‘ਜੱਜ ਦੇ ਘਰੋਂ ਨਕਦੀ ਵਿਵਾਦ’: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਨੂੰ ਰਿਪੋਰਟ ਸੌਂਪੀ

ਨਵੀਂ ਦਿੱਲੀ, 22 ਮਾਰਚ (ਖਬ਼ਰ ਖਾਸ ਬਿਊਰੋ) :

ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਨੇ ਜੱਜ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਮਾਮਲੇ ਵਿੱਚ ਭਾਰਤ ਦੇ ਚੀਫ ਜਸਟਿਸ CJI ਸੰਜੀਵ ਖੰਨਾ ਨੂੰ ਸੰਭਾਵਿਤ ਤੌਰ ’ਤੇ ਇੱਕ ਰਿਪੋਰਟ ਸੌਂਪ ਦਿੱਤੀ ਹੈ। ਜਸਟਿਸ ਉਪਾਧਿਆਏ ਨੇ ਘਟਨਾ ਸਬੰਧੀ ਸਬੂਤ ਅਤੇ ਜਾਣਕਾਰੀ ਇਕੱਠੀ ਕਰਨ ਲਈ ਅੰਦਰੂਨੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਸੁਪਰੀਮ ਕੋਰਟ ਦੇ ਕਾਲਜੀਅਮ ਨੇ ਰਿਪੋਰਟ ਦੀ ਜਾਂਚ ਕਰਨੀ ਹੈ ਅਤੇ ਫਿਰ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ 👉  'ਪੀਐਮ-ਆਸ਼ਾ' ਯੋਜਨਾ ਨੂੰ ਪਂਜਾਬ ਸਰਕਾਰ ਲਾਗੂ ਨਹੀਂ ਕਰੇਗੀ

ਦਰਅਸਲ 14 ਮਾਰਚ ਨੂੰ ਹੋਲੀ ਦੀ ਰਾਤ ਲਗਭਗ 11:35 ਵਜੇ ਹਾਈ ਕੋਰਟ ਦੇ ਜੱਜ ਵਰਮਾ ਦੇ ਦਿੱਲੀ ਸਥਿਤ ਆਵਾਸ ਵਿੱਚ ਅੱਗ ਲੱਗ ਗਈ ਸੀ ਅਤੇ ਫਾਇਰ ਫਾਈਟਰ ਅੱਗ ਬੁਝਾਉਣ ਲਈ ਪਹੁੰਚੇ। ਇਸ ਦੌਰਾਨ ਉੱਥੇ ਕਥਿਤ ਤੌਰ ’ਤੇ ਵੱਡੀ ਮਾਤਰਾ ਵਿੱਚ ਨਕਦੀ ਮਿਲੀ ਸੀ।

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਜਸਟਿਸ ਵਰਮਾ ਖ਼ਿਲਾਫ਼ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਵੀ ਤਜਵੀਜ਼ ਹੈ। ਬਿਆਨ ਵਿੱਚ ਕਿਹਾ ਗਿਆ, “ਜੱਜ ਯਸ਼ਵੰਤ ਵਰਮਾ ਦੇ ਆਵਾਸ ’ਤੇ ਹੋਈ ਘਟਨਾ ਨਾਲ ਸਬੰਧਿਤ ਗਲਤ ਸੂਚਨਾ ਅਤੇ ਅਫਵਾਹਾਂ ਫੈਲ ਰਹੀਆਂ ਹਨ।”

ਹੋਰ ਪੜ੍ਹੋ 👉  ਦੇਸ਼ ਦੀ 25 ਕਰੋੜ ਜਨਤਾ ਨਿਕਲੀ ਗਰੀਬੀ ਰੇਖਾ ਤੋਂ ਬਾਹਰ - ਸੈਣੀ

Leave a Reply

Your email address will not be published. Required fields are marked *