ਅਮਰੀਕਾ ’ਚ ਸੜਕ ਹਾਦਸੇ ਕਾਰਨ ਤਿਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ

ਹੈਦਰਾਬਾਦ, 22 ਅਪ੍ਰੈਲ (ਖ਼ਬਰ ਖਾਸ ਬਿਊਰੋ)

ਅਮਰੀਕਾ ਵਿੱਚ ਪੜ੍ਹ ਰਹੇ ਤਿਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਅਮਰੀਕੀ ਰਾਜ ਐਰੀਜ਼ੋਨਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ| 19 ਸਾਲਾਂ ਦੇ ਨਿਵੇਸ਼ ਮੱਕਾ ਅਤੇ ਗੌਤਮ ਕੁਮਾਰ ਪਾਰਸੀ ਦੀ ਕਾਰ ਇੱਕ ਹੋਰ ਕਾਰ ਨਾਲ ਸਿੱਧੀ ਟਕਰਾਅ ਗਈ। ਨਿਵੇਸ਼ ਕਰੀਮਨਗਰ ਜ਼ਿਲ੍ਹੇ ਦੇ ਹੁਜ਼ੁਰਾਬਾਦ ਕਸਬੇ ਦਾ ਰਹਿਣ ਵਾਲਾ ਸੀ, ਜਦੋਂਕਿ ਗੌਤਮ ਕੁਮਾਰ ਜਨਗਾਂਵ ਜ਼ਿਲ੍ਹੇ ਦੇ ਘਨਪੁਰ ਦਾ ਵਾਸੀ ਸੀ। ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਘਰ ਪਰਤ ਰਹੇ ਸਨ। ਨਿਵੇਸ਼ ਅਤੇ ਗੌਤਮ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਹੋ ਗਏ। ਨਿਵੇਸ਼ ਡਾਕਟਰ ਜੋੜੇ ਨਵੀਨ ਅਤੇ ਸਵਾਤੀ ਦਾ ਪੁੱਤਰ ਸੀ। ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਲਾਸ਼ਾਂ ਨੂੰ ਦੇਸ਼ ਲਈ ਮਦਦ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ 👉  ਬੈਂਸ ਨੇ ਸਵਾਂ ਨਦੀ ਅਤੇ ਸਤਲੁਜ ਦਰਿਆ ਉੱਤੇ ਬਣਾਏ ਜਾ ਰਹੇ ਪੁਲਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

Leave a Reply

Your email address will not be published. Required fields are marked *