ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਮਾਰਨ ਵਾਲੀ ਝਾੜੂ ਸਰਕਾਰ ਨੂੰ ਮਜੀਠੀਆ ਨੇ ਨਿਸ਼ਾਨੇ ‘ਤੇ ਲਿਆ

ਚੰਡੀਗੜ੍ਹ 8 ਅਪ੍ਰੈਲ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸੂਬੇ ਦੀ ਸਰਕਾਰ ਜੋ ਮੁਲਾਜ਼ਮਾਂ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਈ ਸੀ ਹੁਣ ਮੁਲਾਜ਼ਮਾਂ ਦੇ ਹੱਕ ਦੇਣ ਤੋਂ ਭੱਜੀ ਰਹੀ ਹੈ ਅਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਏਰੀਅਰ ਦੇਣ ਤੋਂ ਭੱਜੀ ਭਗਵੰਤ ਮਾਨ ਸਰਕਾਰ ਨੂੰ ਅਦਾਲਤ ਵਲੋਂ ਵੱਡਾ ਝੱਟਕਾ ਝਟਕਾ ਦਿੱਤਾ ਗਿਆ ਹੈ l

ਉਹਨਾਂ ਕਿਹਾ ਕਿ ਹਾਈਕੋਰਟ ਵਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਮਾਰਨ ਵਾਲੀ ਆਪ ਸਰਕਾਰ ਨੂੰ 30 ਜੂਨ ਤੱਕ ਮੁਲਾਜ਼ਮਾਂ ਦਾ ਏਰੀਅਰ ਦੇਣ ਦੇ ਹੁਕਮ ਸੁਣਾਏ ਹਨ ਜਦਕਿ ਝੂਠੀ ਝਾੜੂ ਸਰਕਾਰ ਪੰਜਾਬ ਦੇ ਮੁਲਾਜਮਾਂ ਨੂੰ ਏਰੀਅਰ ਦੇਣ ਦੀ ਥਾਂ ਸਬ ਕਮੇਟੀ ਬਣਾ ਕੇ ਮਾਮਲਾ ਠੰਡੇ ਬਸਤੇ ਪਾਉਣ ਦੀ ਤਿਆਰੀ ਕਰੀ ਬੈਠੀ ਸੀ ਪਰ ਹਾਈ ਕੋਰਟ ਦੇ ਹੁਕਮਾਂ ਨਾਲ ਮੁਲਾਜ਼ਮਾਂ ਨੂੰ ਉਹਨਾਂ ਦਾ ਹੱਕ ਮਿਲਣ ਦੀ ਆਸ ਬੱਝੀ ਹੈ l ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸਾਲ 2024 ‘ਚ ਨੋਟੀਫਿਕੇਸ਼ਨ ਕਰਕੇ ਅਪ੍ਰੈਲ ਮਹੀਨੇ ਮੁਲਾਜਮਾਂ ਨੂੰ ਏਰੀਅਰ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਜੋ ਆਪਣੀਆਂ ਝੂਠੀਆਂ ਮਸ਼ਹੂਰੀਆਂ ਅਤੇ ਇਸ਼ਤਿਹਾਰਬਾਜ਼ੀ ਲਈ ਕਰੋੜਾਂ ਰੁਪਏ ਕਰਜ਼ੇ ਚੁੱਕ ਰਹੀ ਹੈ ਉਸਦਾ ਖਜਾਨਾ ਮੁੱਲਾਂ ਦੇ ਹੱਕ ਦੇਣ ਵੇਲੇ ਖਾਲੀ ਹੋ ਜਾਂਦਾ ਹੈ l ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਵੋਟਾਂ ਨਾਲ ਸੱਤਾ ‘ਚ ਬੈਠੀ ਆਮ ਆਦਮੀ ਪਾਰਟੀ ਦਾ ਮੁਲਾਜ਼ਮ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ ਅਤੇ ਇਸ ਵਾਰ ਇਹ ਚਿਹਰਾ ਅਦਾਲਤ ਨੇ ਹੀ ਬੇਨਕਾਬ ਕਰ ਦਿੱਤਾ ਹੈ l ਉਹਨਾਂ ਕਿਹਾ ਕਿ ਮੁਲਾਜ਼ਮਾਂ ਨੇ ਲੰਬੀ ਲੜਾਈ ਲੜ ਕੇ ਆਪਣਾ ਹੱਕ ਅਦਾਲਤ ਦੇ ਜਰੀਏ ਲੈਕੇ ਸਰਕਾਰ ਦੇ ਮੂੰਹ ਤੇ ਚਪੇੜ ਮਸਰੀ ਹੈ ਜਦੋਂ ਸਰਕਾਰ ਅਜੇ ਵੀ ਇਸ ਮਾਮਲੇ ਨੂੰ ਉੱਪਰਲੀ ਅਦਾਲਤ ‘ਚ ਲਿਆ ਕੇ ਮੁਲਾਜ਼ਮਾਂ ਨੂੰ ਖੱਜਲ ਕਰਨ ਦੀ ਘਟੀਆ ਕਰਤੂਤ ਦੀ ਤਿਆਰੀ ਵਿੱਚ ਵੀ ਲੱਗੀ ਦੱਸੀ ਜਾ ਰਹੀ ਹੈ l

ਹੋਰ ਪੜ੍ਹੋ 👉  ਸਰਕਾਰ ਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਕੀਤੀ ਹੋਰ ਭਾਰੀ, ਪੰਜਾਬ ਨੂੰ ਬਣਾਇਆ ਕੰਗਲਾ -ਮਜੀਠੀਆ

ਮਜੀਠੀਆ ਨੇ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਂਸ਼ਨਰਾਂ ਲਈ ਵੱਡੀ ਜਿੱਤ ਹੈ, ਪਰ ਅਦਾਲਤੀ ਫੈਸਲੇ ਅਤੇ ਰਾਜਮਾ ਦੇ ਮਸਲੇ ਨੂੰ ਠੰਡੇ ਬਸਤੇ ਚ ਪਾਉਣ ਲਈ ਇੱਕ ਡੰਮੀ ਸਾ ਕਮੇਟੀ ਬਣਾਉਣ ਦੀ ਸਾਜਿਸ਼ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਨੀਅਤ ਅਤੇ ਨਾਕਾਮੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਸਪਸ਼ਟ ਹੁਕਮ ਦਿੱਤਾ ਹੈ ਕਿ 1 ਜੁਲਾਈ, 2025 ਤੱਕ ਦਾ 58% ਡੀ.ਏ. 30 ਜੂਨ 2026 ਤੱਕ ਸਾਰੇ ਮੁਲਾਜ਼ਮਾਂ ਅਤੇ ਪੈਂਸ਼ਨਰਾਂ ਨੂੰ ਅਦਾ ਕੀਤਾ ਜਾਵੇ ਜਦਕਿ ਇਹ ਮੁਲਾਜਮਾਂ ਦਾ ਉਹ ਹੱਕ ਸੀ ਜੋ ਸਰਕਾਰ ਨੂੰ ਬਹੁਤ ਪਹਿਲ ਖੁਦ ਦੇ ਦੇਣਾ ਚਾਹੀਦਾ ਸੀ, ਪਰ ਮਾਨ-ਕੇਜਰੀਵਾਲ ਦੀ ਜੋੜੀ ਵਾਲੀ ਝੂਠੀ ਇਸ਼ਤਿਹਾਰਾਂ ਵਾਲੀ ਸਰਕਾਰ ਨੇ ਜਾਣਬੁੱਝ ਕੇ ਮੁਲਾਜਮਾਂ ਦੇ ਹੱਕ ਮਾਰਕੇ ਖਜ਼ਾਨੇ ਦਾ ਪੈਸਾ ਆਪਣੀ ਸਰਕਾਰ ਦੀ ਝੂਠੀ ਇਸ਼ਤਿਹਾਰਬਾਜ਼ੀ ਉੱਤੇ ਲਾ ਦਿੱਤਾ ਜਦਕਿ ਹੋਰ ਮੁਲਾਜ਼ਮ ਵੀ ਲਗਾਤਾਰ ਆਪਣੇ ਹੱਕਾਂ ਅਤੇ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ, ਜਿਨਾਂ ਉੱਤੇ ਭਗਵੰਤ ਮਾਨ ਦੀ ਬੇਗੈਰਤ ਸਰਕਾਰ ਨੇ ਲਾਠੀਆਂ ਵਰਾਈਆਂ ਤੇ ਮਹਿਲਾ ਮੁਲਾਜ਼ਮਾਂ ਦੀਆਂ ਚੁੰਨੀਆਂ ਖਿੱਚ ਕੇ ਉੱਨਾ ਨਾਲ ਬਦਸਲੂਕੀ ਕੀਤੀ ਗਈ, ਜਿਸਦਾ ਜਵਾਬ ਪੰਜਾਬ ਦੇ ਮੁਲਾਜ਼ਮ ਝਾੜੂ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ l ਸ. ਮਜੀਠੀਆ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਜਿੱਥੇ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਡੀਏ ਅਤੇ ਤਨਖਾਹਾਂ ਮਿਲਦੀਆਂ ਸਨ ਉੱਥੇ ਮੁਲਾਜ਼ਮ ਮਸਲੇ ਵੀ ਪਹਿਲ ਦੇ ਆਧਾਰ ‘ਤੇ ਹੱਲ ਹੁੰਦੇ ਸਨ ਅਤੇ ਹੁਣ ਵੀ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਮਸਲੇ ਉਹ ਖੁਦ ਪਹਿਰਾ ਦੇ ਕੇ ਹੱਲ ਕਰਵਾਉਣਗੇ

ਹੋਰ ਪੜ੍ਹੋ 👉  ਸੰਕਟ ਵਿਚ ਫਸੇ ਕਿਸਾਨਾਂ ਦੀ ਮੱਦਦ ਲਈ ਅੱਗੇ ਆਉਣ ਹਲਕਾ ਇੰਚਾਰਜ਼-ਸੁਖਬੀਰ ਬਾਦਲ

Leave a Reply

Your email address will not be published. Required fields are marked *