ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਆਪਸੀ ਝਗੜੇ ’ਚ ਇਕ ਦੀ ਮੌਤ

ਅੰਮ੍ਰਿਤਸਰ, 3 ਅਗਸਤ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਅਕਾਊਂਟ ਬਰਾਂਚ ਵਿੱਚ ਦੋ ਮੁਲਾਜ਼ਮਾਂ ਵਿਚਾਲੇ ਅੱਜ ਹੋਏ ਝਗੜੇ ਵਿੱਚ ਇੱਕ ਦੀ ਮੌਤ ਹੋ ਗਈ।  ਮ੍ਰਿਤਕ ਦੀ ਪਛਾਣ ਦਰਬਾਰਾ ਸਿੰਘ ਵਜੋਂ ਹੋਈ ਹੈ। ਇਹ ਘਟਨਾ ਦੁਪਹਿਰ ਦਾ ਖਾਣਾ ਖਾਣ ਵੇਲੇ ਵਾਪਰੀ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਕ, ਝਗੜਾ ਕਿਸੇ ਪੁਰਾਣੇ ਰੰਜਿਸ਼ ਕਾਰਨ ਹੋਇਆ ਸੀ। ਇਸ ਦੌਰਾਨ ਦੂਜੇ ਮੁਲਾਜ਼ਮ ਨੇ ਕਿਰਪਾਨ ਨਾਲ ਹਮਲਾ ਕਰ ਕੇ ਦਰਬਾਰਾ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹੋਏ ਦਰਬਾਰਾ ਸਿਘ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਪੜ੍ਹੋ 👉  'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ- 'ਆਪਰੇਸ਼ਨ ਲੋਟਸ' ਤਹਿਤ ਭਾਜਪਾ ਨੇ ਦਿੱਤੀ ਵੱਡੀ ਪੇਸ਼ਕਸ਼

Leave a Reply

Your email address will not be published. Required fields are marked *