ਮਸੂਰੀ ਤੋਂ ਦੇਹਰਾਦੂਨ ਪਰਤਦਿਆਂ ਕਾਰ ਡੂੰਘੀ ਖੱਡਣ ’ਚ ਡਿੱਗਣ ਕਾਰਨ 5 ਵਿਦਿਆਰਥੀਆਂ ਦੀ ਮੌਤ, ਇਕ ਜ਼ਖ਼ਮੀ

ਦੇਹਰਾਦੂਨ (ਉੱਤਰਾਖੰਡ), 4 ਮਈ 4 ਮਈ ( ਖ਼ਬਰ ਖਾਸ ਬਿਊਰੋ ) 

ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਵਿੱਚ ਅੱਜ ਕਾਰ ਡੂੰਘੀ ਖਾਈ ਵਿੱਚ ਡਿੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਮਸੂਰੀ-ਦੇਹਰਾਦੂਨ ਰੋਡ ’ਤੇ ਹੋਇਆ। ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲੜਕੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਦੀ ਪਛਾਣ ਨੈਨਸੀ ਵਜੋਂ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਕਾਰ ਵਿੱਚ 4 ਲੜਕੇ ਤੇ ਦੋ ਲੜਕੀਆਂ ਸਵਾਰ ਸਨ। ਇਹ ਸਾਰੇ ਦੇਹਰਾਦੂਨ ਆਈਐੱਮਐੱਸ ਕਾਲਜ ਦੇ ਵਿਦਿਆਰਥੀ ਸਨ ਅਤੇ ਘੁੰਮਣ ਲਈ ਮਸੂਰੀ ਆਏ ਸਨ। ਸਵੇਰੇ ਦੇਹਰਾਦੂਨ ਪਰਤਦੇ ਸਮੇਂ ਕਾਰ ਡੂੰਘੀ ਖਾਈ ਵਿੱਚ ਡਿੱਗ ਗਈ।

ਹੋਰ ਪੜ੍ਹੋ 👉  ਬੈਂਸ ਨੇ ਸਵਾਂ ਨਦੀ ਅਤੇ ਸਤਲੁਜ ਦਰਿਆ ਉੱਤੇ ਬਣਾਏ ਜਾ ਰਹੇ ਪੁਲਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

Leave a Reply

Your email address will not be published. Required fields are marked *