ਸਾਬਕਾ ਸੰਸਦ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਭਾਜਪਾ ’ਚ ਸ਼ਾਮਲ

ਨਵੀਂ ਦਿੱਲੀ, 20 ਅਪ੍ਰੈਲ (ਖ਼ਬਰ ਖਾਸ ਬਿਊਰੋ)

ਅੱਜ ਕਾਂਗਰਸ ਨੂੰ ਜਲੰਧਰ ਵਿਚ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋ ਕਾਂਗਰਸ ਦੀ ਟਿਕਟ ਦੀ ਦਾਅਵੇਦਾਰ ਮੰਨੀ ਜਾਂਦੀ ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਅਤੇ ਫਿਲੌਰ ਤੋ ਵਿਧਾਇਕ ਚੌਧਰੀ ਬਿਕਰਮਜੀਤ ਸਿੰਘ ਦੀ ਮਾਤਾ ਕਰਮਜੀਤ ਕੌਰ  ਅੱਜ ਭਾਜਪਾ  ਵਿਚ ਸ਼ਾਮਲ ਹੋ ਗਏ। ਕਰਮਜੀਤ ਕੌਰ ਚੌਧਰੀ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਨ । ਕਾਂਗਰਸ ਨੇ ਜਲੰਧਰ ਤੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਹੈ।

ਹੋਰ ਪੜ੍ਹੋ 👉  ਅਜੇ ਨਹੀਂ ਹੋਵੇਗੀ ਹੈਲੋ-ਹੈਲੋ,ਹਾਈ ਕੋਰਟ ਨੇ ਆਂਗਣਵਾੜੀਆਂ ਲਈ ਸਮਾਰਟਫੋਨ ਖਰੀਦ ਟੈਂਡਰ 'ਤੇ ਰੋਕ ਲਗਾਈ ਰੋਕ, ਨੋਟਿਸ ਜਾਰੀ

Leave a Reply

Your email address will not be published. Required fields are marked *