤਰਾ, ਕੁਲਜੀਤ ਮਲਹੋਤਰਾ ਅਤੇ ਰਾਜੇਸ਼ ਕੁਮਾਰ ਦੇ ਨਾਮ ਵਰਨਣਯੋਗ ਹਨ I
ਧੰਨਵਾਦੀ ਸ਼ਬਦਾਂ ਰਾਹੀਂ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਕਵਿਤਾ ਸਾਡੀ ਸਾਹਿਤਕ ਵਿਰਾਸਤ ਦਾ ਪ੍ਰਥਮ ਰੂਪ ਹੈ I

ਹੋਰ ਪੜ੍ਹੋ 👉  ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ ਉੱਭਰ ਕੇ ਸਾਹਮਣੇ ਆਈ

Leave a Reply

Your email address will not be published. Required fields are marked *