ਆਸਟਰੇਲੀਆ: ਸਿਡਨੀ ਦੇ ਸ਼ਾਪਿੰਗ ਮਾਲ ’ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ, ਪੁਲੀਸ ਨੇ ਹਮਲਾਵਰ ਨੂੰ ਮਾਰਿਆ

ਸਿਡਨੀ, 13 ਅਪਰੈਲ

ਸਿਡਨੀ ਦੇ ਸ਼ਾਪਿੰਗ ਸੈਂਟਰ ਵਿਚ ਅੱਜ ਚਾਕੂ ਨਾਲ ਹਮਲੇ ਵਿਚ 5 ਵਿਅਕਤੀਆਂ ਅਤੇ ਮਸ਼ਕੂਕ ਹਮਲਾਵਰ ਦੀ ਮੌਤ ਹੋ ਗਈ। ਹਮਲੇ ਵਿੱਚ ਬੱਚੇ ਸਮੇਤ ਕਈ ਵਿਅਕੀਆਂ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਮਾਲ ਵਿੱਚ ਚਾਕੂ ਨਾਲ ਹਮਲਾ ਕੀਤਾ ਅਤੇ ਪੁਲੀਸ ਇੰਸਪੈਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮਸ਼ਕੂਕ ਨੇ ਹਮਲਾ ਇਕੱਲੇ ਨੇ ਕੀਤਾ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਹਮਲਾ ਕਰਨ ਪਿੱਛੇ ਮਕਸਦ ਦਾ ਪਤਾ ਨਹੀਂ ਲੱਗਿਆ।

ਹੋਰ ਪੜ੍ਹੋ 👉  'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ- 'ਆਪਰੇਸ਼ਨ ਲੋਟਸ' ਤਹਿਤ ਭਾਜਪਾ ਨੇ ਦਿੱਤੀ ਵੱਡੀ ਪੇਸ਼ਕਸ਼

Leave a Reply

Your email address will not be published. Required fields are marked *