ਕੈਂਡੀਡੇਟਸ ਸ਼ਤਰੰਜ ਜਿੱਤਣ ਵਾਲੇ ਗੁਕੇਸ਼ ਦਾ ਦੇਸ਼ ਪੁੱਜਣ ’ਤੇ ਜ਼ੋਰਦਾਰ ਸੁਆਗਤ

ਚੇਨਈ, 25 ਅਪ੍ਰੈਲ (ਖ਼ਬਰ ਖਾਸ ਬਿਊਰੋ)

ਟੋਰਾਂਟੋ ਵਿੱਚ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣ ਵਾਲੇ 17 ਸਾਲਾ ਗ੍ਰੈਂਡਮਾਸਟਰ ਡੀ. ਗੁਕੇਸ਼ ਦਾ ਇੱਥੇ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਕੇਸ਼ ਦੇ ਸਕੂਲ ਵੇਲਾਮਲ ਵਿਦਿਆਲਿਆ ਦੇ ਸੈਂਕੜੇ ਵਿਦਿਆਰਥੀ ਉਸ ਦੀ ਫਲਾਈਟ ਦੇ ਆਉਣ ਤੋਂ ਘੰਟਾ ਪਹਿਲਾਂ ਏਅਰਪੋਰਟ ‘ਤੇ ਕਤਾਰ ‘ਚ ਖੜ੍ਹੇ ਸਨ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪ੍ਰਸ਼ੰਸਕ ਵੀ ਮੌਜੂਦ ਸਨ। ਗੁਕੇਸ਼ ਅੱਜ ਤੜਕੇ 3 ਵਜੇ ਬਾਹਰ ਆਇਆ ਤਾਂ ਭੀੜ ਨੇ ਉਸ ਨੂੰ ਘੇਰ ਲਿਆ। ਉਸ ਨੂੰ ਹਾਰ ਪਾਏ ਗਏ ਪੁਲੀਸ ਨੂੰ ਉਸ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਲੈ ਕੇ ਗਈ।

ਹੋਰ ਪੜ੍ਹੋ 👉  ਬਟਾਲਾ ਹਲਕੇ ਦੀਆਂ ਵਾਰਡਾਂ  ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਵਿਸ਼ੇਸ਼ ਕੈਂਪ

Leave a Reply

Your email address will not be published. Required fields are marked *