ਇਜ਼ਰਾਈਲ ਵੱਲੋਂ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਖੇਤਰ ਤੁਰੰਤ ਛੱਡਣ ਦੀ ਸਲਾਹ

ਯਰੂਸ਼ਲਮ, 8 ਮਈ (ਖਬਰ ਖਾਸ ਬਿਊਰੋ)

ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਦੇ ਤਣਾਅ ਦੇ ਵਿਚਕਾਰ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਲਈ ਮੌਜੂਦਾ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਕਸ਼ਮੀਰ ਖੇਤਰ ਤੁਰੰਤ ਛੱਡਣ ਦੀ ਅਪੀਲ ਕੀਤੀ ਗਈ ਹੈ। ਇਹ ਸਲਾਹ(ਸੋਧ ਉਪਰੰਤ) ਬੁੱਧਵਾਰ ਨੂੰ ਭਾਰਤੀ ਫੌਜ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਟਿਕਾਣਿਆਂ ’ਤੇ ਹਮਲੇ ਕਰਨ ਤੋਂ ਬਾਅਦ ਆਈ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲੀਆਂ ਨੂੰ ਲੱਦਾਖ ਨੂੰ ਛੱਡ ਕੇ ਜੰਮੂ-ਕਸ਼ਮੀਰ ਖੇਤਰ ਦਾ ਦੌਰਾ ਕਰਨ ਤੋਂ ਬਚਣ ਲਈ ਕਿਹਾ। ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਕਸ਼ਮੀਰ ਵਿਚ ਰਹਿਣ ਵਾਲੇ ਇਜ਼ਰਾਈਲੀਆਂ ਨੂੰ ਤੁਰੰਤ ਚਲੇ ਜਾਣਾ ਚਾਹੀਦਾ ਹੈ ਅਤੇ ਸਥਾਨਕ ਸੁਰੱਖਿਆ ਬਲਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ 👉  ਅਜੇ ਨਹੀਂ ਹੋਵੇਗੀ ਹੈਲੋ-ਹੈਲੋ,ਹਾਈ ਕੋਰਟ ਨੇ ਆਂਗਣਵਾੜੀਆਂ ਲਈ ਸਮਾਰਟਫੋਨ ਖਰੀਦ ਟੈਂਡਰ 'ਤੇ ਰੋਕ ਲਗਾਈ ਰੋਕ, ਨੋਟਿਸ ਜਾਰੀ

Leave a Reply

Your email address will not be published. Required fields are marked *