ਧਾਲੇਤਾ ਗੁਰੂ ਰਵਿਦਾਸ ਗੁਰੂਦਵਾਰਾ ਜਮੀਨ ਵਿਵਾਦ SSP ਦਿਹਾਤੀ ਤੋਂ ਰਿਪੋਰਟ ਤਲਬ

ਚੰਡੀਗੜ੍ਹ, 22 ਅਗਸਤ (ਖ਼ਬਰ ਖਾਸ ਬਿਊਰੋ)
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਧਲੇਤਾ ਵਿਖੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰੂਦਵਾਰਾ ਦੀ ਜਮੀਨ ‘ਤੇ ਕਬਜਾ ਕਰਨ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਐਸ.ਐਸ. ਪੀ. ਦਿਹਾਤੀ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਇਕ ਅਖਬਾਰ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ਵਿੱਚ ਪਿੰਡ ਧਲੇਤਾ ਵਿਖੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰੂਦਵਾਰਾ ਦੀ ਜਮੀਨ ਤੇ ਕਬਜਾ ਕੀਤਾ ਗਿਆ ਹੈ ਜਿਸ ‘ਤੇ ਕਮਿਸ਼ਨ ਵੱਲੋਂ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਮਿਤੀ 26-08-2025 ਨੂੰ ਤੱਥ ਅਤੇ ਸੂਚਨਾ ਉਪ ਕਪਤਾਨ ਪੁਲਿਸ ਰਾਹੀਂ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਲੰਧਰ ਦੇ ਸ਼ਹੀਦ ਸੰਤ ਰਾਮਾਨੰਦ ਚੌਂਕ ਸਬੰਧੀ ਸੂਮੋਟੋ ਲੈਂਦੇ ਹੋਏ ਰਿਪੋਰਟ ਤਲਬ ਕੀਤੀ ਸੀ, ਜਿਸ ਸਬੰਧੀ ਪ੍ਰਸ਼ਾਸਨ ਨੇ ਸੰਤ ਰਾਮਾਨੰਦ ਚੌਂਕ ਦਾ ਨਾਮਕਰਨ ਸਬੰਧੀ ਬੋਰਡ ਮੁੜ ਲਗਾਉਣ ਲਈ ਰਜਾਬੰਦੀ ਦੇ ਦਿੱਤੀ ਸੀ। ਸੂ-ਮੋਟੋ ਚਮਤਕਾਰ ਦੇ ਤਹਿਤ ਹੀ ਪਟਿਆਲਾ ਜਿਲੇ ਵਿੱਚ ਡਰਾਈਵਰਾਂ ਦੀ ਹੋਈ ਮੌਤ ਦੀਆਂ ਧਰਨੇ ਤੇ ਪਈਆਂ ਲਾਸ਼ਾਂ ਨੂੰ ਅੱਠਵੇਂ ਦਿਨ ਅਤੇ ਸੂਮੋਟੋ ਦੀ ਰਿਪੋਰਟ ਤਲਬ ਦੀ ਮਿਤੀ ਤੋਂ ਪਹਿਲਾਂ ਪਹਿਲਾਂ ਮਿਰਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਚਾਰ-ਚਾਰ ਲੱਖ ਰੁਪਏ ਦਾ ਐਕਸਕਰੇਸ਼ੀਆ ਗਰਾਂਟ ਮਿਲ ਗਿਆ ਸੀ।

ਹੋਰ ਪੜ੍ਹੋ 👉  ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ

Leave a Reply

Your email address will not be published. Required fields are marked *