ਕਵਿਤਾ ਵਿਚ ਸ਼ਾਊਰ, ਭਾਸ਼ਾ, ਅਨੁਭਵ ਦਾ ਸੁਮੇਲ ਹੋਣਾ ਚਾਹੀਦਾ-ਡਾ ਮਨਮੋਹਨ

ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ ਚੰਡੀਗ੍ਹੜ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ “ਕਵਿਤਾ ਵਰਕਸ਼ਾਪ ” ਵਿਚ ਅੱਜ ਦੂਜੇ ਦਿਨ ਸਭ ਤੋਂ ਪਹਿਲਾਂ ਕਵੀਆਂ; ਦੀਪਇੰਦਰ, ਗੁਰਿੰਦਰ ਕਲਸੀ, ਹਰਵਿੰਦਰ ਸਿੰਘ, ਧਰਮਿੰਦਰ ਸੇਖੋਂ, ਪਾਲ ਅਜਨਬੀ, ਦੀਪਕ ਚਨਾਰਥਲ, ਰੇਖਾ ਮਿੱਤਲ, ਸੁਭਾਸ਼ ਭਾਸਕਰ, ਹਰਿੰਦਰ ਫਰਾਕ,ਕੇਵਲਜੀਤ ਸਿੰਘ,ਪਲਵੀ ਰਾਮਪਾਲ, ਸੰਦੀਪ ਸਿੰਘ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ।

ਇਸ ਮੌਕੇ ਉੱਘੇ ਕਵੀ, ਨਾਵਲਕਾਰ ਡਾ ਮਨਮੋਹਨ ਨੇ ਕਿਹਾ ਕਿ ਕਵਿਤਾ ਵਿਚ ਸ਼ਾਊਰ, ਭਾਸ਼ਾ, ਅਨੁਭਵ ਦਾ ਸੁਮੇਲ ਹੋਣਾ ਚਾਹੀਦਾ। ਕਵਿਤਾ ਵਿਚ ਸਾਨੂੰ ਸਾਡੀਆਂ ਭਾਵਨਾਵਾਂ ਸ਼ੁੱਧ ਰੂਪ ਵਿਚ ਮਿਲਦੀਆਂ ਹਨ। ਉਹਨਾਂ ਕਿਹਾ ਕਿ ਸਿਰਜਣ ਪ੍ਰਕ੍ਰਿਆ ਇਕੱਲੇਪਣ ਤੋਂ ਸ਼ੁਰੂ ਹੁੰਦੀ ਤੇ ਇਕੱਲੇਪਣ ‘ਤੇ ਹੀ ਖ਼ਤਮ ਹੁੰਦੀ ਹੈ।

ਹੋਰ ਪੜ੍ਹੋ 👉  ਅਜੇ ਨਹੀਂ ਹੋਵੇਗੀ ਹੈਲੋ-ਹੈਲੋ,ਹਾਈ ਕੋਰਟ ਨੇ ਆਂਗਣਵਾੜੀਆਂ ਲਈ ਸਮਾਰਟਫੋਨ ਖਰੀਦ ਟੈਂਡਰ 'ਤੇ ਰੋਕ ਲਗਾਈ ਰੋਕ, ਨੋਟਿਸ ਜਾਰੀ

ਖੋਜਾਰਥੀ ਡਾ. ਗੁਰਦੇਵ ਨੇ ਕਵਿਤਾ, ਕਵੀ ਤੇ ਭਾਸ਼ਾ ‘ਤੇ ਕਈ ਸ਼ੰਕੇ ਖੜ੍ਹੇ ਕੀਤੇ। ਇਸ ਉਪਰੰਤ ਸ਼ਾਇਰਾ ਤੇ ਖੋਜਾਰਥੀ ਜਸ਼ਨਪ੍ਰੀਤ ਨੇ ਕਵੀ ਤੇ ਸਾਧਾਰਨ ਲੋਕਾਂ ਦੇ ਕਾਰ ਵਿਹਾਰ ‘ਤੇ ਸੁਆਲ ਖੜ੍ਹ ਕਰਦੇ ਹੋਏ ਕਿਹਾ ਕਿ ਵਰਕਸ਼ਾਪ ਵਿਚ ਅਜਿਹੇ ਮਸਲਿਆਂ ‘ਤੇ ਵੀ ਗੱਲ ਹੋਣੀ ਚਾਹੀਦੀ ਹੈ।ਉਹਨਾਂ ਨੇ ਆਪਣੀ ਕਵਿਤਾ ਵੀ ਸਾਂਝੀ ਕੀਤੀ। ਸਮਾਗਮ ਦੇ ਅਗਲੇ ਤੇ ਆਖ਼ਰੀ ਦੌਰ ਵਿਚ ਅੱਜ ਦੇ ਸਮਾਗਮ ਦੇ ਵਿਸ਼ੇਸ਼ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਉਹ ਲਿਖਣ ਲਈ ਪੰਜ-ਸੱਤ ਡਾਇਰੀਆਂ ਲਗਾ ਕੇ ਰੱਖਦੇ ਨੇ ਜਿਨ੍ਹਾਂ ਵਿਚ ਕਦੇ ਕਦੇ ਲੈਣ-ਦੇਣ ਦਾ ਹਿਸਾਬ ਵੀ ਸਾਹਮਣੇ ਆ ਜਾਂਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕਵਿਤਾ ਸਾਰਾ ਤੇਹ ਦਾ ਮਸਲਾ ਹੈ, ਇਹਦੇ ਨਾਲ ਹੀ ਸਾਰਾ ਕੁਝ ਬਣਦਾ ਢਹਿੰਦਾ ਹੈ। ਉਹਨਾਂ ਨੇਬਚਪਨ ਦੇ ਚਾਅ, ਭੂਮਿਕਾ, ਗਾਲ੍ਹ ਕਵਿਤਾਵਾਂ ਵੀ ਸੁਣਾਈਆਂ, ਜੋ ਸਰੋਤਿਆਂ ਵੱਲੋਂ ਸਲਾਹੀਆਂ ਗਈਆਂ।

ਹੋਰ ਪੜ੍ਹੋ 👉  ਬਟਾਲਾ ਹਲਕੇ ਦੀਆਂ ਵਾਰਡਾਂ  ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਵਿਸ਼ੇਸ਼ ਕੈਂਪ

ਡਾ. ਅਮਰਜੀਤ ਸਿੰਘ, ਸਕੱਤਰ ਸਾਹਿਤ ਅਕਾਦਮੀ ਨੇ ਸਾਰੇ ਆਏ ਮਹਿਮਾਨਾਂ ਦ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਤੇ ਵਰਕਸ਼ਾਪ ਕੌਆਰਡੀਨੇਟਰ ਜਗਦੀਪ ਸਿੱਧੂ ਨੇ ਨਿਭਾਈ। ਇਸ ਸਮਾਗਮ ਵਿਚ ਡਾ. ਸੁਰਿੰਦਰ ਗਿੱਲ, ਸਿਮਰਨਜੀਤ ਗਰੇਵਾਲ, ਪ੍ਰੀਤਮ ਰੁਪਾਲ, ਪ੍ਰੋ ਦਿਲਬਾਗ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ, ਸੰਤੋਸ਼, ਸ਼ਾਇਰ ਭੱਟੀ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਗੁਰਮਿੰਦਰ ਸਿੱਧੂ, ਡਾ. ਬਲਦੇਵ ਖਹਿਰਾ, ਬਲਵਿੰਦਰ ਢਿੱਲੋਂ, ਦਰਸ਼ਨ ਸਿੱਧੂ, ਲਾਭ ਸਿੰਘ ਲਹਿਲੀ,ਪਵਨਦੀਪ ਚੌਹਾਨ,ਪਰਮਜੀਤ ਮਾਨ ਆਦਿ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *