ਬਾਜਵਾ ਨੇ ਕਿਹਾ ਤੇ ਆਮ ਆਦਮੀ ਪਾਰਟੀ ਨੇ ਵਜਾਇਆ ਬੈਂਡ

ਆਪ ਦੇ ਧਰਨੇ ਦੇ ਮਾਅਨੇ

ਚੰਡੀਗੜ੍ਹ 9 ਫਰਵਰੀ ( ਖ਼ਬਰ ਖਾਸ ਬਿਊਰੋ)

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਤੇ ਆਮ ਆਦਮੀ ਪਾਰਟੀ ਨੇ ਅੱਜ ਬੈਂਡ ਵਾਜਾ ਵਜਾ ਦਿੱਤਾ। ਬਾਜਵਾ ਨੇ ਇਕ ਵਾਰ ਕਿਹਾ, ਦੋ ਵਾਰ ਕਿਹਾ ਹੋਣਾ ਪਰ, ਅੱਜ APP ਲੀਡਰਸ਼ਿਪ ਨੇ ਜਬਰਦਸਤ ਬੈਂਡ ਵਜਾਇਆ। ਕਿਸੇ ਸਿਆਸੀ ਪਾਰਟੀ ਨੇ ਪਹਿਲੀ ਵਾਰ ਆਪਣੇ ਰੋਸ ਧਰਨੇ ਵਿਚ ਬੈਂਡ ਵਜਾਇਆ ਹੈ।

ਆਪ ਦੇ ਧਰਨੇ ਦੇ ਮਾਅਨੇ

ਅਸਲ ਵਿੱਚ ਅੱਜ ਆਪ ਦੇ ਧਰਨੇ ਦੇਣ ਪਿੱਛੇ ਵੱਡੀ ਸਿਆਸੀ ਗੇਮ ਹੈ। ਜੇਕਰ ਗਿਣਤੀ ਜਾਂ ਇਕੱਠ ਪੱਖੋ ਦੇਖਿਆ ਜਾਵੇ ਤਾਂ ਧਰਨਾ ਪੂਰੀ ਤਰ੍ਹਾਂ ਫਲਾਪ ਰਿਹਾ। ਕੁਝ ਮੰਤਰੀ, ਕੁਝ MLA’S ਤੇ ਸੀਨੀਅਰ ਆਗੂ ਵੀ ਹਾਜ਼ਰ ਸਨ ਜਿਹਨਾਂ ਨੇ Congress ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦਿਆਂ ਖੂਬ ਸਿਆਸੀ ਬੈਂਡ ਵਜਾਇਆ। ਬੇਸ਼ਕ ਗਿਣਤੀ ਤੇ ਇਕੱਠ ਪੱਖੋ ਆਪ ਪਿੱਛੇ ਰਹਿ ਗਈ ਪਰ ਸਿਆਸੀ ਤੌਰ ‘ਤੇ ਕਾਮਯਾਬ ਹੋ ਗਈ। ਦਰਅਸਲ ਅੱਜ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਵਿੱਚੋ ਬਾਹਰ ਆਉਣ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾਣਾ ਸੀ ਤੇ ਉਸ ਦਾ ਰੋਡ ਸ਼ੋਅ ਸੀ। ਮੀਡੀਆ ਕਵਰੇਜ ਰੋਕਣ ਲਈ, ਮਜੀਠੀਆ ਦਾ show down ਕਰਨ ਲਈ ਆਪ ਨੂੰ ਅੱਜ ਬੈਂਡ ਵਜਾਉਣਾ ਪਿਆ।

ਹੋਰ ਪੜ੍ਹੋ 👉  ਬਾਜਵਾ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੀ ਕਾਰਵਾਈ ਨੂੰ ਹਾਈ ਕੋਰਟ ਵਿੱਚ ਦਿੱਤੀ ਚੁਣੌਤੀ

ਪਾਣੀ ਦੀਆਂ ਬੁਛਾੜਾਂ ਮੰਤਰੀ, ਵਿਧਾਇਕ ਰਹੇ ਸੁੱਕੇ

ਅੱਜ ਜਦੋਂ ਧਰਨਾ ਖ਼ਤਮ ਕਰਕੇ ਧਰਨਾਕਾਰੀ ਬਾਜਵਾ ਦੇ ਘਰ ਦਾ ਘਿਰਾਓ ਕਰਨ ਲਈ MLA ਫਲੈਟਸ ਤੋਂ ਨਿਕਲੇ ਤਾਂ Chandigarh ਪੁਲਿਸ ਨੇ ਰੋਕ ਲਿਆ। ਵਰਕਰਾਂ ਨੇ ਥੋੜ੍ਹੀ ਖਿੱਚ ਧੂਹ ਕੀਤੀ। ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਮੰਤਰੀ, ਵਿਧਾਇਕ ਤੇ ਹੋਰ ਸੀਨੀਅਰ ਪਿੱਛੇ ਹੋ ਗਏ। ਇਸੇ ਦੌਰਾਨ ਕੁੱਝ ਆਗੂਆ ਨੇ ਵਰਕਰਾਂ ਨੂੰ ਗੇਟ ਤੇ ਚੜਨ ਲਈ ਕਿਹਾ ਗਿਆ। ਪੁਲਿਸ ਕੁਝ ਕਰਨਾ ਨਹੀਂ ਸੀ ਚਾਹੁੰਦੀ। ਇਸ਼ਾਰਾ ਹੋਇਆ ਮੰਤਰੀ, MLA ਪਿੱਛੇ ਹੋ ਗਏ ਤੇ ਵਰਕਰ ਪਾਣੀ ਨਾਲ ਝੰਬ ਦਿੱਤੇ। ਏਦਾਂ ਮੰਤਰੀ ਤੇ ਹੋਰ ਸੁੱਕੇ ਰਹਿ ਗਏ। ਤੇ ਜਦੋਂ ਪੁਲਿਸ ਨੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਤਾਂ ਇਹ ਮੰਤਰੀ, ਵਿਧਾਇਕ ਪੁਲਿਸ ਦੀ ਗੱਡੀ ਵਿੱਚ ਬੈਠ ਗਏ ਅਤੇ ਗ੍ਰਿਫਤਾਰੀ ਦੀਆਂ ਫੋਟੋਆਂ ਬਣ ਗਈਆਂ।

ਹੋਰ ਪੜ੍ਹੋ 👉  ਬਟਾਲਾ ਹਲਕੇ ਦੀਆਂ ਵਾਰਡਾਂ  ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਵਿਸ਼ੇਸ਼ ਕੈਂਪ

SC ਕਮਿਸ਼ਨ ਨੇ ਬਾਜਵਾ  ਤੋਂ ਮੰਗਿਆ ਸਪਸ਼ਟੀਕਰਨ

ਉਧਰ  ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਭੇਜਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ, ਇਸੇ ਤਰਾਂ ਅੰਮ੍ਰਿਤਸਰ ਸਾਹਿਬ ਦੇ ਐ੍ਸ.ਐ੍ਸ.ਪੀ ਨੂੰ ਨੋਟਿਸ ਜਾਰੀ ਕਰਕੇ ਬੈਂਡ ਵਜਾਉਣ ਬਾਰੇ ਜਨਤਕ ਹੋਈ ਵੀਡਿਓ ਦੇ ਮੁੱਦੇ ਉਤੇ ਮੁਕੰਮਲ ਰਿਪੋਰਟ ਦੇਣ ਲਈ ਕਿਹਾ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਵਿਚ ਕਮਿਸ਼ਨ ਜਾਂ  ਪੰਜਾਬ ਸਰਕਾਰ ਅਗਲਾ ਰੁਖ਼ ਕੀ ਅਖਤਿਆਰ ਕਰਦੀ ਹੈ।

Leave a Reply

Your email address will not be published. Required fields are marked *