ਫ਼ਿਲਮ ‘ਸ਼ਾਇਰ 19 ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ, 17 ਅਪ੍ਰੈਲ(ਖ਼ਬਰ ਖਾਸ ਬਿਊਰੋ,)

ਫ਼ਿਲਮ ਸ਼ਾਇਰ ਦਾ ਪੋਸਟਰ

ਸੂਫ਼ੀਆਨਾ ਸ਼ਾਇਰ ਤੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਫ਼ਿਲਮ “ਸ਼ਾਇਰ” 19 ਅਪ੍ਰੈਲ  ਨੂੰ ਸਿਨੇਮਾ ਘਰਾਂ ਦੀ ਸ਼ਿੰਗਾਰ ਬਣੇਗੀ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਸਿਨੇਮਾ ਘਰਾਂ ਦੇ ਪਰਦੇ ਉ੍ਤੇ ਆਉਣ ਲਈ ਫ਼ਿਲਮ ਤਿਆਰ ਹੈ।  ਫ਼ਿਲਮ ਵਿਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੋਂ ਇਲਾਵਾ ਦੇਬੀ ਮਖਸੂਸਪੁਰੀ, ਰੁਪਿੰਦਰ ਰੂਪੀ, ਯੋਗਰਾਜ ਸਿੰਘ, ਨਾਟਕਕਾਰ ਕੇਵਲ ਧਾਲੀਵਾਲ ਅਤੇ ਬੰਟੀ ਬੈਂਸ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।  ਫ਼ਿਲਮ ਦੀ ਕਹਾਣੀ ਜਗਦੀਪ ਸਿੰਘ ਵੜਿੰਗ ਨੇ ਲਿਖੀ ਹੈ। ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਹਨ। ‘ਸ਼ਾਇਰ’ ਤੋਂ ਪਹਿਲਾਂ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ  ‘ਕਲੀ ਜੋਟਾ’ ਫ਼ਿਲਮ ‘ਚ ਨਜ਼ਰ ਆਈ ਸੀ।  ਹੁਣ ਫਿਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸ਼ਾਇਰ ਨਾਲ ਮੁੜ ਪਰਦੇ ‘ਤੇ ਦਿਖਣਗੇ।

 

ਹੋਰ ਪੜ੍ਹੋ 👉  ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ

Leave a Reply

Your email address will not be published. Required fields are marked *