ਬਸਪਾ ਨੇ ਫਰੀਦਕੋਟ ਤੇ ਗੁਰਦਾਸਪੁਰ ਤੋਂ ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ 20 ਅਪ੍ਰੈਲ (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ ਲੋਕ ਸਭਾ ਫਰੀਦਕੋਟ ਤੋਂ  ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਰਾਜਕੁਮਾਰ ਮਜੋਤਰਾ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਕੇਂਦਰੀ ਕੋਆਰਡੀਨੇਟਰ ਵਿਪੁਲ ਕੁਮਾਰ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ, । ਬਸਪਾ ਸੂਬਾ ਪ੍ਰਧਾਨ  ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਬਸਪਾ ਦੇ ਮੌਜੂਦਾ ਪ੍ਰਧਾਨ ਹਨ ਅਤੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ। ਗੜੀ ਨੇ ਗੁਰਦਾਸਪੁਰ ਤੋ ਦਿੱਤੇ ਉਮੀਦਵਾਰਾਂ ਬਾਰੇ ਬੋਲਦਿਆਂ ਕਿਹਾ ਕਿ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਮਹਾਸ਼ਾ ਭਾਈਚਾਰੇ ਤੋਂ ਅਤੇ ਆਲ ਇੰਡੀਆ ਮਹਾਸ਼ਾ ਏਕਤਾ ਮੰਚ ਦੇ ਪ੍ਰਧਾਨ ਵੀ ਹਨ।  ਗੜ੍ਹੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਵੇਲੇ 1985, 1989 ,1992 ਅਤੇ 1996 ਦੀ ਲੋਕ ਸਭਾ ਚੋਣ ਵਿੱਚ ਮਹਾਸ਼ਾ ਭਾਈਚਾਰੇ ਦੇ ਧਰਮ ਚੰਦ  ਨੂੰ ਲੋਕ ਸਭਾ ਗੁਰਦਾਸਪੁਰ ਚਾਰ ਵਾਰ ਲੜਾਈ ਅਤੇ 30 ਸਾਲ ਬਾਅਦ ਬਹੁਜਨ ਸਮਾਜ ਪਾਰਟੀ ਨੇ ਮੁੜ ਤੋਂ ਮਹਾਸ਼ਾ ਭਾਈਚਾਰੇ ਨੂੰ ਪੂਰੇ ਪੰਜਾਬ ਵਿੱਚ ਲਾਮਬੰਦੀ ਕਰਨ ਦੇ ਲਈ ਗੁਰਦਾਸਪੁਰ ਦੀ ਟਿਕਟ ਦਿੱਤੀ ਹੈ।

ਹੋਰ ਪੜ੍ਹੋ 👉  ਸਪੀਕਰ ਨੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ, ਕਿਹਾ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦਾ ਅਹਿਮ ਯੋਗਦਾਨ

Leave a Reply

Your email address will not be published. Required fields are marked *